(ਸਮਾਜ ਵੀਕਲੀ)
ਨਿਸ਼ਾਨ ਦੇ ਬਹੁਤ ਅਰਥ ਕੀਤੇ ਗਏ ਹਨ।
ਨਿਸ਼ਾਨ ਦਾ ਅਰਥ ਨਗਾਰਾ ਹੈ।
ਨਿਸ਼ਾਨ ਦਾ ਅਰਥ ਝੰਡਾ ਵੀ ਹੈ।
ਨਿਸ਼ਾਨ ਦਾ ਅਰਥ ਚਿੰਨ੍ਹ ਜਾਂ
ਨਿਸ਼ਾਨੀ ਲਗਾਉਣਾ ਹੈ।
ਨਿਸ਼ਾਨ ਦਾ ਅੱਖਰੀ ਅਰਥ ਹੈ
ਦਸਤਖਤ ਕਰਨੇ।
ਇਕ ਨਿਸ਼ਾਨ ਅਰਥ ਕੀਤੇ ਗਏ ਹਨ ਰਾਹਦਾਰੀ।
ਅਸੀਂ ਕੋਈ ਵੀ ਸਮਾਨ ਖਰੀਦਦੇ ਹਾਂ ਤਾਂ ਰਾਹਦਾਰੀ ਲੈਂਦੇ ਹਾਂ
ਪੁਰਾਤਨ ਸਮੇਂ ਵਾਂਗ ਅੱਜ ਵੀ ਉਸ ਚੀਜ਼ ਦੀ ਰਾਹਦਾਰੀ ਕਾਗਜ਼ ਉੱਪਰ ਬਣਾ ਦਿੱਤੀ ਜਾਂਦੀ ਹੈ।
ਇਥੋਂ ਤੱਕ ਕੋਈ ਪਿੰਡਾਂ ਵਿਚੋਂ ਪਸ਼ੂ ਖਰੀਦ ਕੇ ਲੈ ਕੇ ਜਾਂਦਾ
ਰਾਹਦਾਰੀ ਬਣਾ ਕੇ ਦਿੱਤੀ ਜਾਂਦੀ ਸੀ।
ਹਰ ਆਦਮੀ ਕਿਸੇ ਵਸਤੂ ਨੂੰ ਖਰੀਦ ਕੇ ਰਾਹਦਾਰੀ ਨਾਲ ਲੈ ਕੇ ਟੁਰਦਾ ਸੀ।
ਮੰਨ ਲੋ, ਇਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੈ
ਉਸ ਦੇ ਕੋਲ ਉਸ ਸਮਾਨ ਦੀ ਰਾਹਦਾਰੀ ਹੈ।
ਰਸਤੇ ਵਿਚ ਉਸ ਨੂੰ ਕੋਈ ਰੋਕ ਕੇ ਪੁੱਛ ਲਵੇ ।
ਜੋ ਕੁਝ ਤੂੰ ਆਪਣੇ ਨਾਲ ਲਿਜਾ ਰਿਹਾ ਹੈ।
ਇਹ ਕਿਥੋਂ ਲਿਆਇਆ ਹੈ
ਉਹ ਬੋਲਣ ਨਾਲੋਂ ਉਸ ਨੂੰ ਕਾਗਜ਼ ਨੂੰ ਖੋਲ੍ਹ ਕੇ ਦਿਖਾਏਗਾ
ਇਸ ਨੂੰ ਪੜ੍ਹ ਲੋ।
ਇਹ ਇਸ ਸਮਾਨ ਦੀ ਰਾਹਦਾਰੀ ਹੈ।
ਜਿਸ ਕੋਲ ਰਾਹਦਾਰੀ ਹੋਵੇਗੀ
ਉਸ ਨੂੰ ਕੋਈ ਰੋਕ ਨਹੀਂ ਸਕਦਾ।
ਇਸ ਤਰ੍ਹਾਂ ਰਾਹਦਾਰੀ ਕੋਲ ਹੈ
ਰਾਸਤੇ ਵਿਚ ਕਿਸੇ ਦਾ ਡਰ ਨਹੀਂ ਰਹਿੰਦਾ ਹੈ।
ਸੁਰਜੀਤ ਸਾਰੰਗ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly