ਜੀ ਪਾ੍ਇਮ ਅਮਰੀਕਾ ਚੈਨਲ (ਯੂਐੱਸਏ) ਦੇ ਪੰਜਾਬੀ ਸੱਭਿਆਚਾਰ ਕਲਚਰ ਚੀਫ ਬਿਊਰੋ ਪੰਜਾਬ ਵਜੋ ਮਨੋਹਰ ਧਾਰੀਵਾਲ ਨਿਯੁਕਤ : ਗੁਰਵਿੰਦਰ ਪੀ ਸਿੰਘ

ਕੈਲੀਫੋਰਨੀਆ ਯੂ ਐੱਸ ਏ ( ਕੁਲਦੀਪ ਚੂੰਬਰ ) (ਸਮਾਜ ਵੀਕਲੀ)- ਪੰਜਾਬੀ ਸੱਭਿਆਚਾਰ ਮਾਂ ਬੋਲੀ ਨੂੰ ਰੂਹ ਨਾਲ ਪਿਆਰ ਕਰਨ ਵਾਲੇ ਵਿਸ਼ਵ ਪ੍ਰਸਿੱਧ ਪ੍ਰਮੋਟਰ ,ਜੀ ਪਾ੍ਇਮ ਅਮਰੀਕਾ ਚੈਨਲ ਦੇ ਮਾਲਕ ,ਜੀ ਰੇਡੀਓ ਯੂ ਐੱਸ ਏ ਦੇ ਐਮ ਡੀ ,ਜੀ ਪਾ੍ਇਮ ਮਿਊਜ਼ਿਕ ਕੰਪਨੀ ,ਜੀ ਫਿਲਮ ਐਂਡ ਮਿਊਜ਼ਿਕ ਮੈਗਜੀਨ ,ਜੀ ਇੰਟਰਟਰੇਨਮੈਂਟ ਕੰਪਨੀ ,ਅਤੇ ਵਿਸ਼ਵ ਪੱਧਰ ਤੇ ਪੰਜਾਬੀ ਮਾਂ ਬੋਲੀ ਨੂੰ ਰੇਡੀਓ ਰਾਹੀਂ ਪ੍ਰਸਾਰਿਤ ਕਰਨ ਵਾਲੇ ਸ਼੍ਰੀ ਗੁਰਵਿੰਦਰ ਪੀ ਸਿੰਘ ਜੀ ਨੇ ਮਨੋਹਰ ਧਾਰੀਵਾਲ ਦੀਆਂ ਪੰਜਾਬੀ ਕਲਚਰ ਅਤੇ ਸੱਭਿਆਚਾਰ ਪ੍ਰੋਗਰਾਮਾ ਪ੍ਰਤੀ ਦਿੱਤੀਆਂ ਗਈਆਂ ਸੇਵਾਵਾਂ ਨੂੰ ਦੇਖਦੇ ਹੋਏ ਜੀ ਪਾ੍ਇਮ ਅਮਰੀਕਾ ਚੈਨਲ ਯੂ ਐੱਸ ਏ ਦਾ ਸੱਭਿਆਚਾਰ ਕਲਚਰ ਚੀਫ ਬਿਊਰੋ ਪੰਜਾਬ ਨਿਯੁਕਤ ਕੀਤਾ ਹੈ

ਉਹ ਇਸ ਚੈਨਲ ਅਤੇ ਜੀ ਰੇਡੀਓ ਯੂ ਐੱਸ ਏ ਰਾਹੀਂ ਪੰਜਾਬ ਵਿੱਚ ਕਲਾਕਾਰਾਂ ,ਲੇਖਕਾ ,ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਾਲੇ ਵਰਗਾ ਦੇ ਇੰਟਰਵਿਊ ,ਅਤੇ ਰਿਆਲਿਟੀ ਸੋਅ, ਪੰਜਾਬੀ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਨੂੰ ਦਿਖਾਏ ਜਾਣਗੇ। ਏਥੇ ਜਿਕਰਯੋਗ ਹੈ ਕਿ ਮਨੋਹਰ ਧਾਰੀਵਾਲ ਪਿਛਲੇ ਕਾਫੀ ਸਾਲਾਂ ਤੋਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਹਨ ਅਤੇ ਉਹ ਗਾਇਕ ਅਤੇ ਅਦਾਕਾਰ ਹਨ ਅਤੇ ਓਹਨਾਂ ਨੇ ਪ੍ਰੋਡਿਊਸਰ ਵਜੋ ਪੰਜਾਬੀ ਪ੍ਰੋਗਰਾਮ ਬਣਾ ਕੇ ਪੇਸ਼ ਕੀਤੇ ਹਨ ਅਤੇ ਹੁਣ ਉਹ ਮੱਧ ਵਰਗ ਦੇ ਕਲਾਕਾਰਾਂ ਦੀ ਭਲਾਈ ਲਈ ਬਣਾਈ ਗਈ ਸੁਰਤਾਲ ਆਵਾਜ਼ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਡੇ ਹਿੱਸੇ ਦਾ ਚਾਨਣ
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਫਾਦਰ ਡੇਅ ਤੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ