ਮਰਦਾਨੀ ਜਨਾਨੀ -11

ਡਾਕਟਰ ਲਵਪ੍ਰੀਤ ਕੌਰ ਜਵੰਦਾ 

ਡਾਕਟਰ ਲਵਪ੍ਰੀਤ ਕੌਰ ਜਵੰਦਾ

(ਸਮਾਜ ਵੀਕਲੀ) ਬਖ਼ਸ਼ ਦੀ ਭਾਣਜੀ ਪੱਪੀ ਦੇ ਹੱਥ ਹਮੇਸ਼ਾ ਗਲ਼ੇ ਰਹਿੰਦੇ ਸਨ ਘਰ ਦਾ ਕੋਈ ਵੀ ਉਸ ਦੇ ਨੇੜੇ ਨਹੀਂ ਸੀ ਲਗਦਾ।ਜਦੋਂ ਬਖ਼ਸ਼ ਆਉਂਦੀ ਤਾਂ ਭੈਣ ਸਿੰਦਰ ਮੇਹਣਾ ਦਿੰਦੀ ਬਣੀਆਂ ਫਿਰਦੀਆ ਡਾਕਟਰ ਮੇਰੀ ਧੀ ਦਾ ਇਲਾਜ਼ ਨਹੀਂ ਕਰਦੀਆਂ। ਮਾੜੀ ਕਿਸਮਤ ਨੂੰ ਬਖ਼ਸ਼ ਕੇ ਦਿੱਤਾ ਦੀਦੀ ਦਵਾਈ ਲਿਖ ਕੇ ਜਾਂਦੇ ਹਾਂ ਤਾਂ ਤੁਸੀ ਲਿਆ ਕੇ ਖਵਾਉਂਦੇ ਨਹੀਂ ਮੇਰੇ ਨਾਲ ਭੇਜ ਦੇ ਠੀਕ ਕਰਕੇ ਭੇਜੂ।
ਉਨਾਂ ਪੱਪੀ ਨਾਲ ਘੱਲ ਦਿੱਤੀ। ਪੱਪੂ ਨੂੰ ਆਏ ਪੰਦਰਾਂ ਕੁ ਦਿਨ ਹੋਏ ਸਨ ਕੇ ਰਾਤ ਨੂੰ ਰੌਲਾ ਪੇ ਗਿਆ। ਦੀਪ ਦਾ ਦਾਦਾ ਮਾਮਾ ਆਇਆ ਸੀ ਉਹ ਗਾਹਲਾਂ ਕੱਢ ਰਿਹਾ ਸੀ ਹਰਿਆਣਵੀ ਵਿਚ, ਅਰੇ ਜੱਗ ਰਾਮ ਕੀ ਔਲਾਦ ਯੇ ਕਿਆ ਗੁੱਲ ਖਿਲਾਵੇ ਸੈ।
ਦੀਪ ਨੇ ਨੀਂਦ ਚੋ ਉੱਠ ਬਖ਼ਸ਼ ਨੂੰ ਉਠਾਇਆ ਤੇ ਪੁੱਛਿਆ ਬਖ਼ਸ਼ ਪੱਪੀ ਕਿੱਥੇ ਹੈ? ਇੱਕੋ ਬੈਡ ਤੇ ਦੀਪ ,ਤਮੰਨਾ,ਬਖ਼ਸ਼ ਤੇ ਪੱਪੀ ਸੁੱਤੇ ਸਨ ਪਰ ਪੱਪੀ ਨਹੀਂ ਸੀ ਬੈਡ ਤੇ ਜਦੋਂ ਬਖ਼ਸ਼ ਨੇ ਜਾ ਕੇ ਤੀਰਥ ਦੇ ਕਮਰੇ ਵਿਚ ਦੇਖਿਆ ਤਾਂ ਪੱਪੀ ਦੇ ਉੱਥੇ ਤੀਰਥ ਪਿਆ ਸੀ। ਬਖ਼ਸ਼ ਨੇ ਪੁੱਛਿਆ, ਕੁੜੀਏ ਤੂੰ ਕੀ ਕਰਦੀ ਏ ਇਥੇ ਪੱਪੀ ਉੱਠ ਖੜੀ ਹੋਈ ਤੇ ਤੀਰਥ ਵੀ ਸ਼ਰਮਿੰਦਾ ਜੇਹਾ ਹੋ ਗਿਆ। ਪੱਪੀ ਫੇਰ ਆ ਕੇ ਬਖ਼ਸ਼ ਨਾਲ ਪੈ ਗਈ। ਪਰ ਦਾਦਾ ਮਾਮਾ ਰਾਤ ਨੂੰ ਉੱਠਣ ਲੱਗਾ ਪੱਪੀ ਦੇ ਸਾਰੇ ਸ਼ਰੀਰ ਤੇ ਹੱਥ ਜੇਹਾ ਫੇਰ ਗਿਆ। ਸਵੇਰੇ ਦੀਪ ਤਿਆਰ ਹੋ ਕੇ ਮਾਛੀਵਾੜਾ ਆ ਬਖ਼ਸ਼ ਦੀ ਮੰਮੀ ਨੂੰ ਸਾਰਾ ਕੁਝ ਦੱਸ ਦਿੱਤਾ ਤੇ ਕਿਹਾ ਮੰਮੀ ਕੀਤੇ ਪੱਪੀ ਸਾਨੂੰ ਉਲਾਭਾ ਨਾ ਦਵਾ ਦੇ, ਬਖ਼ਸ਼ ਦੀ ਮੰਮੀ ਕਿਹਾ, ਭਾਈ ਉਸ ਨੂੰ ਛੱਡ ਜਾਓ। ਦੀਪ ਕਿਹਾ ਮੰਮੀ ਥੋੜਾ ਜਿਹਾ ਇਲਾਜ ਰਹਿੰਦਾ ਹੈ ਬਸ ਹਫਤੇ ਤੱਕ ਛੱਡ ਜਾਵਾਂਗੇ। ਨਹੀਂ ਤਾਂ ਕਹਿਣਗੇ ਵਿੱਚੋ ਹੀ ਛੱਡ ਗਏ ਸਾਡੀ ਧੀ ਬਦਨਾਮ ਕੀਤੀ। ਅਸੀ ਹੁਣ ਧਿਆਨ ਰੱਖਾਂਗੇ।
ਦੀਪ ਵਾਪਿਸ ਆ ਗਿਆ । ਬਖ਼ਸ਼ ਦੀ ਮੰਮੀ ਨੇ ਬਖ਼ਸ਼ ਦੇ ਪਾਪ ਨੂੰ ਸਾਰਾ ਕੁਝ ਦੱਸ ਦਿੱਤਾ।ਜਦੋਂ ਹਫਤੇ ਬਾਅਦ  ਦੀਪ ਹੋਣੀ ਛੱਡਣ ਆਏ ਤਾਂ ਬਖ਼ਸ਼ ਦੇ ਪਾਪ ਨੇ ਪੱਪੀ ਨੂੰ ਪੁੱਛਿਆ, ਤੇਰੀ ਕੀ ਸਲਾਹ ਹੈ ਕੁੜੀਏ?
ਪੱਪੂ ਬੋਲੀ, ਭਾਪਾ ਜੀ ਮੇਰਾ ਕਰ ਦਿਓ ਤੀਰਥ ਨਾਲ,
ਬਖ਼ਸ਼ ਦੇ ਪਾਪ ਜੇ ਤੇਰਾ ਪਿਓ ਨਾ ਮੰਨਿਆ ਫੇਰ ਕੀ ਕਰੇਂਗੀ?
ਪੱਪੀ, ਫੇਰ ਵਕਤ ਦਸੇਗਾ ਕੀ ਕਰਾਂਗੀ।
ਬਖ਼ਸ਼ ਦੇ ਪਾਪਾ ਬਖ਼ਸ਼ ਕੋਲ ਆਏ ਤੇ ਰਾਤ ਦੇ 6 ਵੱਜ ਰਹੇ ਸਨ ਉਨ੍ਹਾਂ ਪੁੱਛਿਆ ਬਖ਼ਸ਼ ਤੇਰੇ ਕੋਲ ਕਿੰਨੇ ਪੈਸੇ ਹਨ।
ਬਖ਼ਸ਼ ਪਰਸ ਚੋ ਕੱਢ ਦੇਖਿਆ ਤਾਂ ਦੋ ਕੂ ਹਜ਼ਾਰ ਰੁਪਏ ਸਨ ਬਖ਼ਸ਼ ਦੇ ਪਾਪਾ ਗੁੱਸੇ ਨਾਲ ਉਸਤੋ ਖੋ ਕੇ ਲੇ ਗਏ।
ਰਾਤੀ 8 ਵਜੇ ਵਾਪਿਸ ਆਏ 5 ਦੱਬੇ ਮਠਿਆਈ ਤੇ ਡਰਾਈ ਫਰੂਟ ਸ਼ਗਨ ਦਾ ਸਮਾਨ ਚਾਂਦੀ ਦਾ ਰੁਪਇਆ।
ਬਖ਼ਸ਼ ਨੂੰ ਉਸਦੇ ਪਾਪਾ ਨੇ ਕਿਹਾ ਜਾ ਕੇ ਪੱਪੀ ਨੂੰ ਲਿਆ। ਬਖ਼ਸ਼ ਨੇ ਕਿਹਾ ਪਾਪਾ ਮੈਂ ਨਹੀਂ ਜਾਣਾ ਪ੍ਰੀਤਮ ਜੀਜਾ ਜੀ ਨੂੰ ਮੇ ਕੀ ਕਹਾਂਗੀ?
ਫੇਰ ਬਖ਼ਸ਼ ਦੇ ਪਾਪ ਗਏ ਤੇ ਸੁਤਿਆਂ ਪਿਆ ਨੂੰ ਉਠਾ ਕੇ ਕਿਹਾ,ਪ੍ਰੀਤਮ ਚਲ ਉੱਠ ਪਰਨਾ ਬੰਨ ਓਧਰ ਜਾਣਾ, ਪ੍ਰੀਤਮ ਉਠਿਆ ਪਰਨਾ ਬਣਨ ਲੱਗਾ ਤੇ ਪੁੱਛਿਆ ਓਧਰ ਕੀ ਹੈ ਰਾਤ ਨੂੰ। ਤਾ ਬਖ਼ਸ਼ ਦੇ ਪਾਪਾ ਕਿਹਾ ਪੱਪੀ ਦਾ ਰਿਸ਼ਤਾ ਕਰਨਾ, ਪ੍ਰੀਤਮ ਅੱਧੀ ਰਾਤ ਨੂੰ ਕਿਸ ਨਾਲ,,
ਪਾਪਾ, ਤੀਰਥ ਨਾਲ ਉੱਠ ਚੱਲ
ਪ੍ਰੀਤਮ ਕੋਈ ਸਲਾਹ ਮਸ਼ਵਰਾ ਨਹੀਂ ਇੰਨੀ ਛੇਤੀ।
ਪਾਪਾ, ਸਲਾਹ ਕਿਸ ਨਾਲ ਕਰਨੀ ਹੈ  ਮੇਰੇ ਨਾਲ ਹੀ ਕਰਨੀ ਹੈ। ਵੱਡੀ ਦਾ ਵੀ ਮੈ ਕੀਤਾ ਇਸਦਾ ਵੀ ਮੇ ਹੀ ਕਰ ਰਿਹਾ। ਕਿਸੇ ਵਿਚ ਜਿਆਦਾ ਹਿੰਮਤ ਨਹੀਂ ਸੀ ਉਨਾਂ ਅੱਗੇ ਬੋਲਣ ਦੀ ਸਾਰੇ ਚੁੱਪ ਕਰਕੇ ਪੱਪੀ ਨੂੰ ਲੈਕੇ ਆ ਗਏ।
ਗੰਗਾ ਨਗਰ ਵਾਲੇ ਸੰਤ ਤੇ ਦਿੱਲੀ ਵਾਲੇ ਮਾਸੜ ਹਰੀ ਸਿੰਘ ਵੀ ਆਏ ਹੋਏ ਸਨ। ਰਾਤ ਨੂੰ ਦੀਪ ਨੇ ਦੀਪਾ ਵੀ ਕੈਮਰੇ ਸਣੇ ਬੁਲਾ ਲਿਆ। ਗੰਗਾ ਨਗਰ ਵਾਲੇ ਸੰਤ ਨੇ ਕੀਰਤਨ ਕੀਤਾ ਤੇ ਦੀਪੇ ਨੇ ਫੋਟੋ ਖਿੱਚੀਆਂ ਸ਼ਗਨ ਬਖ਼ਸ਼ ਦੇ ਪਾਪਾ ਨੇ ਤੀਰਥ ਦੀ ਝੋਲੀ ਪਾ ਦਿੱਤਾ ਸਾਰਿਆਂ ਨੇ ਸ਼ਗਨ ਪਾਏ ਤੇ ਪ੍ਰੀਤਮ ਹੋਣਾ ਨੂੰ ਸ਼ਗਨ ਦੇ ਡੱਬੇ ਤੇ ਤੌਰ ਦਿੱਤਾ। ਰਾਤ ਨੂੰ 12 ਵਜੇ ਪੱਪੀ ਦਾ ਮੰਗਣਾ ਤੀਰਥ ਨਾਲ ਕਰ ਦਿੱਤਾ।
ਇਸੇ ਤਰ੍ਹਾਂ ਸਮਾ ਲੰਘਦਾ ਰਿਹਾ ਤੀਰਥ ਤੇ ਪੱਪੀ ਮਿਲਦੇ ਰਹੇ।
ਇੱਕ ਵਾਰੀ ਇੱਕ ਜਨਾਨੀ ਤਿੰਨ ਧੀਆਂ ਦੀ ਮਾਂ ਤੀਰਥ ਕੋਲ ਆਈ ਉਸਦਾ ਮਹੀਨਾ ਬੰਦ ਹੋ ਗਿਆ ਸੀ। ਤੀਰਥ ਤੇ ਦੀਪ ਮੁੰਡਾ ਹੋਣ ਦੀ ਦਵਾਈ ਦਿੰਦੇ ਸਨ। ਤੀਰਥ ਨੇ ਉਸਦੇ ਇਲਾਜ ਲਈ ਆਪਣੀ ਭਾਬੀ ਬਖ਼ਸ਼ ਨੂੰ ਬੁਲਾਇਆ। ਬਖ਼ਸ਼ ਨੇ ਦਵਾਈ ਦਿੱਤੀ ਤੇ ਉਸਨੂੰ ਮਹੀਨਾ ਆ ਗਿਆ ਫੇਰ ਉਸਨੂੰ ਮਹੀਨਾ ਰੈਗੂਲਰ ਕਰਨ ਲਈ ਤਿੰਨ ਮਹੀਨੇ ਦਵਾਈ ਦਿੱਤੀ  ਉਸ ਔਰਤ ਨੂੰ ਮਹੀਨਾ ਆਉਣ ਲੱਗ ਗਿਆ ਬਖ਼ਸ਼ ਨੇ ਤੀਰਥ ਨੂੰ ਕਿਹਾ ਤੀਰਥ ਇਸਦੇ ਅੰਦਰ ਦਾ ਸਿਸਟਮ ਠੀਕ ਹੋਣ ਦੇ ਹਾਲੇ ਮਹੀਨਾ ਆਪਣੇ ਆਪ ਆਉਣ ਦੇ । ਪਰ ਤੀਰਥ ਨੇ ਲਾਲਚ ਵਿਚ ਆ ਕੇ ਉਸ ਨੂੰ ਬੱਚਾ ਹੋਣ ਦੀ ਦਵਾਈ ਦੇ ਦਿੱਤੀ ਮਹੀਨਾ ਰੁੱਕ ਗਿਆ। ਤੀਰਥ ਨੇ ਟੈਸਟ ਕਰਵਾਇਆ ਟੈਸਟ ਨੈਗੇਟਿਵ ਆਇਆ। ਉਸਦਾ ਇੱਕ ਗੰਗਾ ਨਗਰ ਦਾ ਬਾਬਾ ਪਿਉ ਬਣਿਆ ਹੋਇਆ ਸੀ ਜਿਸਦੇ ਨਾਲ ਕੀਰਤਨ ਵਿੱਚ ਤੀਰਥ ਢੋਲਕੀ ਬਜਾਉਂਦਾ ਸੀ ਉਹ ਬਾਬਾ ਤੀਰਥ ਦਾ ਬੜਾ ਪਰਚਾਰ ਕਰਦਾ ਸੀ। ਜਿਸ ਦਿਨ ਓਹ ਔਰਤ ਦਵਾਈਵਲੇਂ ਆਈ ਤਾਂ ਤੀਰਥ ਨੇ ਬਾਬੇ ਨੂੰ ਪੁਛਇਆ।ਬਾਬੇ ਨੇ ਉਸਦੇ ਸਿਰ ਤੇ ਹੱਥ ਧਰ ਕਿਹਾ ਬੱਚਾ ਹੈਗਾ। ਔਰਤ ਖੁਸ਼ੀ ਖੁਸ਼ੀ ਮੁੰਡਾ ਹੋਣ ਦੀ ਦਵਾਈ ਵੀ ਲੈਕੇ ਚਲੀ ਗਈ। ਬੇਚਾਰੀ ਕਿਸੇ ਪਿੰਡ ਦੀ ਸੀ। ਤੀਰਥ ਨੇ ਖੂਬ ਛਿੱਲ ਲਾਹੀ। ਹਰ 15 ਦਿਨ ਬਾਅਦ ਉਹ ਔਰਤ ਆਉਂਦੀ ਤੀਰਥ ਚੰਗੇ ਪੈਸੇ ਭੋਟਦਾ ਤੇ ਦਵਾਈ ਲੈਕੇ ਉਹ ਚਲੇ ਜਾਂਦੀ ਇਸੇ ਤਰਾ 4 ਮਹੀਨੇ ਹੋ ਗਏ।ਉਸ ਔਰਤ ਨੇ ਸਕੈਨ ਕਰਾਈ ਤੇ ਤੀਰਥ ਕੋਲ ਲੈਕੇ ਆ ਗਈ। ਉਸ ਵਿੱਚ ਬੱਚਾ ਨਹੀਂ ਸੀ।  ਫੇਰ ਤੀਰਥ ਡਰ ਗਿਆ । ਉਸ ਨੇ ਬਖ਼ਸ਼ ਨਾਲ ਗੱਲ ਕੀਤੀ ਤੇ ਕਿਹਾ ਭਾਬੀ ਉਸ ਨੂੰ ਕੋਈ ਦਵਾਈ ਦੇ ਦੇ ਤਾਂ ਜੋ ਮਹੀਨਾ ਆ ਜਾਵੇ ਤੇ ਉਹ ਸੋਚੇ ਬੱਚਾ ਗਿਰ ਗਿਆ।
ਬਖ਼ਸ਼ ਸਿਰ ਫਦ ਕੇ ਬੈਠ ਗਈ ਤੇ ਤੀਰਥ ਦੁਕਾਨ ਤੇ ਨਾ ਜਾਵੇ। ਬਖ਼ਸ਼ ਨੇ ਹਾਰ ਕੇ ਕਿਹਾ ਚੰਗਾ ਉਸਨੂੰ ਇਥੇ ਸੱਦ , ਦੇਖਦੀ ਹਾਂ ਕੀ ਕਰ ਸਕਦੀ ਹਾਂ। ਦੂਜੇ ਦਿਨ ਓਹ ਮਾਲਕ ਤੀਵੀਂ ਰੋਪੜ ਆਏ ਜਨਾਨੀ ਦਾ ਢਿੱਡ ਥੋੜਾ ਵਧਿਆ ਸੀ। ਬਖ਼ਸ਼ ਨੇ ਚੈੱਕ ਕੀਤਾ ਤੇ ਉਸ ਔਰਤ ਨੂੰ ਪੁੱਛਿਆ ਤੁਹਾਡੇ ਪਹਿਲਾ ਵੀ ਤਿੰਨ ਬੱਚੀਆਂ ਹਨ ਤੁਸੀਂ ਆਪਣੇ ਪੇਟ ਨੂੰ ਹੱਥ ਲਾ ਕੇ ਦੱਸੋ ਕਿੱਥੇ ਮਹਿਸੂਸ ਹੁੰਦਾ ਬੱਚਾ।ਔਰਤ ਚੁੱਪ ਕਰਕੇ ਲੇਟੀ ਰਹੀ ਆਖਿਰ ਬਖ਼ਸ਼ ਨੇ ਕਿਹਾ ਦੇਖੋ ਮੇ ਝੂਠ ਨਹੀਂ ਬੋਲ ਸਕਦੀ ਇਸ ਵਕਤ ਬੱਚਾ ਨਹੀਂ ਹੈ ਹੋ ਸਕਦਾ ਪੋਜ਼ੀਟਿਵ ਆਇਆ ਹੋਵੇ ਲੇਕਿਨ ਵਧਿਆ ਨਾ ਹੋਵੇ ਮਹੀਨਾ ਰੁੱਕ ਗਿਆ ਹੈ। ਬਖ਼ਸ਼ ਨੇ ਉਸ ਨੂੰ ਮਹੀਨਾ ਆਉਣ ਦੀ ਦਵਾਈ ਦਿੱਤੀ ਬਿਨਾ ਪੈਸੇ ਲਿੱਤੇ। ਪਰ ਜਦੋਂ ਉਹ ਦੋਵੇਂ ਮਾਲਕ ਤੀਵੀਂ ਦੁਕਾਨ ਵਿੱਚੋਂ ਬਾਹਰ ਗਏ ਤਾਂ ਉਨ੍ਹਾਂ ਦੇ ਮਣ ਮਣ ਦੇ ਪੈਰ ਸਨ ਜੀ ਚੁੱਕੇ ਨਹੀਂ ਸਨ ਜਾਂਦੇ ਉਣਾ ਤੋਂ ।ਬਖ਼ਸ਼ ਨੂੰ ਉਹ ਆਪਣੇ ਮਾਤਾ ਪਿਤਾ ਲੱਗੇ ਕਿਉਕਿ ਬਖ਼ਸ਼ ਹੋਣੀ ਵੀ ਸੱਤ ਧੀਆਂ ਸਨ ਉਸਦੇ ਮਾਂ ਬਾਪ ਵੀ ਇਸੇ ਤਰ੍ਹਾਂ ਪੁੱਤ ਲੱਭਦੇ ਹੋਣਗੇ। ਪਤਾ ਨਹੀਂ ਕਿੱਥੇ ਕਿੱਥੇ ਧੱਕੇ ਖਾਦੇ ਹੋਣਗੇ। ਕੀ ਦੱਸਣਗੇ ਪਿੰਡ ਜਾ ਕੇ ਸੋਚਦਿਆਂ ਰਾਤ ਲੰਘਾਈ।
ਤੀਰਥ ਫਿਰ ਦੁਕਾਨ ਤੇ ਜਾਣ ਲੱਗਾ ਬਖ਼ਸ਼ ਨੇ ਸਾਫ ਕਹਿ ਦਿੱਤਾ ਕਿ ਇਸੇ ਤਰਾ ਮਰੀਜ ਖਰਾਬ ਕਰਨ ਨੇ ਤਾ ਮੇ ਨਹੀਂ ਜਾਣਾ ਦੁਕਾਨ ਤੇ। ਫੇਰ ਬਖ਼ਸ਼ ਨੇ ਦੁਕਾਨ ਤੇ ਜਾਣਾ ਬੰਦ ਕਰ ਦਿੱਤਾ।
ਇੱਧਰ ਦਯਾ ਸਿੰਘ ਤੇ ਉਸਦੇ ਘਰਵਾਲੀ ਬਹੁਤ ਤੰਗ ਕਰਦੇ ਸਨ। ਦੀਪ ਤੇ ਬਖ਼ਸ਼ ਸਲਾਹ ਕੀਤੀ ਕਿ ਤੀਰਥ ਨੂੰ ਕਹੀਏ ਕੰਧ ਕਰੇ ਤਾਂ ਜੋ ਚੋਰੀ ਤੇ ਲੜਾਈ ਬੰਦ ਹੋਵੇ। ਅਖੀਰ ਤੀਰਥ ਨੇ ਕੰਧ ਕਰਨੀ ਸ਼ੁਰੂ ਕਰਵਾ ਕੇ ਆਪ ਚੰਡੀਗੜ੍ਹ ਚਲਾ ਗਿਆ। 11 ਜੁ ਵਜੇ ਆ ਕੇ ਦਯਾ ਸਿੰਘ ਕੰਧ ਰੁਕਵਾ ਦਿੱਤੀ। ਤੀਰਥ ਨੂੰ ਫੋਨ ਕੀਤਾ ਤੇ ਤੀਰਥ ਆ ਗਿਆ। ਦੋਬਾਰਾ ਮਿਸਤਰੀ ਲਾਇਆ ਤਾਂ ਦਯਾ ਸਿੰਘ ਨੇ ਕਿਹਾ ਮਿਸਤਰੀ ਇੱਟ ਨਾ ਰੱਖੀ ਨਹੀਂ ਤਾਂ ਸਿਰ ਪਾੜ ਦੂ। ਮਿਸਤਰੀ ਉੱਠ ਕੇ ਖੜਾ ਹੋ ਗਿਆ। ਤੀਰਥ ਕਹਿੰਦਾ ਲੈ ਮੇ ਰੱਖਦਾ ਮੇਰਾ ਪਾੜ। ਜਿਵੇਂ ਹੀ ਤੀਰਥ ਨੇ ਇੱਟ ਰੱਖੀ ਦਯਾ ਸਿੰਘ ਨੇ ਡਾਂਗ ਮਾਰੀ ਦੀਪ ਨੇ ਡਾਂਗ ਰੋਕ ਲਈ ਤੀਰਥ ਨੇ ਹੱਥ ਵਾਲੀ ਇੱਟ ਵਗਾਂਵੀ ਮਾਰੀ ਦਯਾ ਸਿੰਘ ਸਿਰਫ ਕਛਹਿਰੇ ਬਨੈਣ ਵਿਚ ਸੀ ਇੱਟ ਮੋਢੇ ਤੇ ਲੱਗੀ।ਬਖ਼ਸ਼ ਸਾਰਾ ਕੁਝ ਦੇਖ ਰਹੀ ਸੀ। ਲੜਾਈ ਸੋਟਮ ਸੋਟੀ ਹੋ ਗਈ। ਬਖ਼ਸ਼ ਨੇ ਆਪਣੇ ਪਾਪਾ ਨੂੰ ਫੋਨ ਕੀਤਾ ਉਹ 2 ਘੰਟੇ ਵਿਚ ਪਹੁੰਚ ਗਏ। ਦਯਾ ਸਿੰਘ ਹੋਣੀ ਸਲਾਹ ਬਣਾ ਕੇ ਰਾਤੀਂ ਦਸ ਵਜੇ ਥਾਣੇ ਤੁਰ ਪਏ। ਗਵਾਂਢੀ ਦਸਿਆ ਤਾਂ ਦੀਪ ਤੇ ਤੀਰਥ ਰੋਕਣ ਲਈ ਗਲੀ ਵਿਚ ਆ ਗਏ। ਬਖ਼ਸ਼ ਦੇ ਹੱਥ ਵੀ ਦੀਪ ਸੋਟੀ ਫੜਾ ਦਿੱਤੀ ਕੇ ਜੇ ਤੂੰ ਨਾਲ ਨਾ ਮਾਰੀਆਂ ਤਾਂ ਤੇਰੇ ਵੀ ਪੈਣ ਗੀਆਂ। ਬਖ਼ਸ਼ ਨੇ ਆਪਣੇ ਪਾਪਾ ਵੱਲ ਦੇਖਿਆ ਉਨਾਂ ਇਸ਼ਾਰਾ ਕੀਤਾ ਫੜ ਲੇ। ਬਖ਼ਸ਼ ਨੇ ਫੜ ਲਈ। ਰਾਤ ਦੇ ਹਨੇਰੇ ਵਿਚ ਤੀਰਥ ਦੀਪ ਦਯਾ ਸਿੰਘ ਡਾਂਗੋ ਡਾਂਗੀ ਹੋ ਪਏ। ਦਰਸ਼ਨ ਨੇ ਅੰਦਰ ਜਾ ਕੇ ਬਲੇਡ ਨਾਲ ਬਹਾ ਤੇ ਢਿੱਡ ਤੇ ਬਲੇਡ ਮਾਰੇ ਫੇਰ ਦਯਾ ਸਿੰਘ ਤੇ ਦਰਸ਼ਨ ਬੱਚੇ ਛੱਡ ਕੰਧ ਟੱਪ ਕੇ 12 ਵਜੇ ਥਾਣੇ ਪਹੁੰਚ ਗਏ।
ਦਰਸ਼ਨ ਨੇ ਕਿਹਾ ਮੈ ਨਲਕੇ ਤੋਂ ਪਾਣੀ ਭਰਨ ਗਈ ਸੀ ਮੇਰੇ ਦਿਓਰ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਉਸਨੇ ਕਮੀਜ ਚੁੱਕ ਕੇ ਥਾਣੇ ਦਿਖਾਇਆ। ਦਯਾ ਸਿੰਘ ਨੇ ਇੱਟ ਦਾ ਨਿਸ਼ਾਨ ਦਿਖਾਇਆ। ਪੁਲਸ ਨੇ ਸਰਕਾਰੀ ਹਸਪਤਾਲ ਭੇਜ ਦਿੱਤੇ ਓਥੋਂ ਮਲਮ ਪੱਟੀ ਕਰਵਾ ਕੇ ਥਾਣੇ ਆ ਕੇ ਪਰਚਾ ਕਟਵਾ ਦਿੱਤਾ। ਰਾਤੀ 1 ਵਜੇ ਪੁਲਿਸ ਆ ਗਈ।
ਦੀਪ ਨੇ ਦੁਪਹਿਰੇ ਕਿਸੇ ਪੁਲਸ ਵਾਲੇ ਨੂੰ ਗੁਲੂਕੋਜ ਲਾਇਆ ਸੀ ਉਸਦਾ ਪਤਾ ਕਰਨ ਗਿਆ ਤੇ ਨਾਲੇ ਉਸਨੂੰ ਸਾਰੀ ਗੱਲ ਦੱਸਣ ਗਿਆ ਸੀ। ਪੁਲਸ ਉਸਦੇ ਪਿੱਛੋ ਆਈ ਤੇ ਤੀਰਥ, ਬਖ਼ਸ਼ ਦੇ ਪਾਪਾ ਤੇ ਘਰ ਦੇ ਸਾਰੇ ਹਥਿਆਰ ਕਿਰਪਾਨਾਂ, ਸੋਟੇ, ਗੰਡਾਸੇ, ਸਭ ਲੇ ਗਈ। ਦੀਪ 2 ਵਜੇ ਘਰ ਆਇਆ ਤਾਂ ਬਖ਼ਸ਼ ਨੇ ਦੀਪ ਨੂੰ ਭੈਣੀ ਸਾਹਿਬ
ਭੇਜ ਦਿੱਤਾ। ਘਰ ਵਿਚ ਬਖ਼ਸ਼, ਤਮੰਨਾ ਤੇ ਮਾਛੀਵਾੜੇ ਤੋਂ ਦੀਪਾ ਤੇ ਉਸਦੀ ਘਰਵਾਲੀ ਸੀ।
ਦੀਪਾ ਮਾਛੀਵਾੜੇ ਦਾ ਮੁੰਡਾ ਸੀ ਜੋ ਫੋਟੋ ਗ੍ਰਾਫ਼ੀ ਦਾ ਕੰਮ ਕਰਦਾ ਸੀ। ਉਨਾਂ ਦਿਨਾਂ ਵਿਚ ਕੁਝ ਦਿਨ ਪਹਿਲਾ ਕਿਸੇ ਡੇਰੇ ਵਿਚੋਂ ਬਾਬੇ ਨੂੰ ਘਰ ਦਿਆਂ ਵਲੋ ਚੜਾਈ ਕੁੜੀ ਕੱਢ ਲਿਆਇਆ ਸੀ।
ਬਿਨਾ ਦੱਸੇ ਬਿਨਾਂ ਪੁੱਛੇ ਉਹ ਬਖ਼ਸ਼ ਦੇ ਸਹੁਰੇ ਆ ਗਿਆ ਸੀ। ਕਿਉਕਿ ਦੀਪ ਨਾਲ ਉਸਦੀ ਉੱਠਣੀ ਬੈਠਣੀ ਸੀ।
ਜਦੋਂ ਉਹ ਕੁੜੀ ਲੇ ਕੇ ਆਇਆ ਤਾਂ ਕੁੜੀ ਆਉਂਦੇ ਹੀ ਬੈਡ ਤੇ ਗਿਰ ਪਈ। ਬਖ਼ਸ਼ ਨੇ ਪੁੱਛਿਆ ਦੀਪੇ ਵੀਰ ਇਹ ਕੌਣ ਹੈ?
ਦੀਪਾ, ” ਠਹਿਰ ਜਾ ਦਸਦੇ ਹਾਂ।
ਦੀਪ ਨੇ ਬਖ਼ਸ਼ ਦੇ ਪਾਪ ਨਾਲ ਗੱਲ ਕੀਤੀ ਕਿ ਦੀਪਾ ਕੁੜੀ ਲੈਕੇ ਆਇਆ ਤਾਂ ਸਾਰੀ ਗੱਲ ਸੁਣ ਕੇ ਬਖ਼ਸ਼ ਦੇ ਪਾਪਾ ਕਿਹਾ,” ਦੀਪ ਪੁੱਤ ਜੇ ਹੁਣ ਇਹ ਕਿਸੇ ਦੀ ਧੀ ਭੈਣ ਲੇ ਹੀ ਆਇਆ ਹੈ ਤਾਂ ਇਸਨੂੰ ਇਥੇ ਹੀ ਰੱਖੋ ਤੇ ਇੰਨਾ ਦੀ ਕੋਰਟ ਮੈਰਿਜ ਕਰਾਓ। ਉਨਾਂ ਨੂੰ ਆਇਆ 20-25  ਦਿਨ ਹੋ ਗਏ ਸਨ। ਓਹ ਦੋਨੋ ਦੂਜੇ ਕਮਰੇ ਵਿਚ ਸਨ।
ਤੀਰਥ ਤੇ ਬਖ਼ਸ਼ ਦੇ ਪਾਪਾ ਦੋ ਦਿਨਾ ਤੋ ਥਾਣੇ ਹਵਾਲਾਤ ਵਿਚ ਬੰਦ ਸਨ ਥਾਣੇਦਾਰ ਕਹਿ ਰਿਹਾ ਸੀ ਦੀਪ ਨੂ ਪੇਸ਼ ਕਰੋ। ਬਖ਼ਸ਼ ਦੇ ਪਾਪਾ ਕਿਹਾ ਮੇਰੇ ਕੋਲ ਕੋਈ ਜਾਦੂ ਥੋੜਾ ਹੈ ਕੇ ਮੇ ਪੇਸ਼ ਕਰ ਕੇ ਮੈਨੂੰ ਛੱਡੋਗੇ ਤਾਂ ਹੀ ਲੈਕੇ ਆਵਾਂਗਾ। ਬਖ਼ਸ਼ ਦੇ ਪਾਪਾ ਨੂੰ ਛੱਡਿਆ ਗਿਆ। ਓਹ ਸਿੱਧੇ ਭੈਣੀ ਸਾਹਿਬ ਗਏ ਉਥੇ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਨੂੰ ਮਿਲੇ। ਉਨਾਂ ਨੇ ਸਰਪੰਚ ਦੀ ਡਿਊਟੀ ਲਾ ਦਿੱਤੀ ਕੇ ਬੰਦਾ ਅੰਦਰੋ ਕਢਵਾਓ ਤੇ ਫੈਸਲਾ ਕਰਾਓ। ਸਰਪੰਚ ਕਿਸੇ ਹੋਰ ਫੈਸਲੇ ਵਿਚ busy ਸੀ ਉਸਨੇ ਸਵੇਰੇ ਦਾ ਟਾਈਮ ਦੇ ਦਿੱਤਾ ,ਓਧਰੋ ਤੀਰਥ ਦੇ ਰਾਤ ਨੂੰ ਪੁਲਸ ਨੇ ਡੰਡਾ ਚਾੜ ਦਿੱਤਾ। ਉਸਦਾ ਸਵੇਰੇ ਬਖ਼ਸ਼ ਨੂੰ ਸੁਨੇਹਾ ਆ ਗਿਆ ਭਾਬੀ ਜੇ ਅੱਜ ਰਾਤ ਮੈਨੂੰ ਅੰਦਰ ਰਹਿਣਾ ਪੈ ਗਿਆ ਤਾਂ ਮੈ ਸਾਰਾ ਕੁਝ ਦਯਾ ਸਿੰਘ ਦੇ ਨਾਂ ਲਿਖ ਦੇਣਾ ਨਹੀਂ ਤਾਂ ਮੈਨੂੰ ਬਾਹਰ ਕਢਵਾ ਲਵੋ ਮੇਰੇ ਤੋਂ ਕੁੱਟ ਨਹੀਂ ਖਾਧੀ ਜਾਂਦੀ। ਬਖ਼ਸ਼ ਸਵੇਰੇ ਸਵੇਰੇ ਤਿਆਰ ਹੋ ਤਮੰਨਾ ਨੂੰ ਦੀਪੇ ਹੋਣਾ ਕੋਲ ਛੱਡ ਮਾਛੀਵਾੜਾ ਬੱਸ ਵਿਚ ਬੈਠ ਗਈ। ਜਦੋਂ ਬੱਸ ਰੋਪੜ ਸਰਕਾਰੀ ਹਸਪਤਾਲ ਕੋਲੋ ਲੰਘੀ ਤਾ ਰਸਤਾ ਬੰਦ ਸੀ ਬਹੁਤ ਜਿਆਦਾ ਭੀੜ ਸੀ ਪਤਾ ਲੱਗਾ ਕਿ ਦੋ ਭਰਾਵਾਂ ਵਿੱਚ ਪ੍ਰੋਪਰਟੀ ਦਾ ਝਗੜਾ ਸੀ। ਲੜਾਈ ਹੋਈ ਤੇ ਪੁਲਸ ਥਾਣੇ ਨੇ ਮੁੰਡੇ ਚੁੱਕ ਲਏ ਮੁੰਡਿਆਂ ਨੂੰ ਦਰਖਤ ਨਾਲ ਬੰਨ ਕੇ ਟਾਰਚਰ ਕੀਤਾ ਜਦੋਂ ਇੱਕ ਮੁੰਡੇ ਦੀਆਂ ਲੱਤਾ ਖਿੱਚ ਚਡੇ ਪਾੜੇ ਤਾਂ ਉਹ ਸਹਿ ਨਹੀਂ ਸਕਿਆ ਤੇ ਮਰ ਗਿਆ ਦੂਜਾ ਦੇਖ ਕੇ ਹੀ ਬੇਹੋਸ਼ ਹੋ ਮਰ ਗਿਆ।
ਬਖ਼ਸ਼ ਨੂੰ ਤੀਰਥ ਯਾਦ ਆ ਗਿਆ ਉਸ ਨੂੰ ਲੱਗਿਆ ਕੀਤੇ ਸਵੇਰ ਤੱਕ ਤੀਰਥ ਵੀ ਨਾ ਮਰ ਜਾਵੇ ਕੀ ਕਰਾਂਗੇ। ਘਰ ਬਾਰ ਜੇ ਜਵਾਨ ਭਾਈ ਹੀ ਤੁਰ ਗਿਆ। ਰੱਖੜੀ ਬੰਨਦੀ ਦੀ ਬਖ਼ਸ਼ ਤੀਰਥ ਦੇ । ਇਹ ਸੋਚ ਓਹ ਬੱਸ ਵਿਚ ਹੀ ਉੱਚੀ ਉੱਚੀ ਰੋਣ ਲੱਗੀ ਉਸਦਾ ਦਿਲ ਕਰੇ ਕੇ ਉੱਡ ਕੇ ਪਹੁੰਚ ਜਾਵਾਂ ਪਾਪਾ ਕੋਲ। ਬੜੀ ਮੁਸ਼ਕਿਲ ਨਾਲ ਮਾਛੀਵਾੜਾ ਪਹੁੰਚੀ ਤਾਂ ਪਤਾ ਲੱਗਾ ਪਾਪਾ ਤੇ ਦੀਪ ਕੱਲ ਦੇ ਭੈਣੀ ਸਾਹਿਬ ਹੀ ਹਨ। ਬਖ਼ਸ਼ ਪਹਿਲਾ ਨਹਾਈ ਫੇਰ ਭੇਨੀ ਸਾਹਿਬ ਗਈ ਜਦੋਂ ਸਰਪੰਚ ਦੇ ਦਫਤਰ ਪਹੁੰਚੀ ਤਾ ਸੁਖਜੀਤ ਸਰਪੰਚ ਨੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਗੱਲ ਜਿਆਦਾ ਵੱਧ ਗਈ ਹੈ ਸਾਡੀ ਭੈਣ ਆਈ ਹੈ। ਸਰਪੰਚ ਕੋਲ ਹੀ ਰੋਪੜ ਦਾ ਸੂਬਾ ਬੈਠਾ ਸੀ। ਉਸਨੇ ਜਿੰਮੇਵਾਰੀ ਲੇ ਲਈ ਕੇ ਮੇ ਫੈਸਲਾ ਕਰਵਾਉਂਦਾ ਹਾਂ। ਸਾਰੇ ਗੱਡੀਆਂ ਚ ਸਵਾਰ ਹੋਕੇ ਰੋਪੜ ਥਾਣੇ ਪਹੁੰਚ ਗਏ।
ਬਖ਼ਸ਼ ਘਰ ਆ ਗਈ। ਦੁਪਹਿਰੇ ਜਿਹੇ ਨਾਲਦੀ ਦੁਕਾਨ ਤੇ ਫੋਨ ਆਇਆ ਜੋ ਦੀਪ ਦਾ ਸੀ। ਬਖ਼ਸ਼ ਦੁਕਾਨ ਤੇ ਫੋਨ ਸੁਣਨ ਗਈ।ਦੀਪ ਨੇ ਪੁੱਛਿਆ ਘਰ ਸਾਰਾ ਕੁਝ ਠੀਕ ਹੈ। ਬਖ਼ਸ਼ ਨੇ ਕਿਹਾ, ਹਾਂਜੀ ਠੀਕ ਹੈ। ਦਰਸ਼ਨ ਦੀ ਮਾਂ ਆਈ ਹੈ। ਜਦੋਂ ਬਖ਼ਸ਼ ਮੁੜ ਰਹੀ ਸੀ ਤਾਂ ਘਰ ਦੀ ਦੁਕਾਨ ਅੱਗੇ ਦਰਸ਼ਨ ਤੇ ਉਸਦੀ ਮਾਂ ਖੜੀਆਂ ਸਨ ਬਖ਼ਸ਼ ਚੁੱਪ ਕਰਕੇ ਨੀਵੀਂ ਪਾ ਲੰਘਣ ਲੱਗੀ ਤਾ ਦਰਸ਼ਨ ਨੇ ਬਖ਼ਸ਼ ਨੂੰ ਵਾਲਾ ਤੋਂ ਫੜ ਲਿਆ ਤੇ ਉਸਦੀ ਮਾਂ ਨੇ ਬਖ਼ਸ਼ ਦੇ ਨਾਲੇ ਨੂੰ ਹੱਥ ਪਾ ਲਿਆ। ਬਖ਼ਸ਼ ਦੇ ਜੂੜੇ ਦੀਆਂ ਸੂਈਆਂ ਸਿਰ ਵਿੱਚ ਖੁੱਭ ਰਹੀਆਂ ਸਨ ਇਕ ਹੱਥ ਸਿਰ ਦੇ ਜੂੜੇ ਨੂੰ ਤੇ ਦੂਜਾ ਸਲਵਾਰ ਨੂੰ ਪਾਇਆ ਸੀ ਬਖ਼ਸ਼ ਨੇ ਜੇ ਸਿਰ ਦਾ ਦਰਦ ਦੋਨੋ ਹੱਥਾਂ ਨਾਲ ਸਾਂਭਦੀ ਤਾ ਸਲਵਾਰ ਦਾ ਨਾਲਾ ਟੁੱਟ ਜਾਣਾ ਸੀ ਜੇ ਸਲਵਾਰ ਸਾਂਭਦੀ ਤਾ ਵਾਲਾ ਨੂੰ ਦਿੱਤਾ ਮਰੋੜ ਨਹੀਂ ਸੀ ਛੁੱਟ ਰਿਹਾ। ਮੇਨ ਚੰਡੀਗੜ ਸੜਕ ਤੇ ਬਖ਼ਸ਼ ਨੂੰ ਉਨ੍ਹਾਂ ਪੂਰੀ ਨੰਗੀ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਨਹੀਂ ਸੀ ਛੁਡਾ ਰਿਹਾ ਸਾਰੇ ਦਰਸ਼ਨ ਤੋਂ ਡਰਦੇ ਸਨ ਕਿਉਕਿ ਕਪੜੇ ਫਾੜ ਥਾਣੇ ਜਾ ਵੜਦੀ ਸੀ। ਹੋਲੀ ਹੋਲੀ ਸੜਕ ਤੇ ਸਕੂਟਰ ਬੱਸਾਂ ਟਰੱਕ ਰੁੱਕਦੇ ਗਏ ਸੜਕ ਜਾਮ ਹੋ ਗਈ। ਓਧਰ ਦੀਪੇ ਨੇ ਦੇਖਿਆ ਦੁਕਾਨ ਅੱਗੇ ਭੀੜ ਕਿਉ ਹੈ ਤੇ ਬਖ਼ਸ਼ ਕਿੱਥੇ ਹੈ ਉਸਨੂੰ ਸ਼ੱਕ ਹੋਇਆ ਕੇ ਕੀਤੇ ਬਖ਼ਸ਼ ਤਾ ਹੀ ਨਹੀਂ।
ਉਸਨੇ ਭੀੜ ਨੂੰ ਪਰੇ ਕਰਕੇ ਜਦੋਂ ਦੇਖਿਆ ਕੇ ਬਖ਼ਸ਼ ਹੀ ਹੈ ਤਾਂ ਉਸਨੇ ਬਖ਼ਸ਼ ਨੂੰ ਚੁੱਕ ਕੇ ਅੰਦਰ ਲੈਕੇ ਆਂਦਾ। ਬਖ਼ਸ਼ ਦੇ ਸਾਰੇ ਵਾਲ ਖਿਲਰੇ ਹੋਏ ਤੇ ਸਾਲਵਾਰ ਢਿੱਲੀ ਹੋਈ ਸੀ ਜਦੋਂ ਕੁਰਸੀ ਤੇ ਬਿਠਾਇਆ ਤਾਂ ਬਖ਼ਸ਼ ਜੋਰ ਜੋਰ ਦੀ ਰੋ ਰਹੀ ਸੀ ਉਨਾਂ ਮਾਂ ਧੀ ਨੇ ਢਿੱਡ ਚ ਛਾਤੀ ਤੇ ਲੱਤਾ ਮਾਰ ਮਾਰ ਪੇਟ ਤੇ ਛਾਤੀ ਸੁਜਾ ਦਿੱਤੀ ਸੀ। ਤਮੰਨਾ ਦੁੱਧ ਚੁੰਗਦੀ ਸੀ ਇਸ ਕਾਰਨ ਦੁੱਧ ਵਾਲੀ ਛਾਤੀ ਸੋਜ ਨਾਲ ਦਰਦ ਕਰ ਰਹੀ ਸੀ। ਇਹ ਖ਼ਬਰ ਜਦੋਂ ਬੈਠੀ ਪੰਚਾਇਤ ਵਿਚ ਪਹੁੰਚੀ ਤਾਂ ਸਾਰੇ ਘਰ ਨੂੰ ਭੱਜੇ ਆਏ। ਬਖ਼ਸ਼ ਦਾ ਹਾਲ ਦੇਖ ਕੇ ਸਭ ਗੁੱਸੇ ਵਿੱਚ ਸਨ।
ਓਧਰ ਦਰਸ਼ਨ ਨੇ ਫੇਰ ਬਾਹਾਂ ਤੇ ਬਲੇਡ ਮਾਰੇ ਤੇ ਥਾਣੇ ਪਹੁੰਚ ਗਈ ਤੇ ਕਿਹਾ ਮੈ ਦੁਕਾਨ ਅੱਗੋ ਲੰਘ ਰਹੀ ਸੀ ਮੇਰੀ ਦਰਾਣੀ ਨੇ ਮੇਰੇ ਕੈਂਚੀਆਂ ਮਾਰੀਆਂ। ਪੁਲਸ ਬਖ਼ਸ਼ ਨੂੰ ਲੈਣ ਆ ਗਈ। ਕਿਉਕਿ ਪਰਚਾ ਕਟਿਆ ਗਿਆ ਸੀ। ਬਖ਼ਸ਼ ਰੋ ਰਹੀ ਸੀ ਪਾਪਾ ਮੈਨੂੰ ਲੈ ਚੱਲੋ ਮੈਨੂੰ ਕੁਝ ਨਹੀਂ ਚਾਹੀਦਾ ਮੈ ਥਾਣੇ ਨਹੀਂ ਜਾਣਾ। ਮੈਨੂੰ ਇਥੋ ਲੈ ਚੱਲੋ। ਬਖ਼ਸ਼ ਦੇ ਪਾਪਾ ਨੇ ਬੁੱਕਲ ਚ ਲਿਆ ਤੇ ਕਿਹਾ ਰੋ ਨਾ ਪੁੱਤ ਹੁਣ ਜਾਣਾ ਪੈਣਾ ਹੈ ਪਰ ਮੈ ਤੈਨੂੰ ਥਾਣੇ ਅੰਦਰ ਨਹੀਂ ਲੈਕੇ ਜਾਵਾਂਗਾ।
ਬਖ਼ਸ਼ ਕਾਲੇ ਸਿਸਿਆ ਵਾਲੀ ਵੈਨ ਵਿਚ ਆਪਣੇ ਪਾਪਾ ਨਾਲ ਥਾਣੇ ਗਈ ਉੱਥੇ ਦਰਸ਼ਨ ਤੇ ਉਸਦੀ ਮਾਂ ਦਰੱਖਤ ਹੇਠੋ ਜਮੁਨਾ ਚੁੱਗ ਚੁੱਗ ਖਾ ਰਹੀਆਂ ਸਨ ਅੰਦਰ ਫੈਸਲਾ ਹੋ ਰਿਹਾ ਸੀ । ਬਖ਼ਸ਼ ਤੇ ਉਸਦੇ ਪਾਪਾ ਵੈਨ ਵਿਚ ਹੀ ਬੈਠੇ ਸਭ। ਦਰਸ਼ਨ ਨੂੰ ਪੁਲਸ ਵਾਲੇ ਜੱਫੀਆਂ ਪਾ ਪਾ ਮਨਾ ਰਹੇ ਸਨ। ਅਖੀਰ ਅੰਦਰ ਫੈਸਲਾ ਹੋਇਆ ਤੀਰਥ ਦਾ ਕਮਰਾ ਰਸੋਈ ਵੀ ਦਯਾ ਸਿੰਘ ਲੇ ਗਿਆ। ਹੁਣ ਤੀਰਥ ਕੋਲ ਸਿਰਫ ਖਾਲੀ ਜਗ੍ਹਾ ਆਈ ਸੀ।
ਵਾਪਿਸ ਘਰ ਆਕੇ ਬਖ਼ਸ਼ ਦੇ ਪਾਪ ਨੇ ਦੀਪ ਨੂ ਕਿਹਾ ਦੀਪ ਹੁਣ ਤੁਹਾਡੀ ਲੜਾਈ ਇੱਜ਼ਤ ਦਾਰ ਬੰਦਿਆ ਦੀ ਨਹੀਂ ਰਹੀ। ਸਾਡੇ ਕੋਲ ਜਨਾਨੀ ਨਹੀਂ ਜੋ ਅਸੀਂ ਪੁਲਸ ਨੂੰ ਪੇਸ਼ ਕਰ ਸਕੀਏ। ਹੁਣ ਸਮਾਨ ਚੁੱਕੋ ਤੇ ਤੁਰੋ। ਬੱਸ ਰਾਤੀ ਹੀ ਸਮਾਨ ਦੋ ਟਰੱਕਾਂ ਵਿੱਚ ਲੱਦ ਕੇ ਮਾਛੀਵਾੜਾ ਭੇਜ ਦਿੱਤਾ। ਬਖ਼ਸ਼ ਉਸਦੇ ਪਾਪਾ, ਤੀਰਥ ,ਤਮੰਨਾ ਇੱਕ ਗੱਡੀ ਵਿੱਚ ਤੇ ਬਾਕੀ ਸਾਰੇ ਟਰੱਕ ਵਿਚ ਸਨ। ਕਾਰ ਪਿੰਡਾ ਵਿਚ ਦੀ ਆ ਰਹੀ ਸੀ ਤੇ ਬਖ਼ਸ਼ ਦਰਦ ਨਾਲ ਰੋ ਰਹੀ ਸੀ। ਕਿਉਕਿ ਹੁਜਕੇ ਪੈਣ ਨਾਲ ਛਾਤੀ ਵਿਚ ਦਰਦ ਬਹੁਤ ਹੀ ਰਹੀ ਸੀ।
ਤੀਰਥ ਬੋਲਿਆ ਭਾਬੀ ਮਾਸੀ ਜੀ ਨੂੰ ਪਤਾ ਨਾ ਲੱਗੇ ਤੇਰੇ ਨਾਲ ਕੀ ਹੋਇਆ। ਬੱਸ ਮੇਰੇ ਥਾਣੇ ਤੋਂ ਛੁੱਟਣ ਦੀ ਖੁਸ਼ੀ ਹੋਵੇ।
ਬਖ਼ਸ਼ ਘਰ ਪਹੁੰਚ ਕੇ ਚੁੱਪ ਸੀ ਉਸਨੇ ਆਪਣੀ ਮੰਮੀ ਨੂੰ ਕੁਝ ਨਹੀਂ ਦਸਿਆ।
ਸਾਰੀ ਰਾਤ ਔਖੀ ਬਹੁਤ ਰਹੀ ਤਮੰਨਾ ਨੂੰ ਦੁੱਧ ਨਹੀਂ ਸੀ ਚੁੰਘਾ ਹੋ ਰਿਹਾ। ਸਵੇਰੇ ਜਾ ਕੇ ਕਿਤੇ ਅੱਖ ਲੱਗੀ।
ਚਲਦਾ…..
ਬਾਕੀ ਅਗਲੇ ਅੰਕ ਵਿਚ..

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਰਜ਼ੀ ਦੀ ਸਜ਼ਾ
Next article,,,,,,,*ਮਿੱਟੀ ਦੀ ਕੀਮਤ*,,,,,,