ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਸਮਾਜ ਸੇਵੀ ਸ੍ਰ: ਮਨਪ੍ਰੀਤ ਸਿੰਘ ਬੰਟੀ ਜੀ ਦੇ ਗ੍ਰਹਿ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪੁੱਜੇ l ਉਹਨਾਂ ਦੇ ਪੁੱਜਣ ਤੇ ਮਨਪ੍ਰੀਤ ਸਿੰਘ ਬੰਟੀ ਅਤੇ ਉਬਰਾਏ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਤੇ ਜੀ ਆਇਆਂ ਆਖਿਆ ਗਿਆ ਅਤੇ ਧੰਨਵਾਦ ਕੀਤਾ ਗਿਆ l ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਮਨਪ੍ਰੀਤ ਸਿੰਘ ਬੰਟੀ ਜੀ ਦੀ ਸਿਹਤ ਦਾ ਪਤਾ ਲੈਣ ਲਈ ਵਿਸ਼ੇਸ਼ ਤੌਰ ਤੇ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ ਅਤੇ ਅਰਦਾਸ ਕੀਤੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਬਖ਼ਸ਼ਿਸ਼ ਕਰਨ ਅਤੇ ਬੰਟੀ ਜੀ ਨੂੰ ਸਿਹਤਯਾਬੀ ਬਖ਼ਸ਼ਣ ਤਾਂ ਜੋ ਹੋਰ ਦੇਸ਼, ਪੰਥ ਦੀ ਸੇਵਾ ਕਰ ਸਕਣ l ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਜੀ ਦਾ ਸਨਮਾਨ ਕੀਤਾ ਗਿਆ l ਗਿਆਨੀ ਰਘਬੀਰ ਸਿੰਘ ਜੀ ਨੇ ਦੱਸਿਆ ਕਿ ਇਸ ਬੱਚੇ ਦੀਆਂ ਬਹੁਤ ਹੀ ਵੱਡੇ ਪੱਧਰ ਤੇ ਦੇਸ਼ ਕੌਮ ਅਤੇ ਪੰਥ ਲਈ ਸੇਵਾਵਾਂ ਹਨ ਅਤੇ ਹਮੇਸ਼ਾਂ ਹੀ ਹਰ ਸੇਵਾ ਲਈ ਤੱਤਪਰ ਰਹਿੰਦੇ ਹਨ l ਗੁਰੂ ਸਾਹਿਬ ਇਸੇ ਤਰ੍ਹਾਂ ਹੀ ਇਸ ਬੱਚੇ ਤੇ ਮਿਹਰ ਬਣਾਈ ਰੱਖਣ ਅਤੇ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ l ਉਬਰਾਏ ਪਰਿਵਾਰ ਨੇ ਕਿਹਾ ਕਿ ਅਸੀਂ ਬਹੁਤ ਧੰਨਵਾਦੀ ਹਾਂ ਸਿੰਘ ਸਾਹਿਬ ਜੀ ਦੇ ਜੋ ਸਾਡੇ ਗ੍ਰਹਿ ਵਿਖੇ ਆਪਣਾ ਬੱਚਾ ਸਮਝ ਕੇ ਸਿਹਤ ਦਾ ਪਤਾ ਕਰਨ ਪੁੱਜੇ l ਇਸ ਮੌਕੇ ਸ੍ਰ: ਤਰਲੋਚਨ ਸਿੰਘ, ਜਸਵਿੰਦਰ ਸਿੰਘ ਹੈਪੀ, ਮਨਦੀਪ ਸਿੰਘ ਬੱਬਲੂ, ਮਨਿੰਦਰ ਸਿੰਘ ਆਹੂਜਾ, ਹਰਵਿੰਦਰ ਸਿੰਘ ਬੌਂਨੀ, ਕਵਲਜੀਤ ਸਿੰਘ ਬੌਬੀ, ਗੁਰਮੀਤ ਸਿੰਘ ਮੀਤਾ ਆਦਿ ਹਾਜ਼ਰ ਸਨ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly