HOME ਸ਼ਹੀਦ ਬਾਬਾ ਕਾਹਲ਼ਾ ਸਿੰਘ ਯਾਦਗਾਰੀ ਨਾਟਕ ਮੇਲਾ ਆਯੋਜਿਤ

ਸ਼ਹੀਦ ਬਾਬਾ ਕਾਹਲ਼ਾ ਸਿੰਘ ਯਾਦਗਾਰੀ ਨਾਟਕ ਮੇਲਾ ਆਯੋਜਿਤ

2
ਲੁਧਿਆਣਾ  (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਆਪਣੇ ਬੱਚਿਆਂ ਤੇ ਨਵੀਂ ਪੀੜ੍ਹੀ ਨੂੰ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਬਾਰੇ ਦੱਸਣ ਦੇ ਮਨੋਰਥ ਵਜੋਂ ਤਾਜਪੁਰ ਬੇਟ ਨਜਦੀਕ ਸੈਂਟਰਲ ਜੇਲ੍ਹ ਲੁਧਿਆਣਾ (ਸਾਬਕਾ ਮੰਤਰੀ ਜਗਦੇਵ ਸਿੰਘ ਤਾਜਪੁਰੀ ਦੇ ਪਿੰਡ) ਵਿਖੇ ਨਾਟਕ ਮੇਲਾ ਅਤੇ ਸੱਭਿਆਚਾਰਕ ਸਮਾਗਮ ਆਯੋਜਿਤ ਕੀਤਾ ਗਿਆ। ਗਰਾਮ ਪੰਚਾਇਤ ਤਾਜਪੁਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ਼ ਕਰਵਾਏ ਇਸ ਨਾਟਕ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਆਨੰਦ ਮਾਣਿਆ। ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਫਿਲਮੀ ਕਲਾਕਾਰਾਂ ਵੱਲੋਂ ਨਿਰਦੇਸ਼ਕ ਇਕੱਤਰ ਦੀ ਨਿਰਦੇਸ਼ਨਾ ਹੇਠ “ਇਹ ਲਹੂ ਕਿਸਦਾ ਹੈ” “ਮਿੱਟੀ ਰੁਦਨ ਕਰੇ” “ਠੱਗੀ” ਅਤੇ ਕੋਰੀਓਗਰਾਫੀਆਂ ਦੀਆਂ ਸਫਲ ਪੇਸ਼ਕਾਰੀਆਂ ਕੀਤੀਆਂ ਗਈਆਂ। ਕਰਮਜੀਤ ਸਿੰਘ ਗਰੇਵਾਲ (ਨੈਸ਼ਨਲ ਅਵਾਰਡੀ) ਨੇ ਮੰਚ ਸੰਚਾਲਨ ਕੀਤਾ ਅਤੇ ਬੱਚਿਆਂ ਦੇ ਨਾਲ਼ ਮਿਲ਼ ਕੇ ਉਸਾਰੂ ਬਾਲ ਗੀਤਾਂ ਦੀਆਂ ਪੇਸ਼ਕਾਰੀਆਂ ਬਾਖੂਬੀ ਕੀਤੀਆਂ। ਮੇਲੇ ਦੇ ਮੁੱਖ ਪ੍ਰਬੰਧਕ ਭਰਪੂਰ ਸਿੰਘ ਤਾਜਪੁਰ ਨੇ ਦੱਸਿਆ ਕਿ ਅੰਗਰੇਜ਼ੀ ਹਕੂਮਤ ਸਮੇਂ ਪੰਜਾਬੀਆਂ ਲਈ ਆਪਣੀ ਜਾਨ ਦੀ ਕੁਰਬਾਨੀ ਦੇਣ ਵਾਲ਼ੇ ਸ਼ਹੀਦ ਬਾਬਾ ਕਾਹਲ਼ਾ ਸਿੰਘ ਪਾਕਿਸਤਾਨ ਵਿੱਚ 36 ਪਿੰਡਾਂ ਦੇ ਜੈਲਦਾਰ ਸਨ। ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਲਈ ਹਰ ਸਾਲ ਇਹ ਮੇਲਾ ਕਰਵਾਇਆ ਜਾਵੇਗਾ। ਅਗਾਂਹਵਧੂ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ। ਸ੍ਰ: ਸਤਿੰਦਰਪਾਲ ਸਿੰਘ ਤਾਜਪੁਰ ਸਾਬਕਾ ਚੇਅਰਮੈਨ ਜੈਨਕੋ ਨੇ ਬੋਲਦਿਆਂ ਕਿਹਾ ਕਿ ਸ਼ਹੀਦ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਉਹਨਾਂ ਦੇ ਦਿਨ ਮਨਾਉਣ ਵਾਲ਼ੇ ਵਧਾਈ ਦੇ ਹੱਕਦਾਰ ਹਨ। ਸਮਾਗਮ ਵਿੱਚ ਸ਼ਹੀਦ ਬਾਬਾ ਕਾਹਲ਼ਾ ਸਿੰਘ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਪੋਤੇ, ਪੜਪੋਤੇ ਅਤੇ ਹੋਰ ਰਿਸ਼ਤੇਦਾਰ ਵੀ ਸ਼ਾਮਿਲ ਹੋਏ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਤਾਜਪੁਰ, ਧਰਮਿੰਦਰ ਸਿੰਘ ਤਾਜਪੁਰੀ, ਅੰਮ੍ਰਿਤਪਾਲ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਸਾਬਕਾ ਸਰਪੰਚ, ਭਰਪੂਰ ਸਿੰਘ, ਕਮਲਜੀਤ ਸਿੰਘ ਤਾਜਪੁਰ, ਗੁਰਦੀਪ ਸਿੰਘ ਮੰਡਾਹਰ (ਉੱਘੇ ਪ੍ਰਕਾਸ਼ਕ) ਕਰਮਜੀਤ ਸਿੰਘ ਖਾਲਸਾ,  ਮਨਿੰਦਰਜੀਤ ਸਿੰਘ, ਜਤਿੰਦਰ ਸਿੰਘ ਗਰੇਵਾਲ, ਬਾਬਾ ਚਮਕੌਰ ਸਿੰਘ, ਜਸਕਰਨ ਸਿੰਘ, ਸੁਖਬੀਰ ਸਿੰਘ ਸੁੱਖੀ, ਕੁਲਦੀਪ ਸਿੰਘ ਰਕਬਾ, ਪਰਮਜੀਤ ਸਿੰਘ ਗਰੇਵਾਲ, ਹਰਜਿੰਦਰ ਸਿੰਘ ਡਾਬੇ ਵਾਲ਼ੇ, ਦਵਿੰਦਰ ਸਿੰਘ, ਜੋਤੀ, ਮਨਦੀਪ ਸਿੰਘ ਜਵੱਦੀ ਅਤੇ ਅਮਨਦੀਪ ਸਿੰਘ ਜੌਹਲ ਆਦਿ ਵੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਰਸੋਏ ਹੈਲਥ ਕੇਅਰ ਨੇ ਡੀ.ਐਮ.ਸੀ ਹੈਲਥਕੇਅਰ ਪ੍ਰਦਰਸ਼ਨੀ ਵਿੱਚ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ।
Next articleਸੀ.ਟੀ. ਯੂਨੀਵਰਸਿਟੀ ਵੱਲੋਂ ਵਿਸ਼ਵ ਰੇਡੀਓਗ੍ਰਾਫੀ ਦਿਵਸ 2025 ਸ਼ਾਨਦਾਰ ਨਾਲ ਮਨਾਇਆ