(ਸਮਾਜ ਵੀਕਲੀ)
ਵਿਆਹ ਬਣਾਇਆ ਇੱਕ ਬੰਧਨ,
ਪਵਿੱਤਰ ਰਿਸ਼ਤਾ ਪਿਆਰ ਦਾ,
ਆਦਮੀ ਔਰਤ ਦੀ ਸਾਂਝ ਦਾ।
ਇਸ ਸਾਂਝ ਵਿੱਚ ਸ਼ਾਮਲ ਹੁੰਦੇ,
ਦੋਸਤ ਮਿੱਤਰ ਰਿਸ਼ਤੇਦਾਰ,
ਵਾਕਫਕਾਰ ਗੁਆਂਢ ਦਾ।
ਮਹਿਫਿਲ ‘ਚ ਸ਼ਾਮਲ ਹੋਣ ਲੱਗੇ
ਦੋਸਤਾਂ ਦੇ ਦੂਰ ਦੇ ਦੋਸਤ ਵੀ,
ਕਰੋਨਾ ਨੇ ਸਾਰਾ ਸਿਸਟਮ ਛਾਂਗਤਾ।
ਪਰਹੇਜ਼ ਕਰਨ ਲੱਗੇ ਲੋਕੀਂ,
ਕਰੋਨਾ ਨੇ ਐਸੇ ਡਰਾਏ,
ਸੱਦਣ ਤੇ ਵੀ ਨਾ ਆਏ।
ਵਿਆਹਾਂ ਚ ਖਾਮੀਆਂ,
ਫਿਰ ਵੀ ਕਾਇਮ ਰਹੀਆਂ,
ਖ਼ਰਚੇ ਘੱਟੇ ਨਾ ਘਟਾਏ।
ਸੰਸਕਾਰ ਬੱਚਿਆਂ ਨੂੰ,
ਨਾ ਕੋਈ ਸਿੱਖਦਾ,
ਨਾ ਕਿਸੇ ਸਿਖਾਏ।
ਵਿਆਹ ਔਖੇ-ਸੌਖੇ ਹੋ ਜਾਂਦਾ,
ਕਦੇ ਲਾੜੇ ਦਾ ਸੁਭਾਅ,
ਨਾ ਨਿਕਲਦਾ ਕੰਮ ਦਾ,
ਲਾੜੀ ਨੂੰ ਕੌਣ ਮਨਾਏ।
ਲਾਲਚਾਂ ਨੂੰ ਤਿਆਗੋ,
ਵਿਚਕਾਰਲਾ ਰਸਤਾ ਲੱਭਕੇ,
ਅਰਦਾਸ ਸੱਚੇ ਮਨੋਂ ਕਰ ਕੇ,
ਸਭ ਦੇ ਮਨ ਦੀ ਬੁੱਝ ਕੇ,
ਵਿਆਹ ਨੂੰ ਪੂਰ ਚੜ੍ਹਾਓ,
ਖ਼ੁਸ਼ੀਆਂ ਮਨਾਓ ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly