ਮਾਲਵਿੰਦਰ ਸ਼ਾਇਰ ਦੀ ਮਿੰਨੀ ਹਾਸ ਵਿਅੰਗ ਪੁਸਤਕ ਤੇ ਗੋਸ਼ਟੀ ਕਾਰਵਾਈ।

ਪੁਸਤਕ ਲੋਕ ਅਰਪਣ ਅਤੇ ਸਨਮਾਨ ਸਮਾਗਮ ਵੀ ਹੋਇਆ।

ਤੇਜਿੰਦਰ ਚੰਡਿਹੋਕ­ ਪ੍ਰੈਸ ਸਕਤੱਰ

ਬਰਨਾਲਾ (ਸਮਾਜ ਵੀਕਲੀ)  (ਚੰਡਿਹੋਕ) ਬੀਤੇ  ਦਿਨੀਂ ਪੰਜਾਬੀ ਸਾਹਿਤ ਸਭਾ ਰਜਿ ਬਰਨਾਲਾ ਵਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸਾਹਿਤਕ ਸਮਾਗਮ ਦੌਰਾਨ ਪੁਸਤਕ ਗੋਸ਼ਟੀ, ਪੁਸਤਕ ਲੋਕ ਅਰਪਣ, ਸਨਮਾਨ ਸਮਾਗਮ ਕਰਵਾਇਆ ਗਿਆ ਅਤੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪ੍ਰਸਿੱਧ ਸਾਹਿਤਕਾਰ ਮਾਲਵਿੰਦਰ ਸ਼ਾਇਰ ਦੀ ਨਵੀਂ ਪ੍ਰਕਾਸ਼ਿਤ ਮਿੰਨੀ ਹਾਸ ਵਿਅੰਗ ਪੁਸਤਕਲੇਲ੍ਹੜੀਆਂਉਪਰ ਗੋਸ਼ਟੀ ਕਰਵਾਈ ਗਈ ਜਿਸ ਤੇ ਸਭਾ ਦੇ ਸੀਨੀਅਰ ਮੈਂਬਰ ਮਹਿੰਦਰ ਸਿੰਘ ਰਾਹੀ ਹੁਰਾਂ ਨੇ ਪੇਪਰ ਪੜ੍ਹਿਆ। ਉਹਨਾਂ ਕਿਹਾ ਕਿ ਇਹ ਪੁਸਤਕ ਅੱਥਰੀ ਕਿਸਮ ਦਾ ਵਿਅੰਗ ਹੈ। ਮਿੰਨੀ ਵਿਅੰਗ ਵੀ ਹਲਕੇ ਫੁਲਕੇ ਅੰਦਾਜ਼ ਵਿੱਚ ਦੁਖਦੀ ਰੱਗ ਤੇ ਉਂਗਲ ਧਰਨ ਵਾਂਗ ਹੈ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਪੇਪਰ ਉਪਰ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਵਿਅੰਗ ਵਿਚ ਕਿਸੇ ਦਾ ਵਿਅਕਤੀਗਤ ਰੂਪ ਨਹੀਂ ਹੋਣਾ ਚਾਹੀਦਾ। ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਰੋਂਦਿਆਂ ਨੂੰ ਹਸਾ ਦੇਣਾ ਵੀ ਵਿਅੰਗ ਕਲਾ ਹੈ। ਡਾਕਟਰ ਅਨਿਲ ਸ਼ੋਰੀ, ਲਛਮਣ ਦਾਸ ਮੁਸਾਫ਼ਿਰ,ਡਾਕਟਰ ਭੁਪਿੰਦਰ ਸਿੰਘ ਬੇਦੀ ਆਦਿ ਨੇ ਵੀ ਬਹਿਸ ਵਿੱਚ ਹਿੱਸਾ ਲਿਆ। ਉਪਰੰਤ ਮਾਲਵਿੰਦਰ ਸ਼ਾਇਰ ਨੇ ਪੇਪਰ ਉਪਰ ਚੁੱਕੇ ਨੁਕਤਿਆਂ ਦੇ ਜਵਾਬ ਦਿੱਤੇ। ਸ਼ਾਇਰ ਦਾ ਸਨਮਾਨ ਕੀਤਾ ਗਿਆ

ਸਮਾਗਮ ਦੇ ਦੂਜੇ ਦੌਰ ਵਿਚ ਕਵੀ ਪ੍ਰਿੰਸ ਕੁਮਾਰ ਕਿਰਦਾਰ ਦੀ ਪਲੇਠੀ ਕਾਵਿ ਪੁਸਤਕਖੁਸ਼ਨੁਮਾ ਰੁੱਤ  ” ਅਤੇ ਗਿਆਨੀ ਕਰਮ ਸਿੰਘ ਭੰਡਾਰੀ ਦੀ ਪੁਸਤਕਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਦਾ ਲੋਕ ਅਰਪਣ ਕੀਤਾ ਗਿਆ। ਕਵੀ ਪ੍ਰਿੰਸ ਕੁਮਾਰ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਭਾ ਵੱਲੋਂ ਡਾਕਟਰ ਭੁਪਿੰਦਰ ਸਿੰਘ ਬੇਦੀ ਨੂੰ ਸੀਨੀਅਰ ਰਿਸਰਚ ਫੈਲੋਸ਼ਿਪ ਮਨਿਸਟਰ ਆਫ ਕਲਚਰ, ਭਾਰਤ ਸਰਕਾਰ ਵਲੋ ਦੇਣ ਦੀ ਖੁਸ਼ੀ ਵਿੱਚ ਉਹਨਾਂ ਦਾ ਸਨਮਾਨ ਕੀਤਾ ਗਿਆ। 

ਕਵੀ ਦਰਬਾਰ ਵਿਚ ਪਾਲ ਸਿੰਘ ਲਹਿਰੀ, ਸੰਧੂ ਗਗਨ, ਹਾਕਮ ਸਿੰਘ ਰੂੜੇਕੇ, ਲਛਮਣ ਦਾਸ ਮੁਸਾਫ਼ਿਰ, ਰਾਮ ਸਰੂਪ ਸ਼ਰਮਾ, ਰਘਬੀਰ ਸਿੰਘ ਗਿੱਲ, ਡਾਕਟਰ ਸੁਰਿੰਦਰ ਭੱਠਲ, ਦਲਬਾਰਾ ਸਿੰਘ, ਸੁਰਜੀਤ ਸਿੰਘ ਦੇਹੜ ਅਤੇ ਚਰਨੀ ਬੇਦਿਲ ਨੇ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ। ਸਮਾਗਮ ਦੌਰਾਨ ਮੰਚ ਸੰਚਾਲਨ ਤੇਜਾ ਸਿੰਘ ਤਿਲਕ ਹੁਰਾਂ ਬਾ ਖੂਬੀ ਨਿਭਾਇਆ। 

ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਕਰਮਿੰਦਰ ਸਿੰਘ, ਮਹਿਕ, ਮਿਲਖ ਰਾਜ, ਰਮਲਾ ਦੇਵੀ, ਗਗਨਦੀਪ ਸਿੰਘ, ਮੇਜਰ ਸਿੰਘ ਗਿੱਲ, ਅਮਰਿੰਦਰ ਕੌਰ, ਪੱਤਰਕਾਰ ਅਸ਼ੋਕ ਭਾਰਤੀ, ਜਗਤਾਰ ਜਜ਼ੀਰਾ ਆਦਿ ਨੇ ਸ਼ਮੂਲੀਅਤ ਕੀਤੀ

Previous articleਲੜਕੀ ਨੇ ਘਰ ‘ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਲਿਖਿਆ- ਪਾਪਾ, ਮੇਰੀ ਮੌਤ ਤੋਂ ਬਾਅਦ ਵਿਆਹ ਦਾ ਖਰਚਾ ਬਚ ਜਾਵੇਗਾ।
Next articleਵਿਦਿਆਰਥੀਆਂ ਨੂੰ “ਮਨੁੱਖੀ ਗਿਆਨ ਤੇ ਕੁਦਰਤੀ ਵਿਗਿਆਨ” ਦੇ ਸਿਧਾਂਤ ਬਾਰੇ ਜਾਨਣ ਦੀ ਲੋੜ-ਪੀਸ ਅੰਬੇਸਡਰ ਸਲੀਮ ਸੁਲਤਾਨੀ