ਮਨਦੀਪ ਕੁਮਾਰ ਕਾਕਾ ਬੀ ਜੇ ਪੀ ਦੇ ਜ਼ਿਲ੍ਹਾ ਯੂਥ ਸਕੱਤਰ ਨਿਯੁਕਤ,ਪਾਰਟੀ ਵੱਲੋਂ ਦਿੱਤੀ ਜ਼ਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ – ਮਨਦੀਪ ਕਾਕਾ

ਕਪੂਰਥਲਾ ਭਾਜਪਾ ਦਿਨੋ ਦਿਨ ਹੋਰ ਮਜਬੂਤੀ ਵੱਲ ਵੱਧ ਰਿਹਾ- ਖੋਜੇਵਾਲ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਭਾਰਤੀ ਜਨਤਾ ਪਾਰਟੀ ਜਿਲਾ ਕਪੂਰਥਲਾ ਦੇ ਪ੍ਰਧਾਨ  ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿਚ ਬੀ ਜੇ ਪੀ ਜਿਲਾ ਯੂਥ ਪਰਧਾਨ ਸੰਨੀ ਬੈਂਸ ਦੀ ਪ੍ਰੇਰਨਾ ਸਦਕਾ ਮਨਦੀਪ ਕੁਮਾਰ ਕਾਕਾ ਸ਼ੇਖੂਪੁਰ ਨੂੰ ਯੂਥ ਦਾ ਜ਼ਿਲ੍ਹਾ ਸਕੱਤਰ ਲਗਾਇਆ ਗਿਆ।ਇਸ ਦੌਰਾਨ ਮਨਦੀਪ ਕੁਮਾਰ ਕਾਕਾ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਅਹੁਦਾ ਉਹਨਾਂ ਨੂੰ ਦਿੱਤਾ ਗਿਆ ਹੈ। ਉਸ ਦੀ ਜ਼ਿੰਮੇਵਾਰੀ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਉਹ ਭਾਜਪਾ ਦੀਆਂ ਨੀਤੀਆਂ ਨੂੰ ਘਰ ਘਰ  ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਨਗੇ।ਇਸ ਮੌਕੇ ਸੈਂਕੜੇ ਨੌਜਵਾਨਾਂ ਨੇ ਭਾਜਪਾ ਦਾ ਪਲਾ ਫੜਿਆ ਅਤੇ ਮੋਦੀ ਸਰਕਾਰ ਦੀਆਂ ਰਾਸ਼ਟਰ ਹਿਤ ਵਿਚ ਕੀਤੀਆਂ ਜਾ ਰਹੀਆਂ ਸੇਵਾਂਵਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਤੇ ਜਿਲਾ ਸਕੱਤਰ ਸਾਬੀ ਲੰਕੇਸ਼, ਮੰਡਲ ਇਕ ਪ੍ਰਧਾਨ ਕਮਲਜੀਤ ਪਰਭਾਕਰ,ਮੰਡਲ ਜਨਰਲ ਸਕਤੱਰ ਡਾ ਅਮਰਨਾਥ ਅਤੇ ਰਵਿੰਦਰ ਸ਼ਰਮਾਂ,ਅੰਤਮ ਖੌਸਲਾ ਲਖਣ,ਰਾਜਨ ਚੌਹਾਨ,ਸਾਹਿਲ ਵਾਲੀਆ,ਜਸ਼ਨਦੀਪ ਸਿੰਘ,ਸੁਮਿਤਪਾਲ ਸਿੰਘ, ਜੱਗਾ, ਹੈਪੀ ਔਜਲਾ,ਰਿੰਕਾ ਸ਼ੇਖੂਪੁਰ,ਸੈਮ ਤਲਵੰਡੀ ਆਦਿ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਪਣੇ ਆਪਨੂੰ ਜਿਉਂਦਾ ਰੱਬ’ ਹੋਣ ਦਾ ਦਾਅਵਾ ਕਰਨ ਵਾਲਾ ਰਾਜਿੰਦਰ ਕਾਲੀਆ ਜਿਨਸੀ ਸੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਦਾਲਤ ਵਿੱਚ
Next articleਹਾੜ੍ਹ ਮਹੀਨੇ ਵਿੱਚ ਸਾਵਣ ਕਵੀ ਦਰਬਾਰ