HOME ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਬਸਪਾ ਵਲੋਂ ਸਰਧਾਂਜਲੀ ਭੇਂਟ...

ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਬਸਪਾ ਵਲੋਂ ਸਰਧਾਂਜਲੀ ਭੇਂਟ ਕੀਤੀ

2
ਕੈਪਸ਼ਨ ਸ਼ਹੀਦ ਊਧਮ ਸਿੰਘ ਜੀ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਪ੍ਰਵੀਨ ਬੰਗਾ, ਚੋਧਰੀ ਗੁਰਨਾਮ ਸਿੰਘ, ਸਤਪਾਲ ਰਟੈਂਡਾ ਮਹਿੰਦਰ ਪਾਲ ਪਟਵਾਰੀ ਤੇ ਬਸਪਾ ਲੀਡਰਸ਼ਿ

ਸਮੇਂ ਦੀਆਂ ਸਰਕਾਰਾਂ ਨੇ ਸਿਰਫ਼ ਸ਼ਹੀਦਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕੀਤਾ ਪ੍ਰਵੀਨ ਬੰਗਾ, ਗੁਰਨਾਮ ਚੋਧਰੀ

ਬੰਗਾ   (ਸਮਾਜ ਵੀਕਲੀ)  ਬਹੁਜਨ ਸਮਾਜ ਦਾ ਗੌਰਵ ਕੋਮੀ ਸ਼ਹੀਦ ਊਧਮ ਸਿੰਘ ਜੀ ਦੀ 85ਵੀਂ ਬਰਸੀ ਤੇ ਪਿੰਡ ਕਟਾਰੀਆਂ ਵਿਖੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਦੀ ਅਗਵਾਈ ਵਿੱਚ ਸਟੈਚੂ ਤੇ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਤੇ ਇਲਾਕਾ ਨਿਵਾਸੀਆਂ ਵਲੋਂ ਸ਼ਰਧਾ ਦੇ ਫੂਲ ਭੇਂਟ ਕੀਤੇ ਬੰਗਾ ਜੀ ਤੋਂ ਇਲਾਵਾ ਵਿਸ਼ੇਸ਼ ਤੋਰ ਤੇ ਬਸਪਾ ਪੰਜਾਬ ਦੇ ਕੋਆਰਡੀਨੇਟਰ ਸ੍ਰੀ ਗੁਰਨਾਮ ਚੋਧਰੀ ਬੰਗਾ ਹਲਕੇ ਦੇ ਪ੍ਰਧਾਨ ਮਾਸਟਰ ਸਤਪਾਲ ਰਟੈਂਡਾ ਜੀ ਬਜੁਰਗ ਆਗੂ ਅਜੀਤ ਰਾਮ ਗੁਣਾਚੌਰ ਮਹਿੰਦਰ ਪਾਲ ਪਟਵਾਰੀ ਜਿਲਾ ਯੂਥ ਆਗੂ ਕੁਲਦੀਪ ਬਹਿਰਾਮ ਪੁੱਜੇ ਬਸਪਾ ਆਗੂ ਗੁਰਨਾਮ ਸਿੰਘ ਜੀ ਤੇ ਬਸਪਾ ਆਗੂ ਪ੍ਰਵੀਨ ਬੰਗਾ ਜੀ ਨੇ ਸ਼ਹੀਦ ਊਧਮ ਸਿੰਘ ਜੀ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਆਖਿਆ ਊਧਮਸਿੰਘ ਜੀ ਨੇ ਜਿਲਿਆਂ ਵਾਲੇ ਬਾਗ ਦੇ ਨਿਹਥੇ ਪੰਜਾਬੀਆਂ ਦੇ ਖੂਨੀ ਸਾਕੇ ਦਾ ਬਦਲਾ 20ਸਾਲ ਬਾਅਦ ਲੰਡਨ ਵਿੱਚ ਜਨਰਲ ਡਾਇਰ ਨੂੰ ਮਾਰਕੇ ਬਦਲਾ ਲਿਆ ਉਨ੍ਹਾਂ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਹਸਦਿਆਂ ਫਾਂਸੀ ਦਾ ਰਸਾ ਚੁੰਮਿਆ ਪਰ ਦੇਸ਼ ਦੀ ਅਜਾਦੀ ਤੋ 78ਸਾਲ ਬਾਅਦ ਵੀ ਸਮੇ ਦੀਆਂ ਸਰਕਾਰਾਂ ਨੇ ਸ਼ਹੀਦਾਂ ਨੂੰ ਬਣਦਾ ਨਾ ਸਨਮਾਨ ਦਿੱਤਾ ਤੇ ਨਾ ਹੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਸਿਰਫ਼ ਸ਼ਹੀਦਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਹੈ ਸ਼ਹੀਦਾਂ ਦੇ ਸੁਪਨਿਆਂ ਦਾ ਘਾਣ ਕੀਤਾ ਜਾ ਰਿਹਾ ਹੈ ਬਸਪਾ ਆਗੂ ਪ੍ਰਵੀਨ ਬੰਗਾ ਨੇ ਆਖਿਆ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉਤਰ ਪਰਦੇਸ ਵਿੱਚ ਬਸਪਾ ਦੀ ਪਹਿਲੀ ਵਾਰ ਭੈਣ ਕੁਮਾਰੀ ਮਾਇਆ ਵਤੀ ਜੀ ਦੀ ਅਗਵਾਈ ਵਿੱਚ 1995 ਵਿਚ ਸਰਕਾਰ ਬਣੀ ਤਾਂ ਸ਼ਹੀਦ ਊਧਮ ਸਿੰਘ ਜੀ ਦੇ ਨਾਂ ਤੇ ਜਿਲਾ ਬਣਾ ਕੇ ਉਨ੍ਹਾਂ ਦਾ ਬਣਦਾ ਸਨਮਾਨ ਕਰਕੇ ਇਤਹਾਸ ਰਚਿਆ ਬਸਪਾ ਵਲੋਂ ਸ਼ੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ ਬੰਗਾ ਹਲਕੇ ਦੇ ਪ੍ਰਧਾਨ ਸਤਪਾਲ ਰਟੈਂਡਾ ਜੀ ਨੇ ਵੀ ਸਰਧਾਂਜਲੀ ਭੇਂਟ ਕਰਦੇ ਹੋਏ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਇੰਦਰਜੀਤ ਅਟਾਰੀ ਧਰਮ ਪਾਲ ਤਲਵੰਡੀ ਪਰਕਾਸ਼ ਫਰਾਲਾ, ਮਲਕੀਤ ਮੰਢਾਲੀ, ਪਰਮਜੀਤ ਮਹਿਸਮਪੁਰ, ਪਰਮਜੀਤ ਸਿੰਘ ਦੋਸਾਂਝ, ਜਗਤਾਰ ਸਿੰਘ ਚਕਰਾਮੂ, ਤੀਰਥ ਕਲਸੀ ਅਵਤਾਰ ਲਾਦੀਆਂ, ਪਰਵਿੰਦਰ ਕਲਸੀ ਪਰੇਮ ਕਲਸੀ, ਤੋ ਇਲਾਵਾ ਇਲਾਕੇ ਤੇ ਪਿੰਡ ਵਾਸੀਆਂ ਨੇ ਵੀ ਸ਼ਹੀਦ ਊਧਮ ਸਿੰਘ ਜੀ ਨੂੰ ਸਰਧਾਂਜਲੀ ਭੇਂਟ ਕੀਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਸਬੀਕੇ ਸਿੰਘ ਦਿੱਲੀ ਦੇ ਨਵੇਂ ਪੁਲਿਸ ਕਮਿਸ਼ਨਰ ਹੋਣਗੇ, ਗ੍ਰਹਿ ਮੰਤਰਾਲੇ ਨੇ ਵਾਧੂ ਚਾਰਜ ਦਿੱਤਾ
Next article14 ਸਾਲਾ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ, ਫਿਰ ਹੈਰਾਨ ਕਰਨ ਵਾਲਾ ਰਾਜ਼ ਸਾਹਮਣੇ ਆਇਆ