ਕੋਲਕਾਤਾ/ਬਰਹਾਮਪੁਰ (ਸਮਾਜ ਵੀਕਲੀ): ਅੱਜ ਸਵੇਰੇ ਚੌਥੇ ਗੇੜ ਦੀ ਗਿਣਤੀ ਤੋਂ ਬਾਅਦ ਭਬਾਨੀਪੁਰ ਉਪ ਚੋਣ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 23957 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ ਮੁਰਸ਼ਿਦਾਬਾਦ ਦੀਆਂ ਸਮਸੇਰਗੰਜ ਅਤੇ ਜੰਗੀਪੁਰ ਸੀਟਾਂ ‘ਤੇ ਵੀ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਅੱਗੇ ਹੈ। ਉਨ੍ਹਾਂ ਦੀ ਵਿਰੋਧੀ ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਤੇ ਸੀਪੀਐੱਮ ਦੇ ਸ਼੍ਰੀਜੀਬ ਬਿਸਵਾਸ ਕਾਫੀ ਪਿੱਛੇ ਹਨ। ਭਬਾਨੀਪੁਰ ਵਿੱਚ ਕੁੱਲ 21 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਣੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly