ਮਹਿਮੂਦ ਅਖ਼ਤਰ ਨੇ ਬਤੌਰ ਵਕਫ਼ ਬੋਰਡ ਅਸਟੇਟ ਅਫ਼ਸਰ ਕਪੂਰਥਲਾ ਦਾ ਚਾਰਜ ਸੰਭਾਲਿਆ

ਮੌਲਾਨਾ ਅਮਾਨੁੱਲਾਹ ਨੇ ਕੀਤਾ ਨਿੱਘਾ ਸਵਾਗਤ

ਕਪੂਰਥਲਾ (ਕੌੜਾ)- ਮਹਿਮੂਦ ਅਖ਼ਤਰ ਦੇ ਬਤੌਰ ਅਸਟੇਟ ਅਫ਼ਸਰ ਕਪੂਰਥਲਾ ਦਾ ਚਾਰਜ ਸੰਭਾਲਣ ਉਪਰੰਤ ਕਪੂਰਥਲਾ ਵਿਖੇ ਬੀਬੀ ਪੀਰੋਂਵਾਲੀ ਮਸਜਿਦ ਪਹੁੰਚਣ ‘ਤੇ ਉਨ੍ਹਾਂ ਦਾ ਨਿੱਘਾ ਸਵਾਗਤ ਜਮੀਅਤ ਉਲਮਾਏ ਕਪੂਰਥਲਾ ਦੇ ਪ੍ਰਧਾਨ ਤੇ ਮਸਜਿਦ ਬੀਬੀ ਪੀਰੋਂਵਾਲੀ ਦੇ ਸਰਪ੍ਰਸਤ ਮੌਲਾਨਾ ਅਮਾਨੁੱਲਾਹ ਨੇ ਆਪਣੇ ਸਾਥੀਆਂ ਦੇ ਨਾਲ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਤਨਵੀਰ ਕੁਰੈਸ਼ੀ, ਪ੍ਰੋਫੈਸਰ ਫੁਜੈਲ, ਹਾਫ਼ਿਜ਼ ਦਿਲਸ਼ਾਦ, ਡਾ: ਰਮਜ਼ਾਨ, ਹਾਜੀ ਅਬਦੁਲ ਗੁਫੱਾਰ, ਸ਼ਮਸ਼ਾਦ ਕੁਰੈਸ਼ੀ, ਮੌਲਾਨਾ ਇਨਾਆਮ, ਮੌਲਾਨਾ ਇਰਸ਼ਾਦ, ਮੰਗਾ ਖ਼ਾਨ, ਹਾਜੀ ਮੌਜਦੀਨ, ਮੁਹੰਮਦ ਸ਼ਫੀ, ਸ਼ੇਰ ਅਲੀ, ਮੱਖਣ ਅਲੀ, ਮਹਿਬੂਬ ਆਲਮ ਤੋਂ ਇਲਾਵਾ ਵਕਫ਼ ਬੋਰਡ ਦੇ ਮੈਂਬਰਾਨ ਮੌਜੂਦ ਸਨ | ਇਸਤੋਂ ਪਹਿਲਾਂ ਉਹ ਅੰਮਿ੍ਤਸਰ ਵਿਖੇ ਅਸਟੇਟ ਅਫ਼ਸਰ ਵਜੋਂ ਕਾਰਜਸ਼ੀਲ ਸਨ |

ਇਸ ਮੌਕੇ ਅਸਟੇਟ ਅਫ਼ਸਰ ਮੁਹੰਮਦ ਅਖ਼ਤਰ ਨੇ ਆਪਣਾ ਚਾਰਜ ਸੰਭਾਲਣ ਉਪਰੰਤ ਕਿਹਾ ਕਿ ਉਹ ਮੁਸਲਮਾਨਾਂ ਦੀ ਭਲਾਈ ਤੇ ਬੋਰਡ ਦੀ ਆਮਦਨ ਵਿਚ ਵਾਧਾ ਕਰਨ ਦੇ ਕਾਰਜਾਂ ਨੂੰ ਨੇਪਰੇ ਚਾੜਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਬੋਰਡ ਦੀ ਚੇਅਰਪਰਸਨ ਜਾਨਿਬ ਅਖ਼ਤਰ ਇਕ ਪੜ੍ਹੀ ਲਿਖੀ ਔਰਤ ਹਨ ਤੇ ਜਦੋਂ ਦਾ ਉਨ੍ਹਾਂ ਚਾਰਜ ਸੰਭਾਲਿਆ ਹੈ ਉਦੋਂ ਤੋਂ ਹੀ ਸਾਲਾਂ ਤੋਂ ਲਟਕ ਰਹੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕਰਵਾਕੇ ਬੋਰਡ ਦੀ ਆਮਦਨ ਵਿਚ ਵਾਧਾ ਕੀਤਾ ਹੈ | ਇਸ ਮੌਕੇ ਮੌਲਾਨਾ ਅਮਾਨੱੁਲਾਹ ਮਜਾਹਰੀ ਨੇ ਕਿਹਾ ਕਿ ਨਵੇਂ ਆਏ ਅਸਟੇਟ ਅਫ਼ਸਰ ਤੋਂ ਮੁਸਲਮਾਨਾ ਨੂੰ ਬਹੁਤ ਉਮੀਦਾਂ ਹਨ ਤੇ ਬਹੁਤ ਸਾਰੇ ਕਾਰਜ ਅਧੂਰੇ ਪਏ ਹਨ ਜਿਸਨੂੰ ਜਲਦ ਹਲ ਕਰਵਾਇਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਵਕਫ਼ ਬੋਰਡ ਨੂੰ ਜਮੀਅਤ ਉਲਮਾਏ ਕਪੂਰਥਲਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ |

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੇਰ ਕਹਿੰਦੇ ਨਿਆਣੇ ਸਾਡੇ..?
Next articleਕਿਸਾਨੀ ਸੰਘਰਸ਼ ਜਿੱਤ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 18 ਨੂੰ ਪਾਏ ਜਾਣਗੇ