25 ਜਨਵਰੀ ਤੋਂ 30 ਜਨਵਰੀ ਤੱਕ ਸਿੱਖ ਸਿਕਲੀਗਰਾਂ ਦਾ ਹੋਵੇਗਾ ਵੱਡਾ ਇਕੱਠ
ਅੱਪਰਾ (ਸਮਾਜ ਵੀਕਲੀ) –ਸਿੱਖ ਸਿਕਲੀਗਰ ਵਣਜਾਰਿਆਂ ਨੂੰ ਸਿੱਖੀ ਲਹਿਰ ਨਾਲ ਜੋੜਨ ਲਈ ਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਵਲੋਂ ਉਚੇਚੇ ਉਪਰਾਲੇ ਕੀਤਾ ਜਾਣੇ ਚਾਹੀਦੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ. ਦਲੇਰ ਸਿੰਘ ਯੂ. ਐੱਸ. ਏ ਮੁੱਖ ਸੇਵਾਦਾਰ ਗੁਰੂਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਯੂ. ਐੱਸ. ਏ ਨੇ ਕਰਦਿਆਂ ਕਿਹਾ ਕਿ ਸਿਕਲੀਗਰ ਵਣਜਾਰੇ ਵੀ ਸਿੱਖ ਪੰਥ ਦਾ ਅਹਿਮ ਅੰਗ ਹਨ। ਇਸ ਲਈ ਉਨਾਂ ਨੂੰ ਸਿੱਖੀ ਲਹਿਰ ਨਾਲ ਜੋੜਨ ਲਈ ਹੋਰ ਯੋਗ ਉਪਰਾਲੇ ਕਰਨ ਦੀ ਲੋੜ ਹੈ। ਉਨਾਂ ਅੱਗੇ ਕਿਹਾ ਕਿ ਉਨਾਂ ਨੂੰ ਜਾਗਰੂਕ ਕਰਨ ਲਈ ਉਨਾਂ ਨੂੰ ਸਿੱਖੀ ਲਿਟਰੇਚਰ ਵੰਡਣਾ ਚਾਹੀਦਾ ਹੈ, ਗੁਰਮਤਿ ਦੀਆਂ ਕਲਾਸਾਂ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਉਨਾਂ ਕਿਹਾ ਕਿ ਕਿਤਾਬਾਂ ਇੱਕ ਅਜਿਹਾ ਸਾਧਨ ਹਨ, ਜੋ ਆਪ ਜ਼ਮੀਨ ’ਤੇ ਰਹਿ ਕੇ ਮਨੁੱਖ ਨੂੰ ਆਸਮਾਨ ’ਤੇ ਪਹੁੰਚਾ ਦਿੰਦੀਆਂ ਹਨ, ਇਸ ਲਈ ਉਨਾਂ ਨੂੰ ਪੜਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਮਿਤੀ 25 ਜਨਵਰੀ ਤੋਂ 30 ਜਨਵਰੀ ਤੱਕ ਮਹਾਂਰਾਸ਼ਟਰ ’ਚ ਸਿੱਖ ਸਿਕਲੀਗਰ ਵਣਜਾਰਿਆਂ ਦਾ ਇੱਕ ਵਿਸ਼ਾਲ ਇਕੱਠ ਹੋ ਰਿਹਾ ਹੈ, ਜਿਸ ’ਚ ਪੂਰੇ ਭਰਾਤ ਤੇ ਵਿਦੇਸ਼ ਭਰ ਤੋਂ ਸਿੱਖ ਸਿਕਲੀਗਰ ਵਣਜਾਰੇ ਸ਼ਿਰਕਤ ਕਰ ਰਹੇ ਹਨ। ਇਸ ਮੌਕੇ ਦੇਸ਼ ਦੀਆਂ ਸਮੂਹ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖ ਸਿਕਲੀਗਰ ਵਣਜਾਰਿਆਂ ਲਈ ਹੋਰ ਪਹਿਲਕਦਮੀ ਕਰਦਿਆਂ ਉਨਾਂ ਦੀ ਭਲਾਈ ਤੇ ਸਿੱਖੀ ਲਹਿਰ ਨਾਲ ਜੋੜਨ ਲਈ ਹੋਰ ਉਪਰਾਲੇ ਕਰਨ। ਇਸ ਮੌਕੇ ਸੈਕਟਰੀ ਸੁਖਜਿੰਦਰ ਸਿੰਘ ਤੇ ਜਸਵਿੰਦਰ ਸਿੰਘ ਮਾਹਣਾ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly