ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਹੀਉਂ ਵਾਸੀ ਐਨ. ਆਰ. ਆਈ. ਭਰਾਵਾਂ ਦੇ ਵੱਡਮੁੱਲੇ ਸਹਿਯੋਗ ਨਾਲ਼ ਸ਼ਹੀਦ ਭਗਤ ਸਿੰਘ ਸੁਪੋਰਟਸ ਕਲੱਬ ਹੀਉਂ ਵੱਲ੍ਹੋਂ ਕਰਵਾਇਆ ਜਾ ਰਹੇ ਕ੍ਰਿਕਟ ਟੂਰਨਾਮੈਂਟ ਦਾ ਸ਼ੁਭ ਉਦਘਾਟਨ ਪਿੰਡ ਦੇ ਸਾਬਕਾ ਸਰਪੰਚ ਤਰਸੇਮ ਲਾਲ ਝੱਲੀ ਅਤੇ ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰਾਂ ਵੱਲ੍ਹੋਂ ਕੀਤਾ ਗਿਆ। ਤਕਰੀਬਨ ਹਫ਼ਤਾ ਭਰ ਪਿੰਡ ਹੀਉਂ ਦੇ ਖੇਡ ਮੈਦਾਨ ਵਿੱਚ ਚੱਲਣ ਵਾਲੇ਼ ਇਸ ਟੂਰਨਾਮੈਂਟ ਵਿੱਚ ਇਲਾਕੇ ਭਰ ਤੋਂ ਪਹਿਲਾਂ ਹਾਜ਼ਰ ਹੋਣ ਵਾਲੀ਼ਆਂ ਅੱਠ ਟੀਮਾਂ ਭਾਗ ਲੈ ਸਕਣਗੀਆਂ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਡਾ਼. ਨਰੇਸ਼ ਪਾਲ ਸੋਨਾ ਅਤੇ ਨੌਜਵਾਨ ਵਿੱਕੀ ਪਾਲ ਨੇ ਪ੍ਰੈਸ ਨੂੰ ਦੱਸਿਆ ਕਿ ਟੂਰਨਾਮੈਂਟ ਦੌਰਾਨ ਜੇਤੂ ਰਹਿਣ ਵਾਲ਼ੀ ਟੀਮ ਨੂੰ 8100 ਰੁ਼. ਇਨਾਮ ਰਾਸ਼ੀ ਵਜੋਂ ਦਿੱਤੇ ਜਾਣਗੇ। ਟੂਰਨਾਮੈਂਟ ਦੇ ਪਹਿਲੇ ਦਿਨ ਉਦਘਾਟਨੀਂ ਰਸਮਾਂ ਦੌਰਾਨ ਲੰਬੜਦਾਰ ਸੱਤਿਆ ਝੱਲੀ, ਸੈਕਟਰੀ ਸੋਹਣ ਲਾਲ ਝੱਲੀ, ਸਾਬਕਾ ਪੰਚ ਬਲਵਿੰਦਰ ਪਾਲ, ਕਾਮਰੇਡ ਦਵਿੰਦਰ ਹੀਉਂ, ਮਾ. ਰਾਜ ਹੀਉਂ ਮੌਜੂਦਾ ਪੰਚ ਹਰਨੇਕ ਸਿੰਘ ਨੇਕੀ, ਰਣਜੀਤ ਸਿੰਘ ਬਾਲੀ, ਸੁਖਵਿੰਦਰ ਸਿੰਘ ਹੈਪੀ, ਰਾਮ ਲੁਭਾਇਆ, ਪਰਮਜੀਤ ਕੌਰ, ਇੰਦਰਜੀਤ ਸਿੰਘ ਰਣਜੀਤ ਕੌਰ ਅਤੇ ਹਰਭਜਨ ਕੌਰ ਹਾਜ਼ਰ ਸਨ।
ਪਿੰਡ ਹੀਉਂ ਵਿਖੇ ਸ਼ਹੀਦ ਭਗਤ ਸਿੰਘ ਸੁਪੋਰਟਸ ਕਲੱਬ ਵੱਲੋਂ ਕ੍ਰਿਕਟ ਟੂਰਨਾਮੈਂਟ ਜੋਸ਼ ਓ ਖਰੋਸ਼ ਨਾਲ਼ ਸ਼ੁਰੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj