,,,,,ਮਾਮੇ ਪਿੰਡ,,,,

(ਸਮਾਜ ਵੀਕਲੀ)

ਮਾਮੇ ਪਿੰਡ ਜਾਵਾਂਗੇ,
ਛੁੱਟੀਆਂ ਬਤਾਵਾਂਗੇ।
ਘੁੰਮਾਂਗੇ ਬਜ਼ਾਰ,
ਨਾਲੇ ਚੀਜੀ ਖਾਵਾਂਗੇ।
ਮਾਮੇ ਕੋਲ ਸਾਈਕਲ,
ਕੈਂਚੀ ਚਲਾਵਾਂਗੇ।
ਝੂਟੇ ਮਾਟੇ ਲੈ ਕੇ,
ਦਿਲ ਪਰਚਾਵਾਂਗੇ।
ਬੋਰ ਵਾਲੇ ਟੋਏ ਚ’,
ਧਾਰ ਥੱਲੇ ਨਹਾਵਾਂਗੇ।
ਖਾਵਾਂਗੇ ਪੀਵਾਂਗੇ,
ਮੌਜ ਉਡਾਵਾਂਗੇ।
ਭੈਣ ਭਰਾਵਾਂ ਨਾਲ,
ਪਿਆਰ ਵਧਾਵਾਂਗੇ।
ਨਾਨੀ ਕੋਲ ਬੈਠ,
ਬਾਤਾਂ ਵੀ ਪਾਵਾਂਗੇ।
ਮਾਮੇ ਪਿੰਡ ਦੀਆਂ ਗੱਲਾਂ,
ਪੱਤੋ,ਸਕੂਲੇ ਸੁਣਾਵਾਂਗੇ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਲ ਕਵਿਤਾ
Next article4 ਜੂਨ ਨੂੰ ਦੁਆਬਾ ਕਾਲਜ ਛੋਕਰਾ ਵਿਖੇ ਹੋਵੇਗੀ ਵੋਟਾਂ ਦੀ ਗਿਣਤੀ