ਵਿਸ਼ਾਲ ਖੂਨਦਾਨ ਕੈਂਪ

ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੰਬੇਡਕਰ ਸੈਨਾ ਪੰਜਾਬ ਰਜਿ ਜਲੰਧਰ ਵੱਲੋਂ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ। ਮਿਤੀ 18 ਦਸੰਬਰ 2024 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਤੋਂ ਲੈਕੇ ਦੁਪਹਿਰ 4 ਵਜੇ ਤੱਕ ਡਾ ਬੀ ਆਰ ਅੰਬੇਡਕਰ ਭਵਨ ਜ਼ਿਲ੍ਹਾ ਭਲਾਈ ਦਫ਼ਤਰ ਲਾਡੋਵਾਲੀ ਰੋਡ ਜਲੰਧਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਲੌੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਅੰਗਹੀਣਾਂ ਨੂੰ ਵਹੀਲ ਚੇਅਰ ਵੰਡੀਆਂ ਜਾਣਗੀਆਂ। ਬਲਵਿੰਦਰ ਬੁੱਗਾ ਪ੍ਰਧਾਨ ਜਲੰਧਰ, ਭਜਨ ਲਾਲ ਚੋਪੜਾ ਜਨਰਲ ਸਕੱਤਰ ਪੰਜਾਬ, ਬਲਵਿੰਦਰ ਬੰਗਾ ਚੇਅਰਮੈਨ ਜਲੰਧਰ, ਕੁਲਵਿੰਦਰ ਬੈਂਸ ਜਨਰਲ ਸਕੱਤਰ ਪੰਜਾਬ ਅਤੇ ਅੰਬੇਡਕਰ ਸੈਨਾ ਪੰਜਾਬ ਰਜਿ ਜਲੰਧਰ ਦੇ ਮੈਂਬਰ ਸਾਹਿਬਾਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਾਚੌਰ ਬਲਾਕ ਦੀ ਮਹੀਨਾਵਾਰ ਮੀਟਿੰਗ ਹੋਈ
Next articleਬੜਾ ਪਿੰਡ ਕੰਨਿਆ ਸਕੂਲ ਵਿੱਚ ਸ੍ਰੀਮਤੀ ਸੀਤਾ ਰਾਣੀ ਲੈਕਚਰਾਰ ਪੰਜਾਬੀ ਹਾਜ਼ਰ ਹੋਏ