ਬਾਲ ਸਾਹਿਤ ਲਈ ਵੱਡਾ ਉਪਰਾਲਾ- ਸ਼੍ਰੀਮਤੀ ਡਿੰਪਲ ਮਦਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.)
13 ਪੁਸਤਕਾਂ, ਇੱਕ ਲੱਖ ਦੀ ਲੋਰੀ, 800 ਆਡੀਓ/ਵੀਡੀਓ ਬੱਚਿਆਂ ਵਾਸਤੇ ਬਣਾਏ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬਾਲ ਸਾਹਿਤ ਨੂੰ ਸਮਰਪਿਤ ਅਧਿਆਪਕ ਕਰਮਜੀਤ ਸਿੰਘ ਗਰੇਵਾਲ (ਰਾਸ਼ਟਰੀ ਪੁਰਸਕਾਰ ਵਿਜੇਤਾ ਅਧਿਆਪਕ) ਦੀ ਬਾਲ ਗੀਤ ਪੁਸਤਕ “ਸੋਨੇ ਦੇ ਦਾਣੇ” ਸ਼੍ਰੀਮਤੀ ਡਿੰਪਲ ਮਦਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਲੁਧਿਆਣਾ ਨੇ ਆਪਣੇ ਕਰ-ਕਮਲਾਂ ਨਾਲ਼ ਰਿਲੀਜ਼ ਕੀਤੀ। ਉਹਨਾਂ ਕਰਮਜੀਤ ਸਿੰਘ ਗਰੇਵਾਲ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਬਾਲ ਮਨਾਂ ਦੀਆਂ ਭਾਵਨਾਵਾਂ ਨੂੰ ਸ਼ਬਦਾਂ ਦੇ ਸੰਸਾਰ ਅਤੇ ਸਾਹਿਤ ਦੀ ਦੁਨੀਆਂ ਨਾਲ਼ ਜੋੜਨ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ। ਇਸ ਮੌਕੇ ਸ੍ਰ: ਜਸਵਿੰਦਰ ਸਿੰਘ ਵਿਰਕ ਸਾਬਕਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਬਾਲ ਸਾਹਿਤ ਅਤੇ ਬੱਚਿਆਂ ਵਾਸਤੇ ਗਾਇਕੀ ਲਈ ਕਰਮਜੀਤ ਸਿੰਘ ਗਰੇਵਾਲ ਨਿਵੇਕਲਾ ਉਪਰਾਲਾ ਕਰ ਰਿਹਾ ਹੈ। ਸ਼੍ਰੀ ਪ੍ਰਦੀਪ ਕੁਮਾਰ ਪ੍ਰਿੰਸੀਪਲ ਪੀ.ਏ.ਯੂ ਮਾਡਲ ਸਕੂਲ, ਲੁੀਧਆਣਾ ਨੇ ਗਰੇਵਾਲ ਦੇ ਬੱਚਿਆਂ ਪ੍ਰਤੀ ਕਾਰਜਾਂ ਦੀ ਪ੍ਰਸੰਸਾ ਕੀਤੀ। ਵਰਨਣਯੋਗ ਹੈ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਪੁਰਸਕਾਰ ਵਿਜੇਤਾ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਦੀਆਂ ਬੱਚਿਆਂ ਲਈ ਲਿਖੀਆਂ 13 ਪੁਸਤਕਾਂ ਲਾਇਬ੍ਰੇਰੀਆਂ ਲਈ ਪ੍ਰਵਾਨਿਤ ਹਨ। ਇਨ੍ਹਾਂ ਵੱਲੋਂ ਬੱਚਿਆਂ ਲਈ ਨਿਵੇਕਲੀ ਗਾਇਕੀ ਦੀ ਪਿਰਤ ਪਾਈ ਗਈ ਹੈ। ਇਨ੍ਹਾਂ ਦੇ ਲਿਖੇ ਤੇ ਗਾਏ ਗੀਤਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਇਨਾਮ ਵੀ ਮਿਲ਼ੇ ਹਨ। ਇਨ੍ਹਾਂ ਦੀਆਂ ਰਚਨਾਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀ. ਬੀ.ਐੱਸ.ਈ ਸਕੂਲਾਂ ਦੀਆਂ ਪੰਜਾਬੀ ਪੁਸਤਕਾਂ ਵਿੱਚ ਸ਼ਾਮਲ ਹਨ।ਇਹ ਹੁਣ ਤੱਕ ਬੱਚਿਆਂ ਲਈ 800 ਵੀਡੀਓ ਬਣਾ ਚੁੱਕੇ ਹਨ। ਜਿਨ੍ਹਾਂ ਨੂੰ ਵੱਖ-ਵੱਖ ਸੋਸ਼ਲ ਸਾਈਟਾਂ ਤੇ ਇੱਕ ਕਰੋੜ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ। ਇਨ੍ਹਾਂ ਦੀ ਲਿਖੀ ਇੱਕ “ਲੋਰੀ” ਨੂੰ ਭਾਰਤ ਸਰਕਾਰ ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਵੀ ਮਿਲ਼ ਚੁੱਕਿਆ ਹੈ। ਵਰਨਮਾਲ਼ਾ ਵੀਡੀਓ ਨੂੰ ਅਮੈਰੀਕਨ ਇੰਡੀਆ ਫਾਊਂਡੇਸ਼ਨ ਟ੍ਰਸਟ ਵੱਲੋਂ ਪਹਿਲਾ ਇਨਾਮ ਮਿਲ਼ਿਆ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



