ਮਹਾਂਵਿਹਾਰ ਬੋਧ ਗਯਾ (ਬਿਹਾਰ) ਦਾ ਪ੍ਰਬੰਧ ਨਿਰੋਲ ਬੋਧੀਆਂ ਨੂੰ ਸੌਂਪਿਆ ਜਾਵੇ -ਐਡਵੋਕੇਟ ਹਰਭਜਨ ਸਾਂਪਲਾ
*1949 ਐਕਟ ਨੂੰ ਰੱਦ ਕੀਤਾ ਜਾਵੇ
(ਸਮਾਜ ਵੀਕਲੀ)-
ਜਲੰਧਰ, (ਜੱਸਲ)- ਪੰਜਾਬ ਦੇ ਬੁੱਧ ਵਿਹਾਰਾਂ ਦੇ ਨੁਮਾਇੰਦਿਆਂ ਦੀ ਬਹੁਤ ਭਰਵੀਂ ਮੀਟਿੰਗ ਬੁੱਧ ਵਿਹਾਰ ਸਿਧਾਰਥ ਨਗਰ ਬੂਟਾਂ ਮੰਡੀ ਜਲੰਧਰ ਵਿਖੇ ਸ਼੍ਰੀ ਹੁਸਨ ਲਾਲ ਬੋਧ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬੋਧ ਗਯਾ ਬਿਹਾਰ ਵਿੱਚ ਸਥਿਤ ਮਹਾਂਬੋਧੀ ਮਹਾਂ ਵਿਹਾਰ ਦਾ ਐਕਟ 1949 ਨੂੰ ਰੱਦ ਕਰਕੇ ਇਸ ਮਹਾਂਬੋਧੀ ਮਹਾਂ ਵਿਹਾਰ ਦਾ ਸਾਰਾ ਪ੍ਰਬੰਧ ਨਿਰੋਲ ਬੁੱਧਿਸਟਾਂ ਨੂੰ ਦਿੱਤਾ ਜਾਵੇ ।ਮਹਾਂਬੋਧੀ ਮਹਾਂਵਿਹਾਰ ਬੋਧ ਗਯਾ ਦੀ ਪ੍ਰਬੰਧਕ ਕਮੇਟੀ ਵਿੱਚ 4 ਗੈਰ ਬੋਧੀ ਮੈਂਬਰਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਜੋ ਇਸ ਮਹਾਂਵਿਹਾਰ ਦਾ ਪ੍ਰਬੰਧ ਅਤੇ ਦੇਖ-ਰੇਖ ਨਿਰੋਲ ਬੁੱਧਿਸਟਾਂ ਵੱਲੋਂ ਕੀਤੀ ਜਾ ਸਕੇ ।ਇਸ ਉਦੇਸ਼ ਦੀ ਪ੍ਰਾਪਤੀ ਲਈ ਭਾਰਤ ਦੇ ਬੁੱਧਿਸਟਾਂ ਵਲੋਂ ਇੱਕ ਸ਼ਾਂਤੀ ਮਾਰਚ 17 ਸਤੰਬਰ 2024 ਨੂੰ ਪਟਨਾ (ਬਿਹਾਰ) ਦੇ ਗਾਂਧੀ ਮੈਦਾਨ ਵਿੱਚ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਇੱਕ ਮੈਮੋਰੰਡਮ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਨੂੰ ਦਿੱਤਾ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ ਬੀਟੀਐਮਸੀ ਐਕਟ 1949 ਨੂੰ ਰੱਦ ਕੀਤਾ ਜਾਵੇ। ਬੁੱਧ ਵਿਹਾਰ ਬੋਧ ਗਯਾ ਦਾ ਸਾਰਾ ਪ੍ਰਬੰਧ ਨਿਰੋਲ ਬੁੱਧਿਸਟਾਂ ਨੂੰ ਦਿੱਤਾ ਜਾਵੇ ।ਐਡਵੋਕੇਟ ਹਰਭਜਨ ਸਾਂਪਲਾ ਨੇ ਪ੍ਰੈਸ ਨੂੰ ਦੱਸਿਆ ਕਿ ਪੰਜਾਬ ਤੋਂ ਭਾਰੀ ਗਿਣਤੀ ਵਿੱਚ ਬੋਧੀ ਲੋਕ ਪਟਨਾ ਲਈ ਰਵਾਨਾ ਹੋਣਗੇ ਤਾਂ ਜੋ 5 ਲੱਖ ਬੁੱਧਿਸਟਾਂ ਵੱਲੋਂ ਸ਼ਾਂਤੀ ਮਾਰਚ ਵਿੱਚ ਭਾਗ ਲਿਆ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਮਹਾਂਬੋਧੀ ਮਹਾਂਵਿਹਾਰ ਬੋਧ ਗਯਾ ਨੂੰ ਗੈਰ ਬੋਧੀਆਂ ਤੋਂ ਆਜ਼ਾਦ ਕਰਾਉਣ ਲਈ ਅੰਦੋਲਨ ਪਿਛਲੇ 75 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਹੁਣ ਇਹ ਅੰਦੋਲਨ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਬੁੱਧਿਸਟਾਂ ਵੱਲੋਂ ਇਸ ਮਹਾਂਵਿਹਾਰ ਨੂੰ ਆਜ਼ਾਦ ਕਰਵਾ ਕੇ ਹੀ ਸੁੱਖ ਦਾ ਸਾਹ ਲਿਆ ਜਾਵੇਗਾ।
ਇਸ ਮੀਟਿੰਗ ਵਿੱਚ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਤਕਸ਼ਿਲਾ ਮਹਾਂਬੁੱਧ ਵਿਹਾਰ ਲੁਧਿਆਣਾ ਅਤੇ ਜਨਰਲ ਸਕੱਤਰ ਬੁੱਧ ਵਿਹਾਰ ਸੋਫੀ ਪਿੰਡ ਜਲੰਧਰ ਤੋਂ ਇਲਾਵਾ ਹੁਸਨ ਲਾਲ ਬੋਧ, ਗੁਰਮੁਖ ਸਿੰਘ, ਚਮਨ ਸਾਂਪਲਾ, ਸ਼ਾਮ ਲਾਲ ਜੱਸਲ, ਕ੍ਰਿਸ਼ਨ ਲਾਲ, ਮੈਡਮ ਸੁਦੇਸ਼ ਕਲਿਆਣ, ਬਲਦੇਵ ਰਾਜ ਜੱਸਲ, ਹਰਭਜਨ ਨਿਮਤਾ, ਬਲਵਿੰਦਰ ਪਵਾਰ, ਚੰਚਲ ਬੋਧ ਸਿਧਾਰਥ ਨਗਰ, ਪ੍ਰਿੰਸੀਪਲ ਪਰਮਜੀਤ ਜੱਸਲ, ਅਰੁਣ ਕੁਮਾਰ, ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਹਰਭਜਨ ਲਾਲ, ਰਾਮ ਨਾਥ ਸੁੰਡਾ, ਤਰਲੋਕ, ਅਸ਼ੋਕ ਕੁਮਾਰ, ਰਾਜ ਕੁਮਾਰ, ਆਰ. ਕੇ. ਪਾਲ, ਅਤਰਵੀਰ ਸਿੰਘ, ਸੁਰੇਸ਼ ਚੰਦਰ, ਮੁੰਨਾ ਲਾਲ, ਰਾਮ ਲਾਲ ਦਾਸ, ਨਰਿੰਦਰ ਕੁਮਾਰ ਆਦਿ ਅਤੇ ਹੋਰ ਕਈ ਨਵਾਂ ਸ਼ਹਿਰ, ਲੁਧਿਆਣਾ, ਕਪੂਰਥਲਾ, ਗੁਰਦਾਸਪੁਰ, ਸੰਗਰੂਰ, ਫਿਰੋਜ਼ਪੁਰ ਅਤੇ ਜਲੰਧਰ ਦੀਆਂ ਡਾ. ਅੰਬੇਡਕਰ ਸੰਸਥਾਵਾਂ, ਬੁੱਧ ਵਿਹਾਰਾਂ ਦੇ ਨੁਮਾਇੰਦਿਆਂ, ਬੁੱਧੀਜੀਵੀਆਂ ਨੇ ਹਿੱਸਾ ਲਿਆ।