ਬਾਬੇ ਨਾਨਕ ਦੀ ਵਿਚਾਰਧਾਰਾ ਜਿੱਤੀ ਤੇ ਬਾਬਰ ਕੇ ਹਾਰੇ-ਗੁਰਦੀਪ/ਬਲਵੀਰ ਬਾਸੀਆਂ
(ਸਮਾਜ ਵੀਕਲੀ): ਕੇਂਦਰ ਦੀ ਮੋਦੀ ਸਰਕਾਰ ਦੁਆਰਾ ਕਿਸਾਨਾਂ ਤੇ ਜਬਰੀ ਥੋਪਣ ਦੀ ਨੀਤੀ ਨਾਲ ਲਿਆਂਦੇ ਗਏ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੁੱਧ ਦਿੱਲੀ ਦੇ ਬਾਰਡਰਾਂ ਤੇ ਪਿਛਲੇ ਇਕ ਸਾਲ ਤੋਂ ਚੱਲ ਰਹੇ ਕਿਸਾਨ ਮਜ਼ਦੂਰ ਸੰਘਰਸ਼ ਦੀ ਹੋਈ ਜਿੱਤ ਸਦਕਾ ਪਿੰਡ ਬਾਸੀਆਂ ਬੇਟ ਲੁਧਿ: ਚ ਵਿਸ਼ਾਲ ਜੇਤੂ ਮਸ਼ਾਲ ਮਾਰਚ ਕੱਢਿਆ ਗਿਆ। ਪਿੰਡ ਦੀ ਸਾਂਝੀ ਕਿਸਾਨ- ਮਜ਼ਦੂਰ-ਮੁਲਾਜ਼ਮ ਤੇ ਦੁਕਾਨਦਾਰ ਕਮੇਟੀ ਦੀ ਅਗਵਾਈ ਵਿਚ ਕੱਢੇ ਗਏ ਮਸ਼ਾਲ ਮਾਰਚ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਆਪਣੇ ਵਿਚਾਰਾਂ, ਤਰਕ, ਸਬਰ ਤੇ ਸੰਤੋਖ ਨਾਲ ਬਾਬਰ ਨੂੰ ਹਰਾਇਆ ਸੀ, ਉਸੇ ਵਿਚਾਰਧਾਰਾ ਤੇ ਚੱਲਦਿਆਂ ਪੰਜਾਬ ਦੇ ਬਾਬਿਆਂ ਤੇ ਮਾਈਆਂ ਦੇ ਸਬਰ ਤੇ ਸਿਦਕ ਅਤੇ ਨੌਜਵਾਨੀ ਦੇ ਜਾਬਤਾਬੱਧ ਜੋਸ਼ੀਲੇ ਸੰਘਰਸ਼ ਅੱਗੇ ਮੋਦੀ ਨੂੰ ਵੀ ਗੋਡੇ ਟੇਕਣੇ ਪਏ ਤੇ ਬਾਬੇ ਨਾਨਕ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਨਾ ਪਿਆ।
ਉਹਨਾਂ ਕਿਹਾ ਕਿ ਪੰਜਾਬ ਦੀ ਜ਼ਰਖੇਜ ਮਿੱਟੀ ਜੋ ਕਿ ਗੁਰੂਆਂ, ਪੀਰਾਂ ਤੇ ਸ਼ਹੀਦਾਂ ਦੇ ਖੂਨ ਨਾਲ ਸਿੰਜੀ ਹੋਈ ਹੈ ਤੇ ਇੱਥੋਂ ਦੀ ਇਸ ਸਿਦਕੀ ਤੇ ਅਣਖੀ ਮਿੱਟੀ ਦੇ ਜਾਇਆਂ ਨੇ ਅੱਗੇ ਲੱਗ ਕੇ ਦੇਸ਼ ਦੁਨੀਆ ਨੂੰ ਲੜਨ ਦਾ ਰਾਹ ਦਿਖਾਇਆ ਹੈ। ਇਸ ਮੌਕੇ ਸਮੂਹ ਨਗਰ ਨਿਵਾਸੀਆਂ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਅੱਗੇ ਤੋਂ ਵੀ ਸਾਂਝੇ ਸੰਘਰਸ਼ਾਂ ਵਿੱਚ ਬਣਦਾ ਯੋਗਦਾਨ ਪਾਉਣ ਦਾ ਅਹਿਦ ਲਿਆ ਗਿਆ। । ਇਸ ਮੌਕੇ ਸਰਪੰਚ ਹਰਭਜਨ ਸਿੰਘ, ਪ੍ਰੇਮ ਸਿੰਘ, ਪ੍ਰਧਾਨ ਅਮਰਜੀਤ ਸਿੰਘ, ਮਾ ਕੁਲਦੀਪ ਸਿੰਘ, ਨਰਿੰਦਰ ਸਿੰਘ, ਕੁਲਜਿੰਦਰ ਸਿੰਘ, ਮਾ ਹਰਮਨਦੀਪ ਸਿੰਘ, ਮਾ ਬਲਵਿੰਦਰ ਸਿੰਘ ਤੋਂ ਇਲਾਵਾ ਬੀਬੀਆਂ ਰਛਪਾਲ ਕੌਰ, ਬਲਜਿੰਦਰ ਕੌਰ, ਮਨਪ੍ਰੀਤ ਕੌਰ, ਕੁਲਵੰਤ ਕੌਰ, ਸੁਖਵੀਰ ਕੌਰ, ਕਿਰਨਦੀਪ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly