ਕੜਾਕੇ ਦੀ ਠੰਡ ਵਿੱਚ ਕਵੀਆਂ ਨੇ ਮਾਹੌਲ ਨਿੱਘਾ ਕੀਤਾ

ਇਸ ਮੌਕੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਜਿਸ ਤਰ੍ਹਾਂ ਵੱਖ ਵੱਖ ਰੰਗਾਂ ਦੇ ਫੁੱਲ ਫੁਲਵਾੜੀ ਵਿੱਚ ਰੰਗ ਬਖੇਰਦੇ ਹਨ ਇਸੇ ਤਰ੍ਹਾਂ ਮਾਲਵਾ ਸਾਹਿਤ ਸਭਾ ਦੇ ਵਿਹੜੇ ਲੋਕ ਅਰਪਣ ਹੋਈਆਂ ਵੱਖ ਵੱਖ ਵੰਨਗੀਆਂ ਦੀਆਂ ਪੁਸਤਕਾਂ ਆਪਣੇ ਰੰਗ ਬਿਖੇਰਦੀਆਂ ਗਿਆਨ ਦੀ ਮਹਿਕ ਨਾਲ ਆਲੇ ਦੁਆਲੇ ਨੂੰ ਸੁਗੰਧਿਤ ਕਰਦੀਆਂ ਹਨ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਬਰਨਾਲੇ ਨੂੰ ਸਾਹਿਤ ਦਾ ਮੱਕਾ ਕਿਹਾ ਜਾਂਦਾ ਹੈ ਇੱਕੋ ਦਿਨ ਲੋਕ ਅਰਪਣ ਹੋਈਆਂ ਛੇ ਪੁਸਤਕਾਂ ਇਸ ਗੱਲ ਨੂੰ ਪੱਕਾ ਕਰਦੀਆਂ ਹਨ । ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਬਰਨਾਲੇ ਦੀ ਜਰਖੇਜ ਧਰਤੀ ਤੋਂ ਲੋਕ ਅਰਪਣ ਹੋਈਆਂ ਪੁਸਤਕਾਂ ਲੋਕ ਹਿਤਾਂ ਦੀ ਗੱਲ ਕਰਦੀਆਂ ਯਥਾਰਥਵਾਦ ਦੇ ਨੇੜੇ ਹਨ । ਆਲੋਚਕ ਡਾ. ਰਾਮਪਾਲ ਸਿੰਘ ਸ਼ਾਹਪੁਰੀ ਨੇ ਕਿਹਾ ਕਿ ਕਿਸੇ ਵੀ ਪੁਸਤਕ ਵਿੱਚ ਸਾਨੂੰ ਇਹ ਨਹੀਂ ਵੇਖਣਾ ਚਾਹੀਦਾ ਕਿ ਇਸ ਵਿੱਚ ਕੀ ਕੁਝ ਹੋਰ ਸ਼ਾਮਿਲ ਕੀਤਾ ਜਾ ਸਕਦਾ ਸੀ ਸਗੋਂ ਇਸ ਗੱਲ ਉੱਤੇ ਜੋਰ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਪੁਸਤਕ ਵਿੱਚ ਜੋ ਹੈ ਉਸ ਉੱਪਰ ਹੀ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ। ਇਹਨਾਂ ਤੋਂ ਇਲਾਵਾ ਨਾਵਲਕਾਰ ਦਰਸ਼ਨ ਸਿੰਘ ਗੁਰੂ, ਕਹਾਣੀਕਾਰ ਪਵਨ ਪਰਿੰਦਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ ਅਤੇ ਹਾਕਮ ਸਿੰਘ ਰੂੜੇਕੇ ਨੇ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਉਪਰੰਤ ਹੋਏ ਕਵੀ ਦਰਬਾਰ ਵਿੱਚ ਰਘਵੀਰ ਸਿੰਘ ਗਿੱਲ ਕੱਟੂ, ਮੇਜਰ ਸਿੰਘ ਗਿੱਲ, ਮਨਦੀਪ ਕੁਮਾਰ, ਰਾਮ ਸਰੂਪ ਸ਼ਰਮਾ, ਪ੍ਰਿੰਸੀਪਲ ਕੌਰ ਸਿੰਘ ਧਨੌਲਾ, ਸਿੰਦਰ ਧੌਲਾ, ਰਾਜਿੰਦਰ ਸ਼ੌਂਕੀ, ਪਾਲ ਸਿੰਘ ਲਹਿਰੀ, ਅਜਾਇਬ ਸਿੰਘ ਬਿੱਟੂ, ਚਰਨੀ ਬੇਦਿਲ, ਦਲਬਾਰ ਸਿੰਘ ਧਨੌਲਾ, ਗੁਰਤੇਜ ਸਿੰਘ ਮੱਖਣ, ਚਰਨ ਸਿੰਘ, ਡਾ. ਚਰਨ ਸਿੰਘ ਝਲੂਰ, ਰਜਨੀਸ਼ ਕੌਰ ਬਬਲੀ, ਲਖਵਿੰਦਰ ਸਿੰਘ ਠੀਕਰੀਵਾਲ, ਜਗਜੀਤ ਸਿੰਘ ਗੁਰਮ, ਜਸਵਿੰਦਰ ਸਿੰਘ ਟੱਲੇਵਾਲ, ਰਜਿੰਦਰ ਕੌਰ ਧਨੌਲਾ, ਗੁਰਸਿਫਤ ਕੌਰ, ਜਪਇੰਦਰ ਸਿੰਘ, ਓਕਾਰ ਸਿੰਘ, ਕੁਲਰੌਨਕ ਸਿੰਘ, ਜਸਮੀਨ ਕੌਰ ਅਤੇ ਲਖਵੀਰ ਸਿੰਘ ਦੇਹੜ ਨੇ ਆਪਣੇ ਗੀਤ ਅਤੇ ਕਵਿਤਾਵਾਂ ਨਾਲ ਕੜਾਕੇ ਦੀ ਠੰਡ ਵਿੱਚ ਮਾਹੌਲ ਨੂੰ ਭਾਵਕ ਅਤੇ ਨਿੱਘਾ ਕਰ ਦਿੱਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj