(ਸਮਾਜ ਵੀਕਲੀ) ਸਹਿਰ ਦੇ ਵੱਡੇ ਹਸਪਤਾਲ ਵਿੱਚ ਸਾਡਾ ਰਿਸ਼ਤੇਦਾਰ ਦਾਖਲ ਸੀ। ਮੈਂ ਖਬਰ ਲੈਣ ਗਿਆ,ਤਾਂ ਹਸਪਤਾਲ ਦੇ ਗੇਟ ਚੋ ਨਿਕਲਦਾ, ਮੈਨੂੰ ਮੇਰਾ ਜਾਣਕਾਰ ਭਿੰਦਰ ਸਿੰਘ ਹੱਥ ਚ ਪਰਚੀ ਫੜੀ ਮਿਲਿਆ। ਕੀ ਗੱਲ ਸੁੱਖ ਹੈ,ਮੈਂ ਪੁੱਛਿਆ, “ਕਾਹਦੀ ਸੁੱਖ ਆ ਯਾਰ, ਆਹ ਇਕੱਤੀ ਮਾਰਚ ਨੂੰ ਦਾਰੂ ਸਸਤੀ ਸੀ। ਮੇਰਾ ਚਾਚਾ ਸਸਤੀ ਵੇਖ ਪੇਟੀ ਚੱਕ ਲਿਆਇਆ ਪਤੰਦਰ ਪਤਾ ਨੀਂ ਕਿੰਨੀ ਕੁ ਪੀ ਗਿਆ, ਰਾਤ ਚੱਕ ਕੇ ਹਸਪਤਾਲ ਲਿਆਂਦਾ।ਸਸਤੀ ਦਾਰੂ ਨੇ ਸਾਡਾ ਚਾਲੀ ਹਜ਼ਾਰ ਲਵਾ ਦੇਣਾ, ਹੁਣ ਸਾਡੀ ਤਾਂ ਬਣਾਤੀ , ਇਕੱਤੀ ਮਾਰਚ ਦੀ ਬੱਤੀ ਮਾਰਚ, ਐਨੀ ਗੱਲ ਕਹਿ ਕੇ ਉਹ ਹਸਪਤਾਲ ਦੇ ਸਾਹਮਣੇ ਦਵਾਈਆਂ ਦੀ ਦੁਕਾਨ ਵੱਲ ਨੂੰ ਚਲਾ ਗਿਆ।
ਬਲਬੀਰ ਸਿੰਘ ਬੱਬੀ
7009107300
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj