11ਵੀਂ ਬਰਸੀ ਤੇ ਵਿਸ਼ੇਸ਼
ਸੰਗਰੂਰ ਨਕੋਦਰ ਮਹਿਤਪੁਰ(ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 
ਹਰ ਸਵੇਰ ਮੈਂ ਅਜੇ ਵੀ ਇਹ ਸੋਚ ਕੇ ਜਾਗਦਾ ਹਾਂ ਕਿ ਮਾਤਾ ਆਪਣੇ ਕਮਰੇ ਵਿੱਚ ਚਾਹ ਪੀ ਰਹੀ ਹੈ । ਫਿਰ ਅਚਾਨਕ ਸੱਚ ਮੇਰੇ ਕੋਲ ਆ ਜਾਂਦਾ ਹੈ ਅਤੇ ਮੈਨੂੰ ਅਹਿਸਾਸ ਹੁੰਦਾ ਹੈ ਕਿ ਇਹ ਅਜੇ ਵੀ ਮੇਰੇ ਆਲੇ ਦੁਆਲੇ ਲਟਕਿਆ ਹੋਇਆ ਇੱਕ ਸੁਪਨਾ ਹੈ, ਅਤੇ ਮੇਰੇ ਉੱਤੇ ਇੱਕ ਠੰਡੀ ਜਿਹੀ ਨਿਰਾਸ਼ਾ ਛਾ ਜਾਂਦੀ ਹੈ। ਮੈਂ ਅੰਦਰੋਂ ਖਾਲੀ ਮਹਿਸੂਸ ਕਰਦਾ ਹਾਂ। ਮੇਰੀ ਮਾਂ ਦੀ ਮੌਤ ਇੱਕ ਸੱਚਮੁੱਚ ਦੁਖਦਾਈ ਅਨੁਭਵ ਸੀ ਜਿਸ ਵਿੱਚੋਂ ਮੈਂ ਲੰਘਿਆ ਹਾਂ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਨੁਕਸਾਨ ਸੀ। ਇਹ ਉਹ ਮਾਂ ਹੈ ਜਿਸਨੇ ਖੁਦ ਲੱਖਾਂ ਤਸੀਹੇ ਝੱਲ ਕੇ  ਸਾਨੂੰ ਪਾਲਿਆ ਅਤੇ ਖੁਦ ਖਾਲੀ ਪੇਟ ਰਹਿ ਕੇ, ਰੁੱਖੀ ਮਿੱਸੀ ਖਾ ਕੇ ਸਾਡਾ ਪੇਟ ਭਰਿਆ ਸੀ। ਜੇ ਕਿਤੇ ਇਕ ਜ਼ਿੰਦਗੀ ਦੂਜੀ ਕਿਸੇ ਜ਼ਿੰਦਗੀ ਵਿਚ ਜੀਵੀ ਜਾ ਸਕਦੀ ਹੈ, ਤਾਂ ਉਹਦਾ ਨਮੂਨਾ “ਮਾਂ” ਹੈ। ਪਰ ਆਮ ਤੌਰ ਤੇ ਬਚਿਆਂ ਨੂੰ ਮਾਂ ਦੇ ਪਿਆਰ ਦੀ ਮਹਾਨਤਾ ਦਾ ਪੂਰਾ ਪਤਾ ਓਦੋਂ ਹੀ ਲਗਦਾ ਹੈ, ਜਦੋਂ ਇਹ ਮਹਾਨ ਪਿਆਰ ਉਹਨਾਂ ਕੋਲੋਂ ਹਮੇਸ਼ਾਂ ਲਈ ਖੁਸ ਜਾਂਦਾ ਹੈ। ਇਸ ਦਰਦ ਨੂੰ ਬਿਆਨ ਕਰਨ ਲਈ ਇੱਥੇ ਸ਼ਾਇਦ ਕੋਈ ਉਚਿਤ ਸ਼ਬਦ ਨਹੀਂ ਹਨ, ਇਹ ਅਸਹਿਣਸ਼ੀਲ ਦਰਦ ਜੋ ਤੁਹਾਨੂੰ ਰੁਆ ਦਿੰਦਾ ਹੈ, ਜੋ ਤੁਹਾਡੇ ਦਿਲ ‘ਤੇ ਪੱਥਰ ਵਾਂਗ ਵੱਜਦਾ ਹੈ ਅਤੇ ਜੋ ਆਪਣੀ ਪਿਆਰੀ ਮਾਂ ਨਾਲ ਬਿਤਾਏ ਹਰ ਪਲ ਨੂੰ ਯਾਦ ਕਰਾ ਕੇ  ਤੁਹਾਡੇ ਚਿਹਰੇ ‘ਤੇ ਹੰਝੂ ਵਹਾਊਂਦਾ ਹੈ।
ਇਹੋ ਜਿਹੀ ਹੀ ਧਾਰਮਿਕ ਵਿਚਾਰਾਂ ਦੀ ਮਾਲਕਣ, ਸ੍ਰਿਸ਼ਟੀ ਨੂੰ ਪਿਆਰ ਕਰਨ ਵਾਲੀ ਸੀ ਮਾਤਾ ਦਰਸ਼ਨਾ ਦੇਵੀ। ਜਿਹਨਾਂ ਦੀ ਸ਼ਾਦੀ ਬਾਬੂ ਸ਼ਾਮ ਲਾਲ ਬਾਂਸਲ ਸੂਲਰ ਘਰਾਟ (ਸੰਗਰੂਰ) ਨਾਲ ਹੋਈ ਸੀ। ਮਾਤਾ ਦਰਸ਼ਨਾ ਦੇਵੀ ਬਹੁਤ ਸਮਝਦਾਰ, ਦਲੇਰ ਤੇ ਨੇਕ ਦਿਲ ਔਰਤ ਸੀ। ਜਿਸ ਨੇ ਆਪ ਤਕਲੀਫਾਂ ਸਹਿ ਕੇ ਆਪਣੇ ਬੱਚਿਆ ਨੂੰ ਉੱਚੇ ਸੰਸਕਾਰ ਦਿੱਤੇ ਅਤੇ ਸਮਾਜ ਪ੍ਰਤੀ ਜਿੰਮੇਵਾਰੀਆ ਦਾ ਪਾਠ ਪੜਾਇਆ। ਪ੍ਰੰਤੂ ਹੁਣ ਜਦੋਂ ਕਿ ਉਹ ਕਾਮਯਾਬੀ ਤੇ ਪਹੁੰਚ ਗਏ ਤਾਂ ਇਹ ਸਭ ਦੇਖਣ ਲਈ ਮਾਤਾ ਜੀ ਖੁਦ ਅੱਖਾਂ ਬੰਦ ਕਰਕੇ ਸਾਡੇ ਕੋਲੋਂ ਸਦਾ ਲਈ ਚਲੇ ਗਏ। ਉਹਨਾਂ ਦੇ ਦੋਵੇਂ ਬੇਟਿਆ ਸੰਜੀਵ ਬਾਂਸਲ, ਨਵੀਨ ਬਾਂਸਲ ਅਤੇ ਪੋਤੇ ਹੈਲਿਕ ਬਾਂਸਲ ਦਾ ਨਾਮ ਅੱਜ ਸਮਾਜਿਕ, ਧਾਰਮਿਕ ਅਤੇ ਪੈਸਟੀਸਾਈਡਜ ਦੇ ਵਪਾਰਕ ਖੇਤਰ ਵਿੱਚ ਬੜੇ ਸਤਿਕਾਰ ਅਤੇ ਮਾਨ ਨਾਲ ਲਿਆ ਜਾਂਦਾ ਹੈ। ਭਾਵੇਂ ਮਾਤਾ ਜੀ ਨੇ ਆਪਣੇ ਅੱਖਾਂ ਸਾਹਮਣੇ ਆਪਣੇ ਜਵਾਨ ਪੁੱਤਰ ਅਰੁਣ ਬਾਂਸਲ (ਕੂਕਾ) ਦਾ ਵਿਛੋੜਾ ਦੇਖਿਆ ਪਰ ਫਿਰ ਵੀ ਰੱਬ ਦੀ ਰਜਾ ਵਿੱਚ ਰਾਜੀ ਰਹੇ। ਇਹ ਪਰਿਵਾਰ ਆਪਣੇ ਮਾਤਾ ਜੀ ਦੇ ਦੱਸੇ ਰਸਤੇ ਨੂੰ ਆਪਣਾ ਮਾਰਗ ਦਰਸ਼ਨ ਮੰਨਦੇ ਹੋਏ ਆਪਣੇ ਵਪਾਰ ਰਾਹੀਂ ਕਿਸਾਨਾਂ ਦੀ ਇਮਾਨਦਾਰੀ ਨਾਲ ਸੇਵਾ ਕਰ ਰਿਹਾ ਹੈ। ਬਾਂਸਲ’ਜ ਗਰੁੱਪ ਸੂਲਰ ਘਰਾਟ ਵੱਲੋਂ ਮਾਤਾ ਦੀ ਯਾਦ ਵਿਚ ਸਮਾਜ ਸੇਵਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਜਾਂਦਾ ਹੈ। ਬਾਂਸਲ ਪਰਿਵਾਰ ਵੱਲੋਂ ਹਰ ਸਾਲ ਮਾਤਾ ਜੀ ਦੀ ਯਾਦ ਵਿੱਚ ਮੈਡੀਕਲ ਕੈਂਪ, ਖੂਨਦਾਨ, ਲੰਗਰ ਅਤੇ ਹੋਰ ਸਮਾਜ ਸੇਵਾ ਦੇ ਕੰਮ ਨਿਰੰਤਰ ਚਲਦੇ ਰਹਿੰਦੇ ਹਨ ਅਤੇ ਗਰੀਬ ਬੱਚਿਆ ਦੀ ਮੱਦਦ ਵੀ ਕਰਦੇ ਰਹਿੰਦੇ ਹਨ । ਮਾਤਾ ਜੀ ਅੱਜ ਤੋਂ 11 ਸਾਲ ਪਹਿਲਾਂ ਇੱਕ ਸੰਖੇਪ ਬਿਮਾਰੀ ਕਾਰਨ ਪਰਿਵਾਰ ਕੋਲੋਂ ਸਦਾ ਲਈ ਰੁਖ਼ਸਤ ਹੋ ਗਏ ਸੀ। ਅੱਜ ਬਾਂਸਲ ਪਰਿਵਾਰ, ਉਹਨਾਂ ਦੇ ਦੋਸਤ ਮਿੱਤਰ ਅਤੇ ਰਿਸ਼ਤੇਦਾਰ ਮਾਤਾ ਜੀ ਨੂੰ ਯਾਦ ਕਰਕੇ ਸ਼ਰਧਾਂਜਲੀ ਦਿੰਦੇ ਹੋਏ ਸਰਧਾ ਦੇ ਫੁੱਲ ਭੇਂਟ ਕਰਦੇ ਹਨ।ਸਤਪਾਲ ਸਿੰਘ ਮਾਹੀ ਲੇਖ਼ਕ ਤੇ ਕਮੈਂਟੇਟਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article14ਵੇਂ ਓਲੰਪੀਅਨ ਪ੍ਰਿੰਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਫਾਈਨਲ ਗੇੜ ਦੇ ਮੁਕਾਬਲੇ ਇੱਕ ਹਫਤੇ ਲਈ ਮੁਲਤਵੀ
Next articleਨਵਜੰਮੀ ਬੱਚੀ ਦੀ ਲਾਸ਼ ਮਿਲਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ, ਪਿੰਡ ਵਾਸੀਆਂ ‘ਚ ਡਰ ਦਾ ਮਾਹੌਲ