(ਸਮਾਜ ਵੀਕਲੀ)
ਰੱਬਾ ਜਦ ਤੂੰ ਬੰਦਾ ਬਣਾਇਆ,
ਕੀ ਸੀ ਮਨ ਦੇ ਵਿੱਚ ਵਿਚਾਰ ।
ਕੀ ਸਮਝ ਕੇ ਭੇਜਿਆ ਇੱਥੇ,
ਸੱਚ ਦੱਸੀਂ ਮੇਰੇ ਪਰਬਦਗਾਰ ।
ਨਰ -ਨਾਰੀ ਦੋ ਰੂਪ ਬਣਾਏ,
ਕਿੱਦਾਂ ਇਹ ਧਰਤੀ ‘ਤੇ ਆਏ।
ਮਨ ‘ਚ ਬਣਦਾ ਆਉਣ ਸਵਾਲ,
ਐ ਪਰ ਨਾ ਕੋਈ ਮਿਲੇ ਜਵਾਬ ।
ਕੀ ਆਪਣੀ ਹੋਂਦ ਵਿਖਾਵਣ ਖਾਤਰ,
ਇਹ ਤੂੰ ਸਾਰਾ ਜਾਲ ਵਿਛਾਇਆ ।
ਜਾਂ ਕੁੱਝ ਹੋਰ ਸੀ ਮਨ ਤੇਰੇ ‘ਚ ,
ਇਹ ਵੀ ਡਾਢਾ ਭੇਦ ਛੁਪਾਇਆ।
ਤੇਰੇ ਭੇਜੇ ਹੋਏ ਬੰਦੇ ਦਾ,
ਦੱਸ ਕਿੱਦਾਂ ਹੁਣ ਹਾਲ ਸੁਣਾਵਾਂ।
ਇੱਥੇ ਆ ਕੇ ਇਹ ਕੀ ਕਰਦਾ,
ਸਾਰੀ ਖੋਲ ਹਕੀਕਤ ਬਤਲਾਵਾਂ।
ਆਪਣੀ ਹੋਂਦ ਵਿਖਾਉਂਦਾ ਹੈ ਇਹ,
ਤੈਨੂੰ ਪਿੱਛੇ ਲਾਉਂਦਾ ਹੈ ਇਹ ।
ਆਪਣਾ ਸਿੱਕਾ ਆਉਣ ਚਲਾਵੇ,
ਨਾ ਕੋਈ ਤੇਰਾ ਖੌਫ ਰਖਾਵੇ ।
ਕੀ- ਕੀ ਦੱਸਾਂ ਇਹ ਦੇ ਕੰਮ,
ਸੁਣ ਰੱਬਾ ਤੂੰ ਲਾ ਕੇ ਕੰਨ।
ਐਟਮ ਬੰਬ ਬਣਾਉਂਦਾ ਹੈ ਇਹ,
ਖਲਕਤ ਤਾਈਂ ਡਰਾਉਂਦਾ ਹੈ ਇਹ।
ਜਾਤਾਂ- ਪਾਤਾਂ ਆਉਣ ਬਣਾਇਆਂ,
ਇਕ ਦੂਜੇ ਵਿੱਚ ਵੰਡੀਆਂ ਪਾਈਆਂ।
ਟਿਕ ਕੇ ਕਿਸੇ ਨੂੰ ਬਹਿਣ ਨੀ ਦਿੰਦਾ,
ਨਾਂਅ ਤੇਰਾ ਇਹ ਲੈਣ ਨੀ ਦਿੰਦਾ।
ਤੇਰੀ ਤਾਕਤ ਭੁੱਲ ਗਿਆ ਇਹ,
ਰੁਤਬਿਆਂ ਉੱਤੇ ਡੁੱਲ੍ਹ ਗਿਆ ਇਹ।
ਰੁਤਬੇ ਆਉਣ ਬਣਾਏ ਇਹ ਨੇ ,
ਉੱਚੇ ਤਖਤ ਸਜਾਏ ਇਹ ਨੇ ।
ਇਹ ਆਪੇ ਬਣਿਆ ਫਿਰੇ ਖ਼ੁਦਾ,
ਸੱਚੋ ਸੱਚ ਹਾਂ ਰਿਹਾ ਬਤਾਅ।
ਭੁੱਲ ਗਿਆ ਇਹ ਤੇਰੀ ਮਾਰ,
ਤਾਈਂਓਂ ਡੁੱਬਿਆ ਵਿੱਚ ਹੰਕਾਰ।
ਰੱਬਾ ਆ ਕਿਤੇ ਹੁਣ ਗੇੜਾ ਲਾ-ਜਾ,
ਇਹ ਨੂੰ ਸਿੱਧੇ ਰਾਹੇ ਪਾ- ਜਾ ।
ਬਨਾਰਸੀ ਦਾਸ ਨਿੱਤ ਕਰੇ ਅਪੀਲ,
ਇਹ ਨੀ ਸੁਣਦਾ ਕੋਈ ਦਲੀਲ ।
ਬਨਾਰਸੀ ਦਾਸ ਅਧਿਆਪਕ ਰੱਤੇਵਾਲ
ਮੋ :94635-05286