(ਸਮਾਜ ਵੀਕਲੀ)
ਗਿਆਨ ਦੀ ਛੱਤਰੀ ਤਾਣ ਕੇ –
ਜਿੰਦਗੀ’ਚ ਅੱਗੇ ਵੱਧ,
ਸੁਖਾਲਾ ਹੋਵੇ ਜੀਵਨ ਸਾਰਾ-
ਵਧਦਾ ਜਗ ਵਿੱਚ ਖੜ ਕਦ,
ਅਨਪੜ੍ਹਤਾ ਕੋਹੜ ਹੈ ਉਮਰ ਸਾਰੀ-
ਕਰੋ ਕਿਤਾਬਾਂ ਦੇ ਨਾਲ ਯਾਰੀ,
ਸਫਲਤਾ ਦੀ ਪੋੜੀ ਜੇ ਚੜ੍ਹਨੀ-
ਸਿੱਖਿਆ ਦੀ ਰਾਹ ਪਊ ਗੀ ਫੜਨੀ,
ਜੰਗ ਜੇ ਅਗਿਆਨਤਾ ਨਾਲ ਲੜਨੀ-
ਸਕੂਲ ਦੀ ਹਮੇਸ਼ਾ ਡੇਹੜੀ ਚੜਨੀ,
ਮਿਹਨਤ ਨਾਲ ਪੜ੍ਹਾਈ ਕਰ ਜੋ-
ਸੀਨਾ ਤਾਣ ਸਮਾਜ ਵਿੱਚ ਖੜ ਜੋ,
ਗਿਆਨ ਦਾ ਸਾਗਰ ਸਭ ਤੋਂ ਵੱਡਾ-
ਪੂਰੇ ਸਦਾ ਇਹ ਅਨਪੜ੍ਹਤਾ ਦਾ ਖੱਡਾ,
ਨਿਰਮਲ ਸਿੰਘ ਨਿੰਮਾ ( ਸਮਾਜ ਸੇਵੀ)
ਮੋਬਾ: 9914721831