ਮਨੀਸ਼ਾ ਗੁਲਾਟੀ ਖਿਲਾਫ ਭੱਦੀ ਟਿੱਪਣੀ ਕਰਨ ਵਾਲਾ ਨੌਜਵਾਨ ਹੋਇਆ ਗ੍ਰਿਫਤਾਰ

ਅੰਮ੍ਰਿਤਸਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਅੰਮ੍ਰਿਤਸਰ ਪੁਲਿਸ ਨੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਨੌਜਵਾਨ ਦੀ ਪਛਾਣ ਨਿਸ਼ਾਨ ਗਿੱਲ ਵਜੋਂ ਹੋਈ ਹੈ।

ਪੁਲਿਸ ਨੇ ਕਿਹਾ ਕਿ ਮੁਲਜ਼ਮ ਨੇ ਮਨੀਸ਼ਾ ਗੁਲਾਟੀ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਤੋਂ ਬਾਅਦ ਕਮਿਸ਼ਨ ਨੇ ਸਿਵਲ ਲਾਈਨ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67 ਅਤੇ ਆਈਪੀਸੀ ਦੀ ਧਾਰਾ 509 ਅਧੀਨ ਕੇਸ ਦਰਜ ਕੀਤਾ ਹੈ।ਨਿਸ਼ਾਨ ਗਿੱਲ ਨੇ ਫੇਸਬੁੱਕ ‘ਤੇ ਪੰਜਾਬ ਮਹਿਲਾ ਕਮਿਸ਼ਨ ਖਿਲਾਫ ਭੱਦੀ ਟਿੱਪਣੀ ਕੀਤੀ ਸੀ। ਉਸ ਦੇ ਸਾਥੀ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵਗਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਨਜਾਤੀ ਇਸਤਰੀਆਂ ਦੀ ਬਦਹਾਲੀ ਵਾਲੀ ਸਿਹਤ ਲਈ ਮੌਜੂਦਾ ਰਾਜਸੀ ਢਾਚਾਂ ਜਿੰਮੇਵਾਰ ?
Next articleਬੱਤੀ ਗੁੱਲ …..