
ਸੰਦੀਪ ਸਿੰਘ ਬਖੋਪੀਰ (ਸਮਾਜ ਵੀਕਲੀ) ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵੱਲੋਂ ਸਕੂਲ ਦੇ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ, ਪ੍ਰਬੰਧਕ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ, ਮਨੇਜਮੈਂਟ ਮੈਂਬਰ ਕਮਲਦੀਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਸਕੂਲ ਦੀ “ਇੱਕ ਕੋਸ਼ਿਸ਼” ਨਾਮ ਦੀ ਸੰਸਥਾ ਦੇ ਅੰਤਰਗਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਕੱਠੇ ਕੀਤੇ ਗਏ ਗਰਮ ਕੱਪੜੇ ਰਸਤਾਂ-ਵਸਤਾਂ ਨੂੰ ਸਮੂਹਿਕ ਰੂਪ ਵਿੱਚ ਰਲ਼ ਕੇ ਧੰਨ ਧੰਨ ਮਾਤਾ ਗੁਜਰ ਕੌਰ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਇਲਾਕੇ ਦੇ ਵਿੱਚ ਰਹਿੰਦੇ ਵੱਖ-ਵੱਖ ਲੋੜਵੰਦ ਪਰਿਵਾਰਾਂ ਨੂੰ ਸਕੂਲ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੁਆਰਾ ਭੇਜੇ ਗਏ ਗਰਮ ਕੱਪੜੇ ਅਤੇ ਰਸਤਾਂ-ਵਸਤਾਂ ਵੰਡੀਆਂ ਗਈਆਂ ਅੱਜ ਸਕੂਲ ਦੇ ਵਿਦਿਆਰਥੀ ਭਵਾਨੀਗੜ੍ਹ ਦੇ ਲਾਗੇ ਪੈਂਦੇ ਸਮਾਣਾ ਰੋਡ ਤੇ ਬਣੇ ਮੋਦੀ ਭੱਠੇ ਉੱਪਲ ਉੱਥੇ ਕੰਮ ਕਰਦੀ ਲੇਬਰ ਨੂੰ ਗਰਮ ਕੱਪੜੇ ਅਤੇ ਰਸਤਾਂ-ਵਸਤਾਂ ਵੰਡ ਕੇ ਆਏ ਵਿਦਿਆਰਥੀਆਂ ਨੇ ਆਉਂਦੇ ਸਮੇਂ ਮਾਤਾ ਗੁਜਰ ਕੌਰ ਜੀ ਦੇ ਧਾਰਮਿਕ ਸਥਾਨ ਪਿੰਡ ਆਲੋਅਰਖ ਉੱਪਰ ਨਸਮਸਤਕ ਹੁੰਦਿਆਂ ,ਸਿੱਖ ਇਤਿਹਾਸ ਦੇ ਇਤਿਹਾਸਕ ਗੁਰੂ ਘਰ ਮੱਥਾ ਟੇਕ ਕੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਣ ਕੀਤੇ,ਸਕੂਲ ਸਟਾਫ਼ ਨਾਲ ਮੈਡਮ ਸ਼ਸ਼ੀਵਾਲਾ, ਮੈਡਮ ਜਸ਼ਨਦੀਪ ਕੌਰ ਅਤੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਮੌਜੂਦ ਸਨ ।ਸਕੂਲ ਦੀ ” ਇੱਕ ਕੋਸ਼ਿਸ਼” ਨਾਂ ਦੀ ਸੰਸਥਾ ਲੰਮੇ ਸਮੇਂ ਤੋਂ ਅਜਿਹੇ ਸਮਾਜ ਸੇਵਾ ਵਾਲੇ ਕੰਮ ਕਰਕੇ ਵਿਦਿਆਰਥੀਆਂ ਅੰਦਰ ਸਮਾਜਿਕ ਚੇਤਨਾ ਅਤੇ ਨੈਤਿਕ ਗੁਣਾਂ ਦਾ ਪ੍ਰਸਾਰ ਕਰ ਰਹੀ ਹੈ। ਅਕਾਲ ਪੁਰਖ ਵਾਹਿਗੁਰੂ ਜੀ ਪਾਸੋਂ ਇਸ ਸੰਸਥਾ ਲਈ ਕੰਮ ਕਰ ਰਹੇ ਸਾਰੇ ਹੀ ਬੱਚੇ ਅਤੇ ਮਾਪਿਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਕਰਦੇ ਹਾਂ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਦੇ ਕਾਰਜ਼ਾਂ ਨੂੰ ਨਿਰੰਤਰ ਜਾਰੀ ਰੱਖਣ ਦਾ ਪ੍ਰਣ ਲੈਂਦੇ ਹਾਂ ਮੌਕੇ ਉੱਤੇ ਸਕੂਲ ਦੇ ਵੱਖ ਵੱਖ ਵਿਦਿਆਰਥੀ ਅਤੇ ਸਕੂਲੀ ਅਧਿਆਪਕ ਮੌਜ਼ੂਦ ਸਨ।