HOME ਸਿਵਲ ਸਰਜਨ ਵੱਲੋਂ ਮਲੇਰੀਆ ਕੇਸਾਂ ਦੇ ਸੰਬੰਧ ਵਿੱਚ ਗੜ੍ਹਦੀਵਾਲਾ ਦੇ ਵੱਖ-ਵੱਖ ਸਲੱਮ...

ਸਿਵਲ ਸਰਜਨ ਵੱਲੋਂ ਮਲੇਰੀਆ ਕੇਸਾਂ ਦੇ ਸੰਬੰਧ ਵਿੱਚ ਗੜ੍ਹਦੀਵਾਲਾ ਦੇ ਵੱਖ-ਵੱਖ ਸਲੱਮ ਏਰੀਏ ਵਿੱਚ ਕੀਤਾ ਗਿਆ ਦੌਰਾ

1
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ   (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਸਿਵਲ ਸਰਜਨ ਹੁਸ਼ਿਆਰਪੁਰ ਡਾ.ਪਵਨ ਕੁਮਾਰ ਸ਼ਗੋਤਰਾ ਵੱਲੋਂ ਅੱਜ ਮਲੇਰੀਆ ਕੇਸਾਂ ਦੇ ਸੰਬੰਧ ਵਿੱਚ ਬਲਾਕ ਭੂੰਗਾ ਅਧੀਨ ਗੜ੍ਹਦੀਵਾਲਾ ਦੇ ਵੱਖ-ਵੱਖ ਸਲੱਮ ਏਰੀਏ ਵਿੱਚ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਦੇ ਨਾਲ ਜਿਲਾ ਐਪੀਡਮੋਲਜਿਸਟ ਡਾ. ਜਗਦੀਪ ਸਿੰਘ ਵੀ ਮੌਜੂਦ ਸਨ।  ਡਾ. ਪਵਨ ਕੁਮਾਰ ਨੇ ਗੜ੍ਹਦੀਵਾਲਾ ਤੇ ਆਸ-ਪਾਸ ਖੇਤਾਂ ਵਿੱਚ ਮੋਜੂਦ ਸਲੱਮ ਖੇਤਰਾਂ ਦਾ ਦੌਰਾ ਕੀਤਾ ਤੇ ਮਲੇਰੀਆ ਪਾਜਿਟਿਵ ਮਰੀਜਾਂ ਨੂੰ ਮਿਲੇ ਅਤੇ ਉਹਨਾਂ ਦਾ ਹਾਲ ਚਾਲ ਪੁੱਛਿਆ ਗਿਆ। ਇਸ ਦੌਰਾਨ ਉਹਨਾਂ ਮਲਟੀ ਪਰਪਜ ਮੇਲ ਹੈਲਥ ਵਰਕਰਾਂ ਅਤੇ ਮਲਟੀ ਪਰਪਜ ਹੈਲਥ ਸੁਪਰਵਾਈਜ਼ਰਾਂ ਤੋੰ ਮਲੇਰੀਆ ਦੇ ਮਰੀਜਾਂ ਦੇ ਇਲਾਜ ਦਾ ਜਾਇਜਾ ਲਿਆ ਅਤੇ ਮਲੇਰੀਆ ਵਿਰੋਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ। ਸਿਵਲ ਸਰਜਨ ਨੇ ਇਹਨਾਂ ਖੇਤਰਾਂ ਦੇ ਨਿਵਾਸੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਲੇਰੀਆ ਤੋੰ ਬਚਾਓ ਬਾਰੇ ਜਾਗਰੂਕ ਕੀਤਾ। ਉਨਾਂ ਕਿਹਾ ਕਿ ਮਲੇਰੀਆ ਦਾ ਮੱਛਰ ਰਾਤ ਵੇਲੇ ਕੱਟਦਾ ਹੈ। ਮੱਛਰ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਜਰੂਰੀ ਹੈ ਕੀ ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਮਲੇਰੀਆ ਦੇ ਸਭ ਤੋਂ ਆਮ ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ, ਸਿਰ ਦਰਦ ਅਤੇ ਠੰਢ ਲੱਗਣਾ ਸ਼ਾਮਲ ਹਨ। ਇਸ ਦੇ ਲੱਛਣ ਆਮ ਤੌਰ ‘ਤੇ ਲਾਗ ਵਾਲੇ ਮੱਛਰ ਦੇ ਕੱਟਣ ਦੇ 10-15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਂਦੇ ਹਨ। ਜੇਕਰ ਕਿਸੇ ਨੂੰ ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰ ਦਰਦ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਵੇ ਅਤੇ ਸਰੀਰ ਨੂੰ ਪਸੀਨਾ ਆਵੇ ਤਾਂ ਇਹ ਮਲੇਰੀਆ ਬੁਖਾਰ ਹੋ ਸਕਦਾ ਹੈ। ਲੱਛਣ ਦਿਖਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਓ ਅਤੇ ਡਾਕਟਰ ਦੀ ਸਲਾਹ ਲਵੋ, ਆਪਣੇ ਆਪ ਕੋਈ ਵੀ ਦਵਾ ਨਾ ਲਓ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲਾਲੀ ਬਾਜਵਾ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕੀਤਾ : ਔਜਲਾ
Next articleਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਵਰਕਿੰਗ ਕਮੇਟੀ ਮੈਂਬਰ ਬਣਾਉਣ ‘ਤੇ ਬਾਗੋ ਬਾਗ ਹੋਏ ਅਕਾਲੀ