ਲੰਡਨ (ਸਮਾਜ ਵੀਕਲੀ): ਨੋਬੇਲ ਪੁਰਸਕਾਰ ਜੇਤੂ ਅਤੇ ਲੜਕੀਆਂ ਦੀ ਸਿੱਖਿਆ ਲਈ ਆਵਾਜ਼ ਉਠਾਉਣ ਵਾਲੀ ਮਲਾਲਾ ਯੂਸਫਜ਼ਈ ਨੇ ਬਚਪਨ ਦੇ ਦੋਸਤ ਨਾਲ ਨਿਕਾਹ ਕਰਵਾ ਲਿਆ ਹੈ ਤੇ ਉਸ ਨੇ ਇਸ ਦੀ ਜਾਣਕਾਰੀ ਟਵੀਟ ’ਤੇ ਦਿੱਤੀ। ਯੂਸਫਜ਼ਈ ਨੇ ਟਵੀਟ ਕੀਤਾ, ‘ਅੱਜ ਮੇਰੀ ਜ਼ਿੰਦਗੀ ਦਾ ਬਹੁਤ ਅਨਮੋਲ ਦਿਨ ਹੈ। ਮੈਂ ਅਤੇ ਅਸਹਰ ਮਲਿਕ ਉਮਰ ਭਰ ਦੇ ਸਾਥੀ ਬਣ ਗਏ ਹਾਂ। ਅਸੀਂ ਬਰਮਿੰਘਮ ਵਿੱਚ ਆਪਣੇ ਪਰਿਵਾਰਾਂ ਦੀ ਮੌਜੂਦਗੀ ਵਿੱਚ ਵਿਆਹ ਕਰਵਾ ਲਿਆ। ਸਾਡੇ ਲਈ ਦੁਆ ਕਰੋ। ਅਸੀਂ ਅੱਗੇ ਦਾ ਰਾਹ ਮਿਲ ਕੇ ਚੱਲਣ ਲਈ ਉਤਸ਼ਾਹਿਤ ਹਾਂ।’’ ਉਸ ਨੇ ਟਵਿੱਟਰ ’ਤੇ ਅਸਹਰ ਮਲਿਕ ਅਤੇ ਪਰਿਵਾਰ ਨਾਲ ਆਪਣੇ ਨਿਕਾਹ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly