2 ਜੁਲਾਈ ਨੂੰ ਮਲਿਕਾ-ਏ-ਕਲਮ ਅਤੇ ਕਵੀ ਦਰਬਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ

ਬਰਜਿੰਦਰ ਕੌਰ ਬਿਸਰਾਓ (ਸਮਾਜ ਵੀਕਲੀ): ਧੰਨ ਧੰਨ ਸੰਤ ਬਾਬਾ ਹਰਨਾਮ ਸਿੰਘ ਜੀ ਧੁੱਗਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 2 ਜੁਲਾਈ 2023 ਨੂੰ ਪੰਜਬੀ ਭਵਨ ਲੁਧਿਆਣਾ ਵਿਖੇ ਮਲਿਕਾ-ਏ-ਕਲਮ ਐਵਾਰਡ ਅਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ।ਜਿਸ ਦੀ ਚੋਣ ਲਗਾਤਾਰ ਮੈਗਜ਼ੀਨ ਵਿੱਚ ਛਪ ਰਹੀਆਂ ਕਵਿੱਤਰੀਆਂ ਦੀਆਂ ਵਧੀਆ ਰਚਨਾਵਾਂ ਨੂੰ ਲੈ ਕੇ ਕੀਤੀ ਗਈ ਹੈ । ਇਹ ਚੋਣ ਸਰਪ੍ਰਸਤ ਸਿਮਰਨ ਧੁੱਗਾ ਅਦਾਰਾ ਸ਼ਬਦ ਕਾਫ਼ਲਾ ਅਤੇ ਦੁੱਖਭੰਜਨ ਰੰਧਾਵਾ ਮੁੱਖ ਸੰਚਲਕ ਅਦਾਰਾ ਸ਼ਬਦ ਕਾਫ਼ਲਾ ਵੱਲੋਂ ਕੀਤੀ ਗਈ ਹੈ । ਇਸ ਸਮਾਗਮ ਦੀ ਸ਼ਾਨ ਵਧਾਉਣ ਲਈ ਪ੍ਰਧਾਨਗੀ ਕਰਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਦਰਸ਼ਨ ਬੁੱਟਰ ਜੀ , ਮੁੱਖ ਮਹਿਮਾਨ ਡਾ. ਗੁਰਚਰਨ ਕੌਰ ਕੋਚਰ ਦੀ, ਵਿਸ਼ੇਸ਼ ਮਹਿਮਾਨ ਪੰਥਕ ਕਵੀ ਹਰੀ ਸਿੰਘ ਜਾਚਕ ਜੀ, ਵਿਸ਼ੇਸ਼ ਮਹਿਮਾਨ ਤਿਰਲੋਚਨ ਲੋਚੀ ਜੀ , ਵਿਸ਼ੇਸ਼ ਮਹਿਮਾਨ ਬਰਜਿੰਦਰ ਕੌਰ ਬਿਸਰਾਓ ਜੀ , ਵਿਸ਼ੇਸ਼ ਮਹਿਮਾਨ ਮੀਨਾ ਮਹਿਰੋਕ ਜੀ ਵਿਸ਼ੇਸ਼ ਮਹਿਮਾਨ ਅੰਜੂ ਵ ਰੱਤੀ ਜੀ ਅਤੇ ਵਿਸ਼ੇਸ਼ ਮਹਿਮਾਨ ਗੁਰਿੰਦਰ ਸਫ਼ਰੀ ਜੀ ਹਾਜ਼ਰ ਹੋ ਕੇ ਐਵਾਰਡ ਪ੍ਰਦਾਨ ਕਰਨਗੇ । ਇਸ ਵਧੀਆ ਉਪਰਾਲੇ ਅਤੇ ਇਸ ਦੇ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਡਾ. ਗੁਰਪ੍ਰੀਤ ਧੁੱਗਾ ਜੀ ਵਾਰਿਸ ਸੰਤ ਬਾਬਾ ਹਰਨਮ ਸਿੰਘ ਜੀ ਧੁੱਗਾ ਵੱਲੋਂ ਸ਼ੁੱਭਇੱਛਾਵਾਂ ਭੇਜੀਆਂ ਗਈਆਂ ਹਨ ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਵਾਸੀ ਅਬਾਦੀ ਨੂੰ ਡੇਂਗੂ, ਮਲੇਰੀਆ ਆਦਿ ਬਾਰੇ ਜਾਗਰੂਕ ਕੀਤਾ
Next articleਮੇਰਾ ਪਿੰਡ ਕੁਲਬੁਰਛਾਂ-2