1 ਸਤੰਬਰ ਭੋਗ ‘ਤੇ ਵਿਸ਼ੇਸ਼
ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਇਸ ਦੁਨੀਆ ‘ਤੇ ਕੁੱਝ ਅਜਿਹੀਆਂ ਰੂਹਾਂ ਪੈਦਾ ਹੁੰਦੀਆਂ ਹਨ ਜਿਹਨਾਂ ਦਾ ਮੰਤਵ ਸਮਾਜ ਸੇਵਾ ਕਰਨੀ ਅਤੇ ਆਪ ਬਹੁਤ ਕੁੱਝ ਸਹਿ ਕੇ ਦੂਜਿਆਂ ਦਾ ਦੁੱਖ ਵੰਡਾਉਣਾ ਹੁੰਦਾ ਹੈ।ਇਹੋ-ਜਿਹੀ ਸਖ਼ਸ਼ੀਅਤ ਦੇ ਮਾਲਕ ਸਨ ਸਵਰਗੀ ਮਾਤਾ ਪ੍ਰਕਾਸ਼ ਕੌਰ ਜੀ। ਉਹਨਾਂ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਪਿੰਡ ਸਾਊਵਾਲ (ਦੁਲੈਹੜ) ਵਿਖੇ ਪਿਤਾ ਮਹਿੰਗਾ ਸਿੰਘ ਅਤੇ ਮਾਤਾ ਜਵਾਲੀ ਦੇ ਘਰ ਅੱਜ ਤੋਂ ਕੋਈ 85 ਸਾਲ ਪਹਿਲਾਂ ਹੋਇਆ। ਉਹ ਅਜਿਹਾ ਵਕਤ ਸੀ ਜਦੋਂ ਪੈਰ-ਪੈਰ ‘ਤੇ ਤੰਗੀਆਂ-ਤੁਰਸ਼ੀਆਂ ਹੁੰਦੀਆਂ ਸਨ। ਉਹਨਾਂ ਦਾ ਵਿਆਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਾਲੇਵਾਲ ਬੀਤ ਵਿਖੇ ਸ. ਗਿਆਨ ਸਿੰਘ ਨਾਲ ਹੋਇਆ। ਮਾਤਾ ਪ੍ਰਕਾਸ਼ ਕੌਰ ਬਹੁਤ ਹਿੰਮਤੀ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ। ਭਾਵੇਂ ਕਿ ਮੁਢਲਾ ਜੀਵਨ ਤੰਗੀਆਂ-ਤੁਰਸ਼ੀਆਂ ਵਾਲਾ ਸੀ ਪਰ ਉਹਨਾਂ ਨੇ ਆਪਣੀ ਸਖ਼ਤ ਮਿਹਨਤ ਅਤੇ ਦੂਰ-ਅੰਦੇਸ਼ੀ ਸੋਚ ਸਦਕਾ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਉਂਗਲੀ ਫੜ ਕੇ ਤਰੱਕੀ ਦੇ ਰਾਹ ਵੱਲ੍ਹ ਤੋਰਿਆ। ਮਾਤਾ ਪ੍ਰਕਾਸ਼ ਕੌਰ ਨੇ ਆਪਣੇ ਨਾਮ ਵਾਲੇ ਸ਼ਬਦਾਂ ਵਾਂਗ ਸਮਾਜ ਅਤੇ ਪਰਿਵਾਰ ਵਿੱਚ ਉੱਚ ਯੋਗਤਾ ਵਾਲੇ ਨਾਮਵਰ ਲੇਖਕ ਅਮਰੀਕ ਸਿੰਘ ਦਿਆਲ ਦਾ ਚੰਗੇਰਾ ਪਾਲਣ ਪੋਸ਼ ਕਰ ਗਏ ਜੋ ਸਮਾਜ ਵਿੱਚ ਇੱਕ ਭਲੇ ਪੁਰਸ਼ ਅਤੇ ਸਮਾਜਿਕ ਸੇਵਕ ਵਜੋਂ ਪ੍ਰਕਾਸ਼ ਕਰ ਰਹੇ ਹਨ। ਛੋਟਾ ਸਪੁੱਤਰ ਨਰਿੰਦਰ ਸਿੰਘ ਦਿਆਲ ਸੋਨੀ ਚੰਗਾ ਕਾਰੋਬਾਰੀ ਹੈ। ਉਹਨਾਂ ਦੀਆਂ ਧੀਆਂ ਆਪਣੇ ਪਰਿਵਾਰਾਂ ਵਿੱਚ ਸੁੱਖੀ-ਸਾਂਦੀ ਜੀਵਨ ਬਤੀਤ ਕਰ ਰਹੀਆਂ ਹਨ। ਪਰਿਵਾਰ ਨੂੰ ਸਮਾਜ ਸੇਵਾ ਦੀ ਗੁੜਤੀ ਮਾਤਾ ਪ੍ਰਕਾਸ਼ ਕੌਰ ਕੋਲੋਂ ਮਿਲੀ। ਮਾਤਾ ਪ੍ਰਕਾਸ਼ ਕੌਰ ਆਪਣੇ ਜਿਊਂਦੇ- ਜੀਅ ਚੰਗਿਆਈ ਵਜੋਂ ਜਾਣੇ ਜਾਂਦੇ ਸਨ ਪਰ ਉਹਨਾਂ ਨੇ ਮਰਨ ਉਪਰੰਤ ਵੀ ਉਹਨਾਂ ਦੀਆਂ ਅੱਖਾਂ ਦੋ ਜ਼ਿੰਦਗੀਆਂ ਵਿੱਚ ਰੋਸ਼ਨੀ ਕਰ ਗਈਆਂ। ਉਹ 18 ਅਗਸਤ ਨੂੰ ਉਹ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹਨਾਂ ਨਮਿਤ ਸਹਿਜ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਉਨਾਂ ਦੇ ਜੱਦੀ ਪਿੰਡ ਕਾਲੇਵਾਲ ਬੀਤ (ਤਹਿਸੀਲ ਗੜ੍ਹਸ਼ੰਕਰ) ਦੇ ਗੁਰਦੁਆਰਾ ਸਿੰਘ ਸਭਾ ਵਿਖੇ 1 ਸਤੰਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਸੰਗਠਨਾਂ ਦੇ ਲੋਕ ਅਤੇ ਰਿਸ਼ਤੇਦਾਰ ਮਾਤਾ ਪ੍ਰਕਾਸ਼ ਕੌਰ ਨੂੰ ਸ਼ਰਧਾਂਜਲੀ ਭੇਟ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly