(ਸਮਾਜ ਵੀਕਲੀ)
ਝੂਠ ਦੀ ਸਜੀ ਮੰਡੀ ਸੱਚ ਦੀਆਂ ਬੰਦ ਦੁਕਾਨਾਂ
ਗੈਰਤੋਂ ਸੱਖਣੇ ਮਰਦ ਤੇ ਲੋਕ ਲੱਜ ਰਹਿਤ
ਰਕਾਨਾਂ।
ਕਲਯੁੱਗ ਜੋਬਨ ਸਦਕਾ ਬੁੱਕਦਾ ਅਸਮਾਨੀ ਥੁੱਕਦਾ
ਨੈਤਿਕਤਾ ਟੰਗ ਛਿੱਕੇ ਫਰੇਬ ਦਾ ਘੌੜਾ ਨਾ ਰੁੱਕਦਾ।।
ਫਿਜ਼ਾ ਵਿੱਚ ਜ਼ਹਿਰਾਂ ਘੁਲੀਆਂ ਦਮ ਹੁਣ ਘੁੱਟਦਾ
ਸੱਚਿਆਂ ਦੀ ਮਰੀ ਅਣਖ ਪੈਰ ਨਾ ਹੁਣ ਪੰਧ ਤੇ ਪੁੱਟਦਾ।
ਰੱਬ ਨੂੰ ਮਨਾਉਣ ਲਈ ਕਈ ਚੋਜ ਤੇ ਚੱਲੀਆਂ ਰੀਤਾਂ
ਕਿੱਸੇ ਇਸ਼ਕ ਵਿੱਚ ਕਿਤਾਬਾਂ ਮੋਹ ਨਾ ਰਹਿਆ ਵਿੱਚ ਪ੍ਰੀਤਾਂ।।
ਸੱਖਣੀ ਸੱਖਣੀ ਜਾਪੇ ਹੁਣ ਸਾਂਝਾ ਵਾਲੀ ਸੱਥ
ਉੱਲੂ ਬੋਲਣ ਥਾਂ ਉਸ ਤੋਂ ਜਿੱਥੇ ਔਖੇ ਲੰਘਦੇ ਸੀ ਰੱਥ।
ਵਕਤ ਦੇ ਮਾਰਿਆਂ ਨੂੰ ਜ਼ਿੰਦਗੀ ਤੋਂ ਮੌਤ ਹੁੰਦੀ ਭਲੀ
ਘੱਟੋ ਘੱਟ ਸੱਚ ਨੂੰ ਛੱਡ ਝੂਠ ਨਾਲ ਤਾਂ ਨਾ ਰਲੀ।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।