ਮੱਕੇ ਮਦੀਨੇ 

 ਤਰਸੇਮ ਖ਼ਾਸਪੁਰੀ

(ਸਮਾਜ ਵੀਕਲੀ)

ਮੱਕੇ ਮਦੀਨੇ ਜਾਂਦਿਆਂ ਰਾਹੀਆਂ ਵੇ
ਦੱਸ ਚੱਲਿਆ ਲੈਣ ਕੀ ਘਾਹੀਆ ਵੇ,
ਉੱਥੇ ਨਮਾਜ਼ਾਂ ਪੜ੍ਹਨੀਆਂ ਪੈਣੀਆਂ ਵੇ
ਤੇਰੇ ਨਹੀਓਂ ਦਿਮਾਗੀ ਰਹਿਣੀਆਂ ਵੇ,
ਗੱਲਾਂ ਡੂੰਘੀਆਂ ਪੋਥੀਏਂ ਲਿਖੀਆਂ ਵੇ
ਪੜ੍ਹ ਮੌਲਵੀ ਸਾਰੀਆਂ ਸਿੱਖੀਆਂ ਵੇ ,
ਬੜੀ ਘਾਲਣਾ ਘਾਲਣੀ ਪੈਣੀਆਂ ਵੇ
ਜੇ-ਤੂੰ  ਮੱਕੇ-ਦੀ ਲੱਜ਼ਤ ਲੈਣੀਆਂ ਵੇ,
ਕੁਝ ਖੱਟਣਾ ਜੇਕਰ ਨਿਮਾਣਿਆਂ ਵੇ
ਰਹਿ ਤੱਕਦਾ ਸਹਾਰਾ ਨਿਤਾਣਿਆ ਵੇ,
ਛੱਡ ਈਰਖਾ ਅੰਦਰੋਂ ਸੜਜਾਣਿਆ ਵੇ
ਹਾਲੇ ਖ਼ਾਸਪੁਰੀ ਊਣੈਂ ਮਰਜਾਣਿਆ ਵੇ।
 ਤਰਸੇਮ ਖ਼ਾਸਪੁਰੀ
ਪਿੰਡ ਖ਼ਾਸ ਪੁਰ ਤਹਿਸੀਲ ਪਾਤੜਾਂ
ਜਿਲਾ ਪਟਿਆਲਾ 9700610080
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਿਆਣਪ ਤੋਂ ਵਹਿਮ ਤੱਕ( ਮਿੰਨੀ ਕਹਾਣੀ) 
Next articleਐਮ. ਜੀ. ਆਰੀਆ ਕੰਨਿਆ ਸੀਨੀਅਰ ਸੈਕੰਡਰੀ ਤੇ ਐਸ. ਡੀ ਪਬਲਿਕ ਸਕੂਲ ਅੱਪਰਾ ਵਿਖੇ ਡੇਂਗੂ ਤੇ ਆਈ ਫਲੂ ਬਾਰੇ ਜਾਗਰੂਕਤਾ ਕੈਂਪ ਆਯੋਜਿਤ