HOME ਸ਼ਹੀਦੀ ਸਮਾਗਮ ਮੌਕੇ ਵਿਦਿਆਰਥੀਆਂ ਨੂੰ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਜੈਕਟਾਂ ਭੇਂਟ,...

ਸ਼ਹੀਦੀ ਸਮਾਗਮ ਮੌਕੇ ਵਿਦਿਆਰਥੀਆਂ ਨੂੰ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਜੈਕਟਾਂ ਭੇਂਟ, ਸਮਾਜ ਭਲਾਈ ਦੇ ਕੰਮ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੇ ਹਨ – ਗੋਸ਼ੀ

ਕਪੂਰਥਲਾ,  (ਸਮਾਜ ਵੀਕਲੀ)  ( ਵਿਸ਼ੇਸ਼ ਪ੍ਰਤੀਨਿਧ )- ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350 ਸਾਲ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ (1675-2025)ਸ਼ਹੀਦੀ ਸਮਾਗਮ ਮੌਕੇ ਪੰਜਾਬ ਐਂਡ ਸਿੰਧ ਬੈਂਕ ਕਪੂਰਥਲਾ ਸ਼ਾਖਾ ਦੇ ਚੀਫ ਮੈਨੇਜਰ ਸ੍ਰੀ ਅਨਿਲ ਕੁਮਾਰ, ਸ੍ਰ . ਪਰਮਿੰਦਰ ਸਿੰਘ ਚੰਦੀ, ਸ੍ਰ. ਦਵਿੰਦਰਪਾਲ ਸਿੰਘ ਮਹਿਰੋਕ ਇੰਟਰਨੈਸ਼ਨਲ ਹਾਕੀ ਪਲੇਅਰ, ਸ੍ਰ. ਗੁਰਜੀਤ ਸਿੰਘ ਚੀਮਾ ਇੰਟਰਨੈਸ਼ਨਲ ਬਾਸਕਟ ਬਾਲ ਖਿਡਾਰੀ , ਸ੍ਰ ਹਰਪਾਲ ਸਿੰਘ ਜੰਮੂ ਜਰਮਨ ਵੱਲੋਂ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਸੁੰਨੜਵਾਲ ਕਪੂਰਥਲਾ ਦੇ ਵਿਦਿਆਰਥੀਆਂ ਨੂੰ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਜੈਕਟਾਂ ਭੇਂਟ ਕੀਤੀਆਂ ਗਈਆਂ । ਇਸ ਮੌਕੇ ਤਰਲੋਚਨ ਸਿੰਘ ਗੋਸ਼ੀ ਨੇ ਆਏ ਹੋਏ ਦਾਨੀ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕਰਦਿਆਂ ਹੋਇਆ ਕਿਹਾ ਕਿ ਸਮਾਜ ਭਲਾਈ ਲਈ ਕੰਮ ਭਾਗਾਂ ਵਾਲਿਆਂ ਦੇ ਜ਼ਿੰਮੇ ਆਉਂਦੇ ਹਨ । ਇਸ ਮੌਕੇ ਸਕੂਲ ਇੰਚਾਰਜ ਸ੍ਰ ਸੁਖਦਿਆਲ ਸਿੰਘ ਝੰਡ ਨੇ ਬੱਚਿਆਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਚਾਨਣਾ ਪਾਇਆ ਅਤੇ ਮਾਨਵਤਾ ਹਿਤੈਸ਼ੀ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਾਲ ਹੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਗੁਰੂ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਮਨੂੰ ਕੁਮਾਰ ਪਰਾਸ਼ਰ ਅਤੇ ਹਰਦੇਵ ਸਿੰਘ ਖਾਨੋਵਾਲ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article“ਪੁਸਤਕ ਦਾਨ-ਮਹਾਂਦਾਨ” ਮੁਹਿੰਮ ਤਹਿਤ ਵੰਡੀਆਂ ਗਈਆਂ ਕਿਤਾਬਾਂ
Next article*ਧਰਮਿੰਦਰ : ਇੱਕ ਦਿਲੋਂ ਰਿਸਦਾ ਸਿਤਾਰਾ ਪੰਜਾਬ ਦੇ ਪੁੱਤਰ ਤੋਂ ਬਾਲੀਵੁੱਡ ਦੇ ਹੀਮੈਨ ਤੱਕ ਦੀ ਅਮਰ ਕਹਾਣੀ**