ਮਸਤ ਸਨੀ ਸਰਕਾਰ ਅੱਪਰਾ ਵਿਖੇ ਫ਼ਾਨੀ ਜਹਾਨ ਤੋਂ ਹੋਏ ਰੁਖਸਤ

ਮਸਤ ਸਨੀ ਸਰਕਾਰ ਦੀ ਫਾਈਲ ਫੋਟੋ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਫੱਕਰ ਸੁਭਾਅ ਤੇ ਦੂਰਅੰਦੇਸ਼ੀ ਸੋਚ ਦੇ ਮਾਲਕ ਮਸਤ ਸਨੀ ਸਰਕਾਰ ਅੱਪਰਾ ਬੀਤੇ ਮਿਤੀ 28 ਨਬੰਵਰ ਦੀ ਤੜਕਸਾਰ ਨੂੰ  ਇਸ ਫਾਨੀ ਜਹਾਨ ਤੋਂ ਰੁਖਸਤ ਹੋ ਗਏ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਸਾਂਈ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਅੱਪਰਾ ਨੇ ਦੱਸਿਆ ਕਿ ਉਨਾਂ ਦਾ ਇਸ ਜਹਾਨ ਤੋਂ ਚਲਾ ਜਾਣਾ ਸਮਾਜ ਤੇ ਫੱਕਰ ਤੇ ਸੰਤ-ਮਹਾਂਪੁਰਸ਼ ਭਾਈਚਾਰੇ ਨੂੰ  ਨਾ ਪੂਰਾ ਹੋਣ ਵਾਲਾ ਘਾਟਾ ਹੈ | ਉਨਾਂ ਨੂੰ  ਬੀਤੇ ਦਿਨ ਸਪੁਰਦ-ਏ-ਖਾਰ ਕਰ ਦਿੱਤਾ ਗਿਆ | ਉਨਾਂ ਅੱਗੇ ਕਿਹਾ ਕਿ ਉਹ ਇੱਕ ਫੱਕਰ ਰੂਹ ਸਨ, ਜੋ ਕਿ ਹਮੇਸ਼ਾਂ ਲੋਕਾਈ ਦੀ ਭਲਾਈ ਚਾਹੁੰਦੇ ਹਨ | ਉਨਾਂ ਕਿਹਾ ਕਿ ਉਨਾਂ ਦੀ ਮੌਤ ‘ਤੇ ਪੂਰੇ ਸੰਤ ਸਮਾਜ ਤੇ ਫੱਕਰ ਭਾਈਚਾਰੇ ‘ਚ ਸੋਗ ਦੀ ਲਹਿਰ ਹੈ | ਜਲਦ ਹੀ ਉਨਾਂ ਦੀਆਂ ਅੰਤਿਮ ਰਸਮਾਂ ਤੇ ਚਾਲੀਵੇਂ ਬਾਰੇ ਵੀ ਸੂਚਿਤ ਕਰ ਦਿੱਤਾ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸਰਬੱਤ ਦਾ ਭਲਾ ਟ੍ਰਸਟ ਨੇ ਜੱਥੇ.ਤਰਨਜੀਤ ਸਿੰਘ ਨਿਮਾਣਾ ਨੂੰ ਸੇਵਾ ਰਤਨ ਐਵਾਰਡ ਨਾਲ ਕੀਤਾ ਸਨਮਾਨਿਤ*
Next articleਬੰਗਲਾਦੇਸ਼ ‘ਚ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ: ਹਿੰਦੂ ਮਹਾਪੰਚਾਇਤ