ਮਨੋਜ ਗੁਪਤਾ ਨੇ ਆਪਣੀ ਬੇਟੀ ਦਾ ਜਨਮ ਦਿਨ ਸਰਬੱਤ ਦਾ ਭਲਾ ਵਿਦਿਆ ਮੰਦਰ ਨੂੰ ਵਿੱਤੀ ਸਹਾਇਤਾ ਦੇ ਕੇ ਅਤੇ ਲੋੜਵੰਦਾਂ ਦੀ ਸੇਵਾ ਕਰਕੇ ਮਨਾਇਆ।

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) ਜੀ.ਐਸ.ਐਸ.ਐਲ ਕੰਪਨੀ ਦੇ ਐਮ.ਡੀ ਮਨੋਜ ਗੁਪਤਾ ਨੇ ਜਿੱਥੇ ਵਿੱਦਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕਰ ਰਹੇ ਵਿੱਦਿਆ ਮੰਦਰ ਸਕੂਲ ਬੱਸੀ ਬਾਜੀਦ ਨੂੰ ਵਿੱਤੀ ਸਹਾਇਤਾ ਦੇ ਕੇ ਆਪਣੀ ਬੇਟੀ ਗਰਿਮਾ ਗੁਪਤਾ ਦਾ ਜਨਮ ਦਿਨ ਮਨਾਇਆ ਉੱਥੇ ਹੀ ਉਨ੍ਹਾਂ ਨੇ ਠੰਡ ਤੋਂ ਬਚਣ ਲਈ ਲੋੜਵੰਦ ਬੱਚਿਆਂ ਨੂੰ ਕੰਬਲ ਵੀ ਭੇਟ ਕੀਤੇ। ਇਸ ਮੌਕੇ ਮਨੋਜ ਗੁਪਤਾ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੈ ਕਿ ਪ੍ਰਮਾਤਮਾ ਨੇ ਉਸ ਨੂੰ ਕਿਸੇ ਦੀ ਸੇਵਾ ਕਰਨ ਦੇ ਯੋਗ ਬਣਾਇਆ ਹੈ।  ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬਚਪਨ ਤੋਂ ਹੀ ਬੱਚਿਆਂ ਨੂੰ ਅਜਿਹੇ ਸੰਸਕਾਰ ਦੇਈਏ ਤਾਂ ਵੱਡੇ ਹੋ ਕੇ ਉਨ੍ਹਾਂ ਨੂੰ ਸੇਵਾ ਦੇ ਕੰਮ ਕਰਨ ਲਈ ਨਹੀਂ ਕਹਿਣਾ ਪਵੇਗਾ।  ਗੁਪਤਾ ਨੇ ਕਿਹਾ ਕਿ ਹਰ ਯੋਗ ਵਿਅਕਤੀ ਨੂੰ ਸੇਵਾ ਕਾਰਜਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਕਿਸੇ ਵੀ ਰੂਪ ਵਿੱਚ ਲੋੜਵੰਦਾਂ ਦੀ ਮਦਦ ਕਰ ਸਕੀਏ।  ਇਸ ਮੌਕੇ  ਗੁਪਤਾ ਦੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਾਕੇਸ਼ ਸਹਾਰਨ ਅਤੇ ਰਾਜੀਵ ਮਹਾਜਨ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸੂਦ ਸਭਾ ਵੱਲੋਂ ਸਪੈਸ਼ਲ ਬੱਚਿਆਂ ਲਈ ਦਿੱਤਾ ਗਿਆ ਸਮਾਨ
Next articleਸਿਹਤ ਵਿਭਾਗ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਵੱਧ: ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ