ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ

ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ ਜਲਦੀ ਕਰਨ ਦਾ ਦਿੱਤਾ ਭਰੋਸਾ

ਸਿੱਖਿਆ ਮੰਤਰੀ ਵਲੋਂ ਦੀਵਾਲੀ ਤੋ ਬਾਅਦ ਪੈਨਲ ਮੀਟਿੰਗ ਕਰਨ ਦੇ ਭਰੋਸਾ ਮਗਰੋ 20 ਅਕਤੂਬਰ ਦਾ ਐਕਸ਼ਨ ਅੱਗੇ ਪਾਇਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਫਾਉਡਰ ਮੈਂਬਰ ਵਾਸ਼ਿੰਗਟਨ ਸਿੰਘ ਅਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਦੀ ਸਾਂਝੀ ਅਗਵਾਈ ਵਿੱਚ ਸਿੱਖਿਆ ਮੰਤਰੀ ਨਾਲ ਮਾਸਟਰ ਕੇਡਰ ਯੂਨੀਅਨ ਪੰਜਾਬ ਦੀਆਂ ਜਾਇਜ ਮੰਗਾਂ ਸੰਬੰਧੀ ਮੀਟਿੰਗ ਹੋਈ ।ਮੀਟਿੰਗ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ,ਸੂਬਾ ਮੀਤ ਪ੍ਰਧਾਨ ਹਰਪ੍ਰੀਤ ਹੁੱਡਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਜਿਵੇਂ 2004 ਤੋ ਬਾਅਦ ਭਰਤੀ ਹੋਏ ਕਰਮਚਾਰੀਆਂ ਵਾਸਤੇ ਪੁਰਾਣੀ ਪੈਨਸ਼ਨ ਬਹਾਲੀ ਸੰਬੰਧੀ, ਸਟੇਅ ਦੀ ਸ਼ਰਤ ਹਟਾ ਕੇ ਬਦਲੀਆ ਦਾ ਮੌਕਾ ਸਭ ਨੂੰ ਦੇਣ ਸੰਬੰਧੀ,ਐਸ ਐਸ ਏ /ਰਮਸਾ ਅਧਿਆਪਕਾ ਦੀ ਸਿਨੀਉਰਟੀ ਸੰਬੰਧੀ, ਈ• ਟੀ •ਟੀ • ਤੋ ਮਾਸਟਰ ਕੇਡਰ ਵਿੱਚ ਪਦਉਨਤੀਆ ਕਰਨ ਸੰਬੰਧੀ ਅਤੇ ਮਾਸਟਰ ਕੇਡਰ ਤੋ ਲੈਕਚਰਾਰ ਅਤੇ ਮੁੱਖ ਅਧਿਆਪਕ ਦੀ ਪਦਉਨਤੀਆ ਕਰਨ ਸੰਬੰਧੀ ਅਤੇ ਰਹਿੰਦੀਆਂ ਡੀ •ਏ ਦੀਆਂ ਕਿਸ਼ਤਾਂ ਜਲਦੀ ਤੋ ਜਲਦੀ ਜਾਰੀ ਕਰਨ ਸੰਬੰਧੀ, 2.59 ਗੁਣਾਂਕ ਜਾਰੀ ਕਰਵਾਉਣ ਸੰਬੰਧੀ ਅਤੇ ਪੇਂਡੂ ਭੱਤਾ,ਬਾਰਡਰ ਏਰੀਆ ਅਲਾਉਂਸ ਅਤੇ ਹੋਰ ਭੱਤੇ ਜਾਰੀ ਕਰਵਾਉਣ ਸੰਬੰਧੀ ਅਤੇ 27/06/2013 (ੳ•ਡੀ•ਐਲ• )ਤਕ ਦਾਖਲਾ ਲੈ ਚੁੱਕੇ ਬਾਹਰਲੇ ਰਾਜਾਂ ਦੀਆਂ ਯੂਨੀਵਰਸਿਟੀਆਂ ਤੋ ਡਿਗਰੀ ਕਰਨ ਵਾਲੇ ਅਧਿਆਪਕਾ ਨੂੰ ਪਦਉਨਤ ਕਰਨ ਸੰਬੰਧੀ ਵਿਸਥਾਰ ਪੂਰਵਕ ਸਿੱਖਿਆ ਮੰਤਰੀ ਨਾਲ ਸਾਂਝੀਆਂ ਕੀਤੀਆਂ ।

ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ ਦੀਵਾਲੀ ਤੋ ਬਾਅਦ ਯੂਨੀਅਨ ਦੀਆਂ ਮੰਗਾਂ ਤੇ ਵਿਚਾਰ ਕਰਨ ਵਾਸਤੇ ਪੈਨਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ। ਸਿੱਖਿਆ ਮੰਤਰੀ ਵਲੋਂ ਦੀਵਾਲੀ ਤੋ ਬਾਅਦ ਪੈਨਲ ਮੀਟਿੰਗ ਦੇਣ ਦੇ ਭਰੋਸੇ ਤੋਂ ਬਾਅਦ ਜਥੇਬੰਦੀ ਵਲੋਂ ਜਿਲਾ ਪੱਧਰ ਤੇ ਝੂਠੇ ਵਾਅਦਿਆਂ ਦੀ ਪੰਡ ਸਾੜਨ ਦਾ ਐਕਸ਼ਨ ਅੱਗੇ ਕਰਨ ਦਾ ਫੈਸਲਾ ਲਿਆ ਗਿਆ ਹੈ ।ਇਸ ਸਮੇਂ ਹੋਰਨਾ ਤੋ ਇਲਾਵਾ ਮਹਿੰਦਰ ਸਿੰਘ ਰਾਣਾ ਰੋਪੜ ,ਅਰਜਿੰਦਰ ।ਕਲੇਰ ਜਿਲਾ ਪ੍ਰਧਾਨ ਅੰਮ੍ਰਿਤਸਰ ਸਹਿਬ, ਗੁਰਮੇਜ ਸਿੰਘ ਕਲੇਰ, ਚਰਨਜੀਤ ਸਿੰਘ ਸਮਾਲਸਰ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਤ ਵੇਲ਼ੇ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਗਦਈਪੁਰ ਤੇ ਫੋਕਲ ਪੁਆਇੰਟ ਜਲੰਧਰ ਬਣੇ ਲੁਟੇਰਿਆਂ ਦੇ ਗੜ੍ਹ
Next articleਹੰਕਾਰ ਨਾ ਹੋਵੇ…