*ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਜਦੋਂ ਜਹਿਦ ਜਾਰੀ ਰਹੇਗੀ:- ਜਰਨੈਲ ਫਿਲੌਰ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਲ਼ੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਸ਼ਹਿਰ ਫਿਲੌਰ ਵਿੱਚ ਵਿਸ਼ਾਲ ਮਸ਼ਾਲ ਮਾਰਚ ਕੀਤਾ ਗਿਆ ਜਿਸ ਵਿਚ ਸੈਕੜੇ ਲੋਕਾਂ ਨੇ ਹਿੱਸਾ ਲਿਆ। ਮਸ਼ਾਲ ਮਾਰਚ ਡਾਕਟਰ ਅੰਬੇਦਕਰ ਚੌਂਕ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਂਕ, ਲੱਕੜ ਮੰਡੀ, ਗੁਰੂ ਰਵਿਦਾਸ ਮਹਾਰਾਜ ਜੀ ਗੇਟ ਤੋਂ ਹੁੰਦਾਂ ਹੋਇਆ ਦੁਬਾਰਾ ਅੰਬੇਡਕਰ ਚੌਂਕ ਵਿਖੇ ਸਮਾਪਤ ਹੋਇਆ। ਇਸ ਮੌਕੇ ਲੋਕ ਇਨਸਾਫ਼ ਮੰਚ ਤਹਿਸੀਲ ਫਿਲੌਰ ਦੇ ਆਗੂਆਂ ਪ੍ਰਧਾਨ ਜਰਨੈਲ ਫਿਲੌਰ, ਮੁੱਖ ਬੁਲਾਰੇ ਐਡਵੋਕੇਟ ਸੰਜੀਵ ਭੌਰਾ, ਸਕੱਤਰ ਪਰਸ਼ੋਤਮ ਫਿਲੌਰ, ਸੀਨੀਅਰ ਮੀਤ ਪ੍ਰਧਾਨ ਮਾਸਟਰ ਹੰਸ ਰਾਜ, ਸਲਾਹਕਾਰ ਹਰਮੇਸ਼ ਰਾਹੀ,ਵਿੱਤ ਸਕੱਤਰ ਡਾਕਟਰ ਸੰਦੀਪ ਫਿਲੌਰ, ਪ੍ਰੈਸ ਸਕੱਤਰ ਜਸਵੰਤ ਬੋਧ,ਜੁਆਇੰਟ ਸਕੱਤਰ ਅਮਰਜੀਤ ਲਾਡੀ, ਸਹਾਇਕ ਵਿੱਤ ਸਕੱਤਰ ਹਨੀ ਸੰਤੋਖਪੁਰਾ, ਸੀਨੀਅਰ ਆਗੂ ਡਾਕਟਰ ਅਸ਼ੋਕ ਕੁਮਾਰ ,ਕੁਲਦੀਪ ਲੰਬੜਦਾਰ, ਰਾਮ ਜੀ ਦਾਸ ਗੰਨਾ ਪਿੰਡ, ਬਿਹਾਰੀ ਲਾਲ ਛਿਜ਼ੀ,ਆਦਿ ਨੇ ਕਿਹਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਤੋਂ ਸਾਡੇ ਲਈ ਹਮੇਸ਼ਾਂ ਪ੍ਰੇਰਨਾ ਦਾ ਸਰੋਤ ਰਹੇਗੀ ਤੇ ਸਾਡੇ ਲਈ ਰਾਹ ਦਸੇਰਾ ਰਹੇਗੀ।ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸੰਘਰਸ਼ ਆਖਰੀ ਸਾਹਾਂ ਤੱਕ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਹਾਲੇ ਵੀ ਭਾਰਤ ਦੇ ਲੋਕ ਦੋਹਰੀ ਗ਼ੁਲਾਮੀ ਦਾ ਨਰਕ ਭੋਗ ਰਹੇ ਹਨ। ਓਹਨਾਂ ਕਿਹਾ ਕਿ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀਆਂ ਹਨ ਤੇ
ਲ਼ੋਕਤੰਤਰ ਨੂੰ ਪੁਲੀਸ ਤੰਤਰ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਅੱਜ ਵੀ ਹੱਕ ਮੰਗਦੇ ਲੋਕਾ ਨੂੰ ਲਾਠੀ ਗੋਲੀ ਨਾਲ ਦਬਾਇਆ ਜਾ ਰਿਹਾ ਹੈ ਇਸ ਕਰਕੇ ਸਾਨੂੰ ਸ਼ਹੀਦਾਂ ਦੀ ਕੁਰਬਾਨੀ ਅਤੇ ਵਿਚਾਰਧਾਰਾ ਤੋਂ ਸੇਧ ਲੈਣ ਦੀ ਲੋੜ ਹੈ ਅਤੇ ਇੱਕਮੁੱਠ ਹੋ ਕੇ ਅਨਿਆ ਵਿਰੁੱਧ ਅਵਾਜ਼ ਉਠਾਉਣ ਦੀ ਲੋੜ ਹੈ। ਇਸ ਮੌਕੇ ਮੰਚ ਦੇ ਆਗੂਆਂ ਨੇ ਕਿਹਾ ਅੱਜ ਸਮੇਂ ਦੀ ਮੁੱਖ ਲੋੜ ਹੈ ਕੇ ਨੌਜਵਾਨ ਪੀੜ੍ਹੀ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰ ਧਾਰਾ ਨਾਲ ਜੋੜਿਆ ਜਾਵੇ। ਆਗੂਆਂ ਨੇ ਕਿਹਾ ਅੱਜ ਸਾਮਰਾਜੀ ਤੇ ਸੰਪਰਦਾਇਕ ਤਾਕਤਾਂ ਦਾ ਹਮਲਾ ਵੱਧ ਰਿਹਾ ਹੈ ਜਿਸਦਾ ਟਕਰਾ ਕਰਨ ਲਈ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਣਾ ਤੇ ਇੱਕਮੁੱਠ ਹੋਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਉਮਰਜੀਤ ਸਿੰਘ ਸਰਪੰਚ ਮਾਓ ਸਾਹਿਬ, ਸ੍ਰੀ ਮਤੀ ਗੈਜੋ ਸਰਪੰਚ ਮੀਆਂਵਾਲ, ਪ੍ਰੇਮਪਾਲ ਸਾਬਕਾ ਸਰਪੰਚ ਮਾਓ ਸਾਹਿਬ, ਬਾਬਾ ਚੀਮਾ ਮਾਓ ਸਾਹਿਬ, ਸੁਖਵਿੰਦਰ ਸਿੰਘ ਲਾਡੀ, ਸੋਮਨਾਥ ਸ਼ੇਖੂਪੁਰ, ਚਰਨਜੀਤ ਨੰਬਰਦਾਰ ਸ਼ੇਖੂਪੁਰ, ਜਸਵਿੰਦਰ ਫਿੱਡੂ ਸਾਬਕਾ ਸਰਪੰਚ ਗੰਨਾ ਪਿੰਡ, ਰਣਜੀਤ ਕੁਮਾਰ ਨੰਬਰਦਾਰ, ਰਣਜੀਤ ਮੀਆਂਵਾਲ, ਇਕਬਾਲ ਸਿੰਘ ਭੈਣੀ, ਪਰਮਜੀਤ ਪੰਚ ਭੈਣੀ, ਮਾਸਟਰ ਬਖਸ਼ੀ ਰਾਮ, ਜਸਵੀਰ ਕੁਮਾਰ ਚੁੰਬਰ, ਰਸ਼ਪਾਲ ਖੈਹਰਾ, ਦੀਪਕ ਕੁਮਾਰ, ਅਕਸ਼ਾਸ਼ ਫਿਲੌਰ, ਅਰਸ਼ਪ੍ਰੀਤ, ਬਲਜੀਤ ਕੁਮਾਰ, ਅਜਮੇਰ ਚੰਦ ਲਾਡੀ,ਗੁਰਵਿੰਦਰ ਕੁਮਾਰ, ਜਸਦੀਪ, ਸਚਿਨ ਭਾਨਿਆ, ਸੰਦੀਪ ਕੁਮਾਰ, ਦਾਮਨ, ਪ੍ਰਭਾਕਰ, ਲਖਬੀਰ, ਸੌਰਵ, ਹੇਮ ਲਾਲ, ਸਾਬੀ ਰਾਮ ਲਾਲ, ਮੱਖਣ ਰਾਮ, ਤਰਸੇਮ ਲਾਲ, ਸੁੱਖ ਕਟਪਲੋਂ, ਅਸ਼ੋਕ ਭਟੋਏ, ਸੁਨੀਲ ਜੱਸਲ, ਸੁਖਜਿੰਦਰ ਕੁਮਾਰ, ਪ੍ਰਿੰਸ ਸਹੋਤਾ, ਸਤਨਾਮ ਕਤਪਾਲੋਂ, ਮੁਸ਼ਤਾਕ ਬੌਕਣ, ਵਿਸ਼ਾਲ ਜੱਖੂ, ਅਮਰਜੀਤ ਜਖ਼ੂ ਮਾਓ ਸਾਹਿਬ, ਰਮਨ ਭੁਲੇਵਾਲ, ਗੁਰਬਚਨ ਰਾਮ, ਰਾਜਿੰਦਰ ਕੁਮਾਰ ਬ੍ਰਹਮਪੁਰੀ, ਰਾਮ ਲੁਭਾਇਆ ਭੈਣੀ, ਲਖਵੀਰ ਖ਼ੋਖੇਵਾਲ, ਜਸਵੀਰ ਸੰਧੂ, ਗਗਨ ਬਰਹਮਪੁਰੀ, ਬਿੰਦਰ ਨੰਬਰਦਾਰ ਭੈਣੀ,ਜਸਵਿੰਦਰ ਬਿੱਲੂ, ਧਰਮਿੰਦਰ ਗੰਨਾ ਪਿੰਡ, ਰਾਹੁਲ ਕੋਰੀ, ਸੁਰਿੰਦਰ ਮੱਲਾਹ, ਰਿੱਕੀ ਮੀਆਂਵਾਲ, ਰਮਨ ਭੋਲ਼ੇਵਾਲ, ਕੇਵਲ ਭੋਲੇਵਾਲ, ਪਿਰਥੀਪਾਲ ਲਾਡੀ, ਸੰਦੀਪ ਚੌਹਾਨ, ਸੁਖਦੇਵ, ਮਨੋਜ ਕੁਮਾਰ, ਸੰਨੀ ਚੰਧਰ, ਅਕਾਸ਼ ਜੱਸਲ, ਅਰਨਵ ਬੋਧ, ਲੈਂਬਰ ਸਿੰਘ ਭੈਣੀ ,ਬੀਬੀ ,ਸੁਨੀਤਾ ਫਿਲੌਰ, ਅੰਜੂ ਵਿਰਦੀ, ਮਧੂ ਚੁੰਬਰ,ਕਮਲਜੀਤ ਕੌਰ, ਰੇਖਾ ਰਾਣੀ ਪੰਚ ਜਗਤਪੁਰਾ, ਚੰਦਰ ਰੇਖਾ, ਰੀਟਾ ਰਾਣੀ, ਗੁਰਪ੍ਰੀਤ ਕੌਰ, ਕਮਲਪ੍ਰੀਤ ਕੌਰ, ਸਰੋਜ ਰਾਣੀ, ਗੇਜੋਂ, ਵਿਦਿਆ, ਗਗਨਪ੍ਰੀਤ, ਸਮਰੀਤ, ਮਨਪ੍ਰੀਤ, ਪਰਵੀਨ, ਕੀਰਤ ਕੌਰ, ਨਰਿੰਦਰ ਕੌਰ, ਜਸਵਿੰਦਰ ਕੌਰ, ਹਰਬੰਸ ਕੌਰ, ਆਰਤੀ, ਆਦਿ ਹਾਜ਼ਰ ਸਨ।
https://play.google.com/store/apps/details?id=in.yourhost.samaj