HOME ਵਿਆਹੁਤਾ ਸੁਮਨਦੀਪ ਨੇ ਜ਼ਹਰਿਲੀ ਚੀਜ਼ ਨਿਗਲ ਕੀਤੀ ਜੀਵਨ ਲੀਲਾ ਸਮਾਪਤ 

ਵਿਆਹੁਤਾ ਸੁਮਨਦੀਪ ਨੇ ਜ਼ਹਰਿਲੀ ਚੀਜ਼ ਨਿਗਲ ਕੀਤੀ ਜੀਵਨ ਲੀਲਾ ਸਮਾਪਤ 

ਕੈਪਸ਼ਨ :ਮ੍ਰਿਤਕ ਸੁਮਨ ਦੀਪ ਪੁਰਾਣੀ ਤਸਵੀਰ

ਕਾਠਗੜ੍ਹ ਪੁਲਿਸ ਇਸ ਕੇਸ ਦੀ ਤਫਤੀਸ਼ ਵਿੱਚ ਜੁਟੀ

ਸਿਵਲ ਹਸਪਤਾਲ ਬਲਾਚੌਰ ਇੱਕਠੇ ਹੋਏ ਵੱਡੀ ਗਿਣਤੀ ਮ੍ਰਿਤਕਾਂ ਮਾਪੇ ਅਤੇ  ਗਿਣਤੀ ਰਿਸ਼ਤੇਦਾਰ

ਨਵਾਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਨੇੜੇ ਬੇਟ ਖੇਤਰ ਦੇ ਪਿੰਡ ਹਸਨਪੁਰ ਕਲਾਂ ਦੇ ਸਾਬਕਾ ਸਰਪੰਚ ਮੋਹਨ ਲਾਲ ਖੇਖੜ ਦੀ ਛੋਟੀ ਨੂੰਹ ਸੁਮਨ ਦੀਪ (34 ) ਪਤਨੀ ਗੁਰਪ੍ਰੀਤ ਸਿੰਘ ਦੀ ਜ਼ਹਰਿਲੀ ਚੀਜ਼ ਨਿਗਲ ਜਾਣ  ਕਾਰਨ ਸੁਮਨ ਦੀਪ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਬਲਾਚੌਰ ਦੇ ਸਿਵਲ ਹਸਪਤਾਲ ਵਿਖੇ ਸੁਮਨ ਦੀਪ ਦੇ ਪਿਤਾ ਚੋਧਰੀ ਮਹਿੰਦਰ ਪਾਲ ਮੈਂਬਰ ਬਲਾਕ ਸੰਮਤੀ ਭਰਥਲਾ ਨੇ ਬਲਾਚੌਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੀ ਲੜਕੀ 7 ਸਾਲ ਪਹਿਲਾ ਮੋਹਨ ਲਾਲ ਖੇਖੜ ਮੋਹਣਮਾਜਰੇ ਵਾਲੇ ਜੋ ਕਾਫੀ ਲੰਮੇ ਸਮੇਂ ਬੇਟ ਖੇਤਰ ਦੇ ਪਿੰਡ ਹਸਨਪੁਰ ਕਲਾਂ ਵਿਖੇ ਰਹਿੰਦੇ ਸਨ। ਅਤੇ ਦੇ ਛੋਟੇ ਲੜਕੇ ਜਿਸ ਨਾ ਗੁਰਪ੍ਰੀਤ ਸਿੰਘ ਨਾਲ ਵਿਆਹੀ ਗਈ ਸੀ ਪਰ ਤੋਂ ਜਲਦੀ ਉਪਰੰਤ ਹੀ ਲੜਕੇ ਪਰਿਵਾਰ ਵਾਲਿਆਂ ਨੇ ਉਸ ਨੂੰ ਘੱਟ ਦਾਜ ਲਿਆਉਣ ਕਾਰਨ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਮੇਰੀ ਲੜਕੀ ਨਾਲ ਸਹੁਰੇ ਪਰਿਵਾਰ ਦਾ ਲੜਾਈ ਝਗੜਾ ਹੋਣ ਕਾਰਨ ਮੈ ਕਈ ਵਾਰ ਆਪਣੇ ਕੁੜਮ ਕੋਲ ਜਾ ਕੇ ਉਸ ਦੇ ਗੋਡੀ ਹੱਥ ਲਾ ਕੇ ਉਨ੍ਹਾਂ ਪਰਿਵਾਰ ਵਿੱਚ ਰਲ ਮਿਲ ਕੇ ਰਹਿਣ ਦੀ ਬੇਨਤੀ ਕੀਤੀ ਪਰ ਖੇਪੜ ਪਰਿਵਾਰ ਤੇ ਕੋਈ ਵੀ ਅਸਰ ਨਹੀਂ ਹੋਇਆ। ਅਖੀਰ ਬੀਤੇ ਦਿਨ ਮੇਰੀ ਲੜਕੀ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੋਈ ਜ਼ਹਰਿਲੀ ਚੀਜ਼ ਖਾ ਲਈ ਅਤੇ ਜਿਸ ਨੂੰ ਇਲਾਜ਼ ਲਈ ਬਲਾਚੌਰ ਦੇ ਇੱਕ ਨਿੱਜੀ ਹਸਤਪਾਲ ਲਿਆਂਦਾ ਜਿੱਥੇ ਇਲਾਜ਼ ਦੌਰਾਨ ਮੇਰੀ ਲੜਕੀ ਦੀ ਮੌਤ ਹੋ ਗਈ।ਪਰ ਦੁੱਖ ਦੀ ਇਹ ਹੈ ਸਹੁਰਾ ਪਰਿਵਾਰ ਨੇ ਕੁੜੀ ਦੇ ਸੀਰੀਅਸ ਹੋਣ ਦੀ ਖਬਰ ਸਾਨੂੰ 2 ਘੰਟੇ ਬਾਅਦ ਦਿੱਤੀ ਅਤੇ ਸੁਨਮ ਦੀਪ ਦੀ ਮੌਤ ਹੋਣ ਉਪਰੰਤ ਅਸੀਂ ਕੁੜੀ ਦੇ ਪੇਕਿਆਂ ਵਾਲਿਆਂ ਨੇ ਕੁੜੀ ਦੀ ਲਾਸ਼ ਨਿੱਜੀ ਹਸਪਤਾਲ ਤੋਂ ਲੈ ਕੇ ਸਿਵਲ ਹਸਪਤਾਲ ਬਲਾਚੌਰ ਵਿਖੇ ਪਹੁੰਚਾਇਆ ਅਤੇ ਇਹ ਇੱਕ ਹੋਰ ਵੀ ਦੁਖਦਾਇਕ ਗੱਲ ਹੈ ।ਕੇ ਮ੍ਰਿਤਕਾਂ ਸੁਮਨਦੀਪ  ਆਪਣੇ ਪਿੱਛੇ ਇੱਕ 4 ਸਾਲਾਂ ਦਾ ਲੜਕਾ ਛੱਡ ਗਈ ਹੈ। ਪਰ ਮੌਕੇ ਤੇ ਸਹੁਰੇ ਪਰਿਵਾਰ ਪਤਾ ਨਹੀਂ ਲੱਗ ਸਕਿਆ ਕੇ ਉਹ ਕਿੱਥੇ ਚਲਾ ਗਿਆ।ਜਦੋਂ ਇਸ ਸਬੰਧੀ ਥਾਣਾ ਕਾਠਗੜ੍ਹ ਦੇ ਐਸ ਐਚ ਓ ਅਭਿਸ਼ੇਕ ਸ਼ਰਮਾ ਨਾਲ ਇਸ ਕੇਸ ਸਬੰਧੀ ਗੱਲਬਾਤ ਤਾਂ ਉਨ੍ਹਾਂ ਨੇ ਦੱਸਿਆ ਇਸ ਕੇਸ ਦੀ ਹਰ ਪਹਿਲੁ ਤੇ ਬਾਰਿਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਜਿਹੜਾ ਵੀ ਵਿਆਕਤੀ ਦੋਸ਼ੀ ਪਾਇਆ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤਰੁੰਤ ਕੀਤੀ ਜਾਵੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਸ਼ਿਆਂ ਖ਼ਿਲਾਫ਼ ਜੰਗ: ਚੇਅਰਮੈਨ ਸਤਨਾਮ ਜਲਾਲਪੁਰ ਵੱਲੋਂ ਪਿੰਡਾਂ ਦੀ ਜਵਾਨੀ ਸੰਭਾਲਣ ਲਈ ਲੱਖਾਂ ਦੀਆਂ ਗਰਾਂਟਾਂ ਜਾਰੀ
Next articleਸਿਹਤ ਵਿਭਾਗ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ