‌’ਬਹੁਗਿਣਤੀ ਨੇ ਬੇਈਮਾਨ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਦੇਸ਼ ਵਿੱਚ ਬਹੁਗਿਣਤੀ ਮੂਰਖਾਂ ਦੀ
ਬੜੀ ਘਾਟ ਇਥੇ ਗਿਆਨੀਆਂ ਦੀ।
ਅੰਧ ਵਿਸ਼ਵਾਸ਼ੀਆਂ ਦੀ ਵੱਡੀ ਭੀੜ,
ਨਾ ਕਦਰ ਕਰੇ ਵਿਗਿਆਨੀਆਂ ਦੀ।
ਗ਼ਰੀਬਾਂ ਦੀ ਗਿਣਤੀ ਵਧਣ ਲਈ,
ਹਾਕਮ ਸੋਚ ਭਰੀ ਸ਼ੈਤਾਨੀਆਂ ਦੀ।
ਘਾਟ ਨਾ ਭੁੱਖ ਨਾਲ ਮਰਦਿਆਂ ਦੀ,
ਵੱਡੀ ਘਾਟ ਹੈ ਰੱਜੇ ਦਾਨੀਆਂ ਦੀ।
ਘਾਟ ਨਾ ਨੀਤ ਦੇ ਭੁੱਖਿਆਂ ਦੀ,
ਹੈ ਘਾਟ ਨੀਤੋ ਰੱਜੇ ਪ੍ਰਾਣੀਆਂ ਦੀ।
ਖੁਸ਼ੀਆਂ ਮਾਣਦੇ ਪ‌ਏ ਨੇ ਬੜੇ ਲੋਕੀ,
ਵਧੇਰੇ ਪੰਡ ਚੁੱਕੀ ਫਿਰਨ ਪ੍ਰੇਸ਼ਾਨੀਆਂ ਦੀ।
ਜ਼ਾਤ ਪਾਤ ਹੈ ਛੂਆ ਛਾਤ ਬੜੀ,
ਬਹੁਗਿਣਤੀ ਹੈ ਜ਼ਾਤ ਦੇ ਹਾਮੀਆਂ ਦੀ।
ਇਮਾਨਦਾਰਾਂ ਦੀ ਵੱਡੀ ਘਾਟ ਇਥੇ,
ਮੇਜਰ ਬਹੁਗਿਣਤੀ ਨੇ ਬੇਈਮਾਨ ਯਾਰੋ।
ਪਤਾ ਨਹੀਂ ਦੇਸ਼ ਮੇਰੇ ਦਾ ਕੀ ਬਣੂ ?
ਕੁਰੱਪਟ ਲੱਗੇ ਦੇਸ‌ ਨੂੰ ਖਾਣ ਯਾਰੋ।

ਮੇਜਰ ਸਿੰਘ ਬੁਢਲਾਡਾ
94176 42327

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJack Black wants to call Elon Musk’s ‘bluff’ on removing Twitter verification ticks
Next articleਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋ ਪਿੰਡ ਪੂਨੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪਾਸ ਹੋਣ ਤੇ ਕਾਪੀਆਂ, ਕਿਤਾਬਾਂ ਤੇ ਇਨਾਮ ਵੰਡੇ ਗਏ ।