ਇਮਾਨਦਾਰ ਰਮੇਸ਼

ਗੁਰਜੀਤ ਸਿੰਘ

(ਸਮਾਜ ਵੀਕਲੀ)

ਇੱਕ ਵਾਰ ਦੀ ਗੱਲ ਹੈ,ਨਰਕਪੁਰ ਨਾਂ ਦਾ ਇੱਕ ਪਿੰਡ ਸੀ। ਜਿੱਥੇ ਰਮੇਸ਼ ਨਾਂ ਦਾ ਇੱਕ ਆਦਮੀ ਰਹਿੰਦਾ ਸੀ।ਉਹ ਬਹੁਤ ਮਿਹਨਤੀ ਅਤੇ ਇਮਾਨਦਾਰ ਸੀ। ਉਹ ਵੱਡਿਆਂ ਬਜੁਰਗਾਂ ਦਾ ਆਦਰ ਸਤਿਕਾਰ ਕਰਦਾ ਸੀ।ਉਹ ਸਬਜੀਆਂ ਵੇਚਣ ਦਾ ਕੰਮ ਕਰਦਾ ਸੀ।ਉਹ ਸਭ ਨੂੰ ਬਹੁਤ ਘੱਟ ਮੁਨਾਫੇ ਵਿੱਚ ਸਬਜੀਆਂ ਵੇਚਦਾ ਸੀ।ਸਾਰੇ ਲੋਕ ਉਸ ਤੋਂ ਹੀ ਸਬਜੀਆਂ ਖਰੀਦਦੇ ਸਨ।ਉਸ ਦੀਆਂ ਸਾਰੀਆਂ ਸਬਜੀਆਂ ਸ਼ਾਮ ਤੱਕ ਖਤਮ ਹੋ ਜਾਂਦੀਆਂ ਸਨ।

ਜਿਸ ਕਰਕੇ ਹੋਰ ਸਬਜੀ ਵੇਚਣ ਵਾਲੇ ਰਮੇਸ਼ ਨਾਲ ਈਰਖਾ ਦਾ ਭਾਵ ਰੱਖਦੇ ਸਨ ਕਿਉਕਿ ਰਮੇਸ਼ ਦੇ ਮੁਕਾਬਲੇ ਉਹਨਾਂ ਦੀਆਂ ਬਹੁਤ ਘੱਟ ਸਬਜੀਆਂ ਵਿਕਦੀਆਂ ਸਨ।ਇਹਨਾਂ ਸਬਜੀ ਵੇਚਣ ਵਾਲਿਆਂ ਵਿੱਚੋਂ ਇੱਕ ਰਾਹੁਲ ਨਾਂ ਦਾ ਵਿਆਕਤੀ ਵੀ ਸੀ, ਜਿਹੜਾਂ ਰਮੇਸ਼ ਨਾਲ ਸਭ ਤੋਂ ਜ਼ਿਆਦਾ ਈਰਖਾ ਰੱਖਦਾ ਸੀ। ਉਸਨੇ ਰਮੇਸ਼ ਨੂੰ ਕਈ ਵਾਰ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਵੀ ਕੀਤੀ।ਕੁੱਝ ਸਮੇਂ ਬਾਅਦ ਉਸ ਪਿੰਡ ਨੂੰ ਇੱਕ ਕਰੋਨਾ ਨਾਮੀ ਭਿਆਨਕ ਬਿਮਾਰੀ ਨੇ ਘੇਰ ਲਿਆ।ਪਰ ਰਮੇਸ਼ ਨੇ ਸਬਜੀਆਂ ਦੇ ਦਾਮ ੳਹੀ ਰੱਖੇ ਘਟਾਏ ਨਾ। ਰਾਹੁਲ ਨੇ ਰਮੇਸ਼ ਦੀ ਇਸ ਗੱਲ ਦਾ ਫਾਇਦਾ ਉਠਾੳਂਦਿਆਂ ਸਬਜੀਆਂ ਦੇ ਦਾਮ ਬਹੁਤ ਘਟਾ ਦਿੱਤੇ।

ਪਰ ਉਸ ਦੀ ਸਬਜੀ ਰਮੇਸ਼ ਦੀ ਸਬਜੀ ਜਿੰਨੀ ਤਾਜੀ ਨਾ ਹੁੰਦੀ।ਲੋਕ ਹੁਣ ਰਮੇਸ਼ ਕੋਲ ਨਾ ਜਾ ਕੇ ਰਾਹੁਲ ਕੋਲ ਸਬਜੀ ਖਰੀਦਣ ਜਾਣ ਲੱਗੇ।ਸ਼ਾਮ ਤੱਕ ਰਮੇਸ਼ ਦੀ ਕੋਈ ਸਬਜੀ ਨਾ ਵਿਕੀ ਅਤੇ ਉਹ ਇਸੇ ਤਰ੍ਹਾਂ ਹੀ ਘਰ ਨੂੰ ਮੁੜ ਗਿਆ।ਰਮੇਸ਼ ਸੋਚ ਰਿਹਾ ਸੀ ਕਿ ਦੁਜਿਆਂ ਦੇ ਮੁਕਾਬਲੇ ਉਸ ਦੀ ਸਬਜੀ ਵਧੀਆਂ ਅਤੇ ਤਾਜੀ ਹੁੰਦੀ ਹੈ ਅਤੇ ਉਹ ਪਹਿਲਾਂ ਹੀ ਘੱਟ ਰੇਟ ਤੇ ਸਬਜੀ ਵੇਚ ਰਿਹਾ ਸੀ।ਹੁਣ ਜੇਕਰ ਉਸ ਨੇ ਹੋਰ ਰੇਟ ਘਟਾਏ ਤਾਂ ਉਸ ਦੇ ਬੱਚੇ ਭੁੱਖੇ ਮਰ ਜਾਣਗੇ।ਰਸਤੇ ਵਿੱਚ ਰਮੇਸ਼ ਨੂੰ ਇੱਕ ਗਰੀਬ ਪਰਿਵਾਰ ਨਜ਼ਰ ਆਉਂਦਾ ਹੈ ਜਿਸ ਤੋਂ ਪਤਾ ਕਰਨ ਤੋ਼ ਪਤਾ ਚਲਦਾ ਹੈ ਕਿ ਦੋ ਦਿਨਾਂ ਤੋਂ ਇਹਨਾਂ ਨੇ ਕੁੱਝ ਨਹੀਂ ਖਾਦਾ।

ਰਮੇਸ਼ ਨੂੂੰ ਉਹਨਾਂ ਤੇ ਤਰਸ ਆ ਗਿਆ ਅਤੇ ਉਸਨੇ ਕੁੱਝ ਸਬਜੀ ਅਤੇ ਆਟੇ ਜੋਗੇ ਪੈਸੇ ਉਹਨਾਂ ਨੂੰ ਦੇ ਦਿੱਤੇ ਅਤੇ ਉੱਥੋਂ ਚਲਾ ਗਿਆ। ਥੋੜਾ ਹੋਰ ਅੱਗੇ ਜਾਂਦਿਆਂ ਉਸ ਨੂੰ ਝਾੜੀਆਂ ਵਿੱਚ ਕੋਈ ਚੀਜ ਚਮਕਦੀ ਦਿਸੀ। ਉਸ ਨੇ ਨੇੜੇ ਜਾ ਕੇ ਵੇਖਿਆ ਇਹ ਹੀਰੇ ਸਨ। ਰਮੇਸ਼ ਇਹ ਹੀਰੇ ਘਰ ਲੈ ਗਿਆ ਅਤੇ ਅਗਲੇ ਦਿਨ ਇਹਨਾਂ ਵਿੱਚੋਂ ਕੁੱਝ ਹੀਰੇ ਵੇਚ ਕੇ ਉਸਨੇ ਮੁਫਤ ਵਿੱਚ ਸਬਜੀ ਵੇਚੀ ਅਤੇ ਜਦ ਤੱਕ ਇਹ ਬਿਮਾਰੀ ਰਹੀ ਰਮੇਸ਼ ਇਹ ਕੰਮ ਕਰਦਾ ਰਿਹਾ।ਰਾਹੁਲ ਇਸ ਗੱਲ ਤੋਂ ਪਰੇਸ਼ਾਨ ਸੀ ਕਿਉਂਕਿ ਹੁਣ ਫਿਰ ਤੋਂ ਉਸਦੀ ਸਬਜੀ ਨਹੀਂ ਵਿਕਦੀ ਸੀ। ਰਮੇਸ਼ ਇਸ ਗੱਲ ਨੂੰ ਸਮਝਦਾ ਸੀ । ਉਸ ਨੇ ਰਾਹੁਲ ਨੂੰ ਕੁੱਝ ਪੈਸੇ ਦਿੱਤੇ ਅਤੇ ਹਰ ਰੋਜ਼ ਘਰ ਦੇ ਗੁਜਾਰੇ ਲਈ ਆਟਾ ਸਬਜੀ ਵੀ ਦਿੱਤੀ। ਰਾਹੁਲ ਬਹੁਤ ਸਰਮਿੰਦਾ ਹੋਇਆ।

ਸਾਰੇ ਪਾਸੇ ਰਮੇਸ਼ ਦੇ ਇਸ ਭਲਾਈ ਕਾਰਜ ਦੇ ਚਰਚੇ ਸਨ। ਕਰੋਨਾ ਬਿਮਾਰੀ ਖਤਮ ਹੋ ਗਈ । ਸਭ ਲੋਕ ਆਪਣੇ ਕੰਮਾਂ ਤੇ ਲੱਗ ਗਏ। ਰਮੇਸ਼ ਨੇ ਕੁੱਝ ਖੇਤ ਖਰੀਦ ਕੇ ਉਸ ਵਿੱਚ ਸਬਜੀ ਲਾਉਣੀ ਸੁਰੂ ਕਰ ਦਿੱਤੀ ਜਿਹੜੀ ਜ਼ਹਿਰੀਲੇ ਖਾਦਾਂ ਤੋਂ ਮੁਕਤ ਸੀ। ਹੁਣ ਰਾਹੁਲ ਰਮੇਸ਼ ਤੋਂ ਸਬਜੀ ਖਰੀਦ ਕੇ ਪਿੰਡ ਵਿੱਚ ਵੇਚਦਾ।ਇਸ ਤਰ੍ਹਾਂ ਰਾਹੁਲ ਅਤੇ ਰਮੇਸ਼ ਚੰਗੇ ਦੋਸਤ ਬਣ ਗਏ ਅਤੇ ਲੋੜ ਪੈਣ ਤੇ ਹੁਣ ਉਹ ਲੋਕਾਂ ਦੀ ਮਦਦ ਕਰਨ ਵਿੱਚ ਹਮੇਸਾਂ ਅੱਗੇ ਰਹਿੰਦੇ।

ਗੁਰਜੀਤ ਸਿੰਘ
ਅੱਠਵੀਂ ਏ
ਸ.ਹ.ਸ ਘੜਾਮ, ਪਟਿਆਲਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵੀਰਾਜ ਮਨੋਜ ਮੁੰਤਸ਼ਿਰ ਉੱਤੇ ਮੁੜ ਲੱਗੇ ਕਵਿਤਾ-ਤਸਕਰੀ ਦੇ ਦੋਸ਼, ਆਖ਼ਰ ਕੀ ਹੈ ਸੱਚ!
Next articleਭਬਾਨੀਪੁਰ ਵਿਧਾਨ ਸਭਾ ਜ਼ਿਮਨੀ ਚੋਣ ’ਚ ਮਮਤਾ 23957 ਵੋਟਾਂ ਨਾਲ ਅੱਗੇ,