ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜਲੰਧਰ (ਰੰਘਰੇਟਾ ਸੰਸਾਰ) ਅੱਜ ਪਿੰਡ ਬਰਸਾਲਾਂ ਨੇੜੇ ਉਧੋਪੁਰ (ਜਲੰਧਰ )ਵਿਖੇ ਸ਼ਹਾਦਤ -ਏ -ਸਫ਼ਰ ਤਹਿਤ ਸਮੂੰਹ ਸ਼ਹੀਦਾਂ ਨੂੰ ਸਮਰਪਿਤ ਸੜਕ ‘ਤੇ ਸੰਗਤਾਂ ਵਲੋਂ ਦੁੱਧ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਜਾਗੀਰ ਸਿੰਘ, ਸੂਬੇਦਾਰ ਅਮਰਜੀਤ ਸਿੰਘ, ਅਮਨਦੀਪ ਸਿੰਘ, ਗੁਰਮੁਖ ਸਿੰਘ ਬੁੱਢਾ ਦਲ, ਹਰਪ੍ਰੀਤ ਸਿੰਘ ਹੈਪੀ, ਧਰਮਿੰਦਰ ਸਿੰਘ, ਬਲਵੀਰ ਸਿੰਘ ਸਰਪੰਚ, ਸਤਨਾਮ ਸਿੰਘ, ਇਕਬਾਲ ਸਿੰਘ, ਬੀਬੀ ਸੁਰਿੰਦਰ ਕੌਰ, ਮਨਜੀਤ ਕੌਰ ਤੇ ਰੇਖਾ ਰਾਣੀ ਨੇ ਵਿਸ਼ੇਸ਼ ਭੂਮਿਕਾ ਨਿਭਾਈ।ਸ.ਮਨਵੀਰ ਸਿੰਘ ਐਡਵੋਕੇਟ ਸ਼ੇਰਗਿੱਲ (,ਆਲ ਇੰਡੀਆ ਮਜ਼੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ) ਦੇ ਸਹਿਯੋਗ ਨਾਲ ਇਸ ਮੌਕੇ ਸ.ਮਨਵੀਰ ਸਿੰਘ ਸ਼ੇਰਗਿੱਲ ਵਲੋਂ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ ਤੇ ਸੇਵਾਦਾਰਾਂ ਨੂੰ ਬਾਬਾ ਜੀਵਨ ਸਿੰਘ ਜੀ ਦਾ ਸਰੂਪ ਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਵਲੋਂ ਪ੍ਰਣ ਲਿਆ ਗਿਆ ਕਿ ਸ਼ਹੀਦਾਂ ਦੇ ਦਿਹਾੜੇ ਸਾਰੇ ਭਾਈਚਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ।
ਬੂਟਾ ਸਿੰਘ ਪੰਡੋਰੀ
ਮੁੱਖ ਸੰਪਾਦਕ
ਰੰਘਰੇਟਾ ਸੰਸਾਰ ਮੈਗਜ਼ੀਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly