HOME ਸੈਂਟਰ ਸਕੂਲ ਸ਼ੇਖੂਪੁਰ ਵਿਖੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਇੱਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ...

ਸੈਂਟਰ ਸਕੂਲ ਸ਼ੇਖੂਪੁਰ ਵਿਖੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਇੱਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ

2
ਕੈਪਸਨ - ਸੈਂਟਰ ਸਕੂਲ ਸ਼ੇਖੂਪੁਰ ਵਿਖੇ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਇੱਕ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਮਮਤਾ ਬਜਾਜ

ਕਪੂਰਥਲਾ (ਸਮਾਜ ਵੀਕਲੀ)  (ਕੌੜਾ)- ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਨਵਗਠਿਤ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਨੂੰ ਟ੍ਰੇਨਿੰਗ ਦੇਣ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਖੂਪੁਰ ਬਲਾਕ ਕਪੂਰਥਲਾ ਇੱਕ ਵਿਖੇ ਇੱਕ ਰੋਜਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਕਲਸਟਰ ਸ਼ੇਖੂਪੁਰ ਦੇ ਵੱਖ-ਵੱਖ ਸਕੂਲਾਂ ਦੇ ਐਸ ਐਮ ਸੀ ਚੇਅਰਮੈਨ ਮੈਂਬਰ ਅਤੇ ਸਿੱਖਿਆ ਸ਼ਾਸਤਰੀਆਂ ਵੱਲੋਂ ਭਾਗ ਲਿਆ ਗਿਆ। ਜੈਮਲ ਸਿੰਘ ਸੈਂਟਰ ਹੈੱਡ ਟੀਚਰ ਦੀ ਦੇਖ ਵਿੱਚ ਹੋਈ ਇਸ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਕਪੂਰਥਲਾ ਨੇ ਕਿਹਾ ਕਿ ਸਕੂਲਾਂ ਦੀ ਕਾਇਆ ਕਲਪ ਕਰਨ ਵਿੱਚ ਅਧਿਆਪਕਾਂ ਦੇ ਨਾਲ ਨਾਲ ਸਕੂਲ ਮੈਨੇਜਮੈਂਟ ਕਮੇਟੀਆਂ ਦਾ ਵੀ ਵੱਡਮੁੱਲਾ ਯੋਗਦਾਨ ਹੈ। ਉਹਨਾਂ ਐਸ ਐਮ ਸੀ ਚੇਅਰਮੈਨ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਕੂਲ ਦੀ ਤਰੱਕੀ ਸਭ ਦੀ ਜਿੰਮੇਵਾਰੀ ਤਹਿਤ ਸਕੂਲਾਂ ਦੇ ਬਣਾਏ ਦੇ ਵਿਕਾਸ ਲਈ ਅਧਿਆਪਕਾਂ ਦਾ ਸਹਿਯੋਗ ਦੇਣ ਸਕੂਲਾਂ ਅੰਦਰ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਹਾਜ਼ਰੀ ਯਕੀਨੀ ਬਣਾਉਣ ਤਾਂ ਜੋ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਕਿ ਮੁਫਤ ਕਿਤਾਬਾਂ, ਮੁਫਤ ਵਰਦੀਆਂ, ਦੁਪਹਿਰ ਦਾ ਖਾਣਾ ਤੇ ਹੋਰ ਸਹੂਲਤਾਂ ਦਾ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚ ਸਕੇ। ਡਾਕਟਰ ਪਰਮਜੀਤ ਕੌਰ ਬਲਾਕ ਕੋਆਰਡੀਨੇਟਰ ਤੇ ਰਚਨਾ ਪੁਰੀ ਵੱਲੋਂ ਬਹੁਤ ਹੀ ਸਚੁੱਜੇ ਢੰਗ ਨਾਲ ਡਿਜੀਟਲ ਤਕਨੀਕ ਦੀ ਵਰਤੋਂ ਕਰਦਿਆ ਟ੍ਰੇਨਿੰਗ ਸੈਸ਼ਨ ਨੂੰ ਬਹੁਤ ਰੌਚਕ ਬਣਾਈ ਰੱਖਿਆ ਗਿਆ। ਇਸ ਮੌਕੇ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਮਿਸ਼ਨ ਸਮਰੱਥ, ਕੁਲਵਿੰਦਰ ਸਿੰਘ ਚਾਹਲ ਰਜੇਸ਼ ਕੁਮਾਰ ਨੇਗੀ ਗੁਰਭੇਜ ਸਿੰਘ ਔਲਖ (ਤਿੰਨੋ ਸਿੱਖਿਆ ਮਾਹਿਰ)ਨੇ ਵੀ ਸੰਬੋਧਨ ਕੀਤਾ। ਦੋ ਫੇਜਾਂ ਵਿੱਚ ਹੋਈ ਟ੍ਰੇਨਿੰਗ ਵਰਕਸ਼ਾਪ ਦੌਰਾਨ ਹਾਜ਼ਰ  ਮੈਂਬਰਾਂ ਨੂੰ ਚਾਹ ਪਾਣੀ ਦੇ ਨਾਲ ਨਾਲ ਰਿਫਰੈਸ਼ਮੈਂਟ ਵੀ ਮੁਹੱਈਆ ਕਰਵਾਈ ਗਈ । ਇਸ ਮੌਕੇ ਰਜੇਸ਼ ਕੁਮਾਰ, ਅੰਜਨਾ ਕੁਮਾਰੀ, ਰੇਖਾ, ਮੀਨਾਕਸ਼ੀ ,ਬਿੰਦੂ ਸਾਰੇ ਟੀਚਰ ਸਕੂਲਾਂ ਦੇ ਅਧਿਆਪਕ ਪਰਮਜੀਤ ਕੌਰ ਹਾਈ ਸਕੂਲ ਸ਼ੇਖੂਪੁਰ ,ਹੀਰਾ ਸਿੰਘ ਹਾਈ ਸਕੂਲ ਢੁੱਡੀਆਂ ਵਾਲਾ ,ਕਮਲਦੀਪ ਬਾਵਾ, ਨੀਤੂ ਅਨੰਦ, ਜੋਤਾ ਭਾਈ ,ਮੀਨੂ ਰਾਣੀ, ਸਤਵਿੰਦਰ ਸਿੰਘ, ਸਤਬੀਰ ਕੌਰ, ਜਤਿੰਦਰ ਕੌਰ, ਸ਼ਿਵ ਕੁਮਾਰ ਪਾਲ, ਅਵਤਾਰ ਸਿੰਘ ਸੈਦੋਵਾਲ, ਕੁਲਦੀਪ ਸਿੰਘ ਸੈਦੇਵਾਲਾ ,ਸੁਖਵਿੰਦਰ ਸਿੰਘ ਢੁੱਡੀਆਂਵਾਲ, ਮਨੋਹਰ ਲਾਲ, ਕੁਲਦੀਪ ਕੌਰ, ਸ਼ੈਲਜਾ ਸ਼ਰਮਾ, ਮਮਤਾ ਦੇਵੀ , ਮਨਮੋਹਨ ਕੌਰ, ਮੋਨਿਕਾ ਅਰੋੜਾ, ਸ਼ਮਾ ਰਾਣੀ ਬਰਿੰਦਾ ਸ਼ਰਮਾ, ਮੰਜੂ ਰਾਣੀ, ਮੋਨਾ ਰਾਣੀ, ਭਾਰਤੀ ਸ਼ਰਮਾ, ਸ਼ੈਲੀ ਸ਼ਰਮਾ, ਹਰਪ੍ਰੀਤ ਕੌਰ, ਲਵਪ੍ਰੀਤ ਕੌਰ ਆਦਿ ਅਧਿਆਪਕ ਤੇ ਐੱਸ ਐੱਮ ਸੀ ਕਮੇਟੀਆਂ ਦੇ ਮੈਂਬਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਸ਼ਹੀਦ ਭਾਈ ਲਛਮਣ ਸਿੰਘ ਜੀ ਦੀ 23ਵੀਂ ਸ਼ਹੀਦੀ ਬਰਸੀ ਤੇ ਦੀਵਾਨ ਟੋਡਰਮੱਲ ਪਬਲਿਕ ਸਕੂਲ ਕਾਕੜਾ ਦੇ ਵਿਦਿਆਰਥੀਆਂ ਵੱਲੋਂ ਲਗਾਈ ਗਈ ਹਾਜ਼ਰੀ।
Next articleਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਸਕੀਮਾਂ ਦਾ ਲਿਆ ਜਾਇਜਾ