ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਤੁਸ਼ਾਰ ਗੁਪਤਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਮੁਤਾਬਿਕ ਸਰਬਜੀਤ ਸਿੰਘ ਬਾਹੀਆਂ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਅਤੇ ਸੁਰਿੰਦਰ ਚਾਂਦ ਪੀ.ਪੀ.ਐਸ. ਉਪ ਕਪਤਾਨ ਪੁਲਿਸ ਐਚ.ਐਂਡ.ਐਫ (ਪੀ.ਬੀ.ਆਈ) ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਸੀ.ਆਈ.ਏ. ਸਟਾਫ ਨਵਾਂਸ਼ਹਿਰ ਅਤੇ ਮੁੱਖ ਅਫਸਰ ਥਾਣਾ ਸਿਟੀ ਬੰਗਾ ਦੀ ਪੁਲਿਸ ਪਾਰਟੀ ਵੱਲੋਂ ਮਿਤੀ 09.03.2026 ਨੂੰ ਮਹਿੰਦਰਾ ਹਸਪਤਾਲ ਬੰਗਾ ਦੇ ਬਾਹਰ ਹੋਈ ਫਾਈਰਿੰਗ ਦੇ ਦੋ ਮੁੱਖ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਇਕ ਪਿਸਟਲ 30 ਬੋਰ (ਚਾਈਨਾ ਮੋਡ) ਅਤੇ 05 ਰੌਂਦ ਜਿੰਦਾ ਅਤੇ ਇਕ ਪਿਸਟਲ 32 ਬੋਰ ਅਤੇ 02 ਰੌਂਦ ਜਿੰਦਾ ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਤੁਸ਼ਾਰ ਗੁਪਤਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਵੱਲੋਂ ਅੱਗੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਮਾਲਕ ਡਾ: ਉਕਾਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਮੁਕੰਦਪੁਰ ਰੋਡ ਨੇੜੇ ਪੂੰਨੀਆ ਫਾਟਕ ਬੰਗਾ ਥਾਣਾ ਸਿਟੀ ਬੰਗਾ ਨੂੰ ਮਿਤੀ 03.03.2026 ਤੋਂ ਵਿਦੇਸ਼ੀ ਮੋਬਾਇਲ ਨੰਬਰ ਤੋਂ ਜਸਪ੍ਰੀਤ ਸਿੰਘ ਉਰਫ ਕੰਨੂ ਵਾਸੀ ਕੁੱਕੜ ਮਜਾਰਾ ਵੱਲੋ ਕਾਲ ਕਰਕੇ ਜਾਨੋ ਮਾਰਨ ਦੀ ਧਮਕੀ ਦੇ ਕੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਤੇ ਡਾ: ਉਕਾਰ ਸਿੰਘ ਦੇ ਬਿਆਨ ਦੇ ਅਧਾਰ ਤੇ ਮੁਕੱਦਮਾ ਨੰ: 23 ਮਿਤੀ 07.03.026 ਜੁਰਮ 308 (4), 351(3) ਬੀ ਐਨ ਐਸ ਥਾਣਾ ਸਿਟੀ ਬੰਗਾ ਦਰਜ ਰਜਿਸਟਰ ਕੀਤਾ ਗਿਆ ਸੀ। ਫਿਰ ਮਿਤੀ 08.03.2026 ਨੂੰ ਦੁਬਾਰਾ ਵਿਦੇਸ਼ੀ ਮੋਬਾਇਲ ਨੰਬਰ ਤੋਂ ਡਾ: ਉਕਾਰ ਸਿੰਘ ਨੂੰ ਜਸਪ੍ਰੀਤ ਸਿੰਘ ਉਰਫ ਕੰਨੂ ਵਾਸੀ ਕੁੱਕੜ ਮਜਾਰਾ ਨੇ ਕਾਲ ਕਰਕੇ ਜਾਨੋ ਮਾਰਨ ਦੀ ਧਮਕੀ ਦੇ ਕੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਤੇ ਮਿਤੀ 09.03.2026 ਨੂੰ ਜਸਪ੍ਰੀਤ ਸਿੰਘ ਉਰਫ ਕੰਨੂੰ ਵੱਲੋਂ ਭੇਜੇ ਗਏ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾ ਵੱਲੋਂ ਸਵੇਰੇ ਕ੍ਰੀਬ 06.30 ਵਜੇ ਮਹਿੰਦਰਾ ਹਸਪਤਾਲ ਬੰਗਾ ਦੇ ਬਾਹਰ ਫਾਈਰਿੰਗ ਕੀਤੀ ਗਈ ਸੀ ਜਿਸ ਤੇ ਦੌਰਾਨੇ ਤਫਤੀਸ਼ ਡਾ: ਉਕਾਰ ਸਿੰਘ ਦੇ ਬਿਆਨ ਦੇ ਅਧਾਰ ਜਸਪ੍ਰੀਤ ਸਿੰਘ ਉਰਫ ਕੰਨੂ ਵਾਸੀ ਕੁੱਕੜ ਮਜਾਰਾ ਅਤੇ ਇਸਦੇ ਸਾਥੀਆ ਦੇ ਖਿਲਾਫ ਮੁਕੱਦਮਾ ਨੰ: 25 ਮਿਤੀ 09.03.026 ਅ/ਧ 109, 61(2), 48 ਬੀ ਐਨ ਐਸ ਮਾਮਲਾ ਥਾਣਾ ਸਿਟੀ ਬੰਗਾ ਦਰਜ ਰਜਿਸਟਰ ਕੀਤਾ ਗਿਆ ਸੀ। ਮੁਕੱਦਮਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸੀ.ਸੀ.ਟੀ.ਵੀ ਕੈਮਰੇ ਖੰਘਾਲੇ ਗਏ ਤੇ ਟੈਕਨੀਕਲ ਇੰਨਪੁੱਟ ਅਤੇ ਹਿਊਮਨ ਸੋਰਸਾਂ ਦੀ ਮਦਦ ਨਾਲ ਉਕਤ ਮੁਕੱਦਮਾ ਨੂੰ ਟਰੇਸ ਕਰਕੇ ਇਸ ਮੁਕੱਦਮਾ ਦੇ ਮੁੱਖ ਸ਼ੂਟਰ ਸਾਵਨ ਪੁੱਤਰ ਕੁਲਵੀਰ ਵਾਸੀ ਸਾਹਰੀ ਥਾਣਾ ਮੇਹਟੀਆਣਾ ਜਿਲ੍ਹਾਂ ਹੁਸ਼ਿਆਰਪੁਰ ਅਤੇ ਤੁਸ਼ਾਰ ਸਰੀਨ ਪੁੱਤਰ ਦਿਨੇਸ਼ ਸਰੀਨ ਵਾਸੀ ਕੀਰਤੀ ਨਗਰ, ਰਹੀਮਪੁਰਮੰਡੀ ਹੁਸ਼ਿਆਰਪੁਰ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਵਾਰਦਾਤ ਵਿਚ ਵਰਤਿਆ ਇਕ ਪਿਸਟਲ 30 ਬੋਰ (ਚਾਈਨਾ ਮੇਡ) ਸਮੇਤ 05 ਰੌਂਦ ਜਿੰਦਾ ਅਤੇ ਇਕ ਪਿਸਟਲ 32 ਬੋਰ ਸਮੇਤ 02 ਰੌਂਦ ਜਿੰਦਾ ਬਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁੱਢਲੀ ਪੁੱਛਗਿਛ ਦੌਰਾਨ ਗ੍ਰਿਫਤਾਰ ਦੋਸ਼ੀਆਨ ਨੇ ਮੰਨਿਆ ਹੈ ਕਿ ਉਹ ਸ਼ੋਸਲ ਮੀਡੀਆ ਰਾਹੀ ਜਸਪ੍ਰੀਤ ਸਿੰਘ ਉਰਫ ਕੰਨੂ ਵਾਸੀ ਕੁੱਕੜ ਮਜਾਰਾ (ਜੋ ਵਿਦੇਸ਼ ਵਿਚ ਹੈ) ਦੇ ਸੰਪਰਕ ਵਿਚ ਆਏ ਸਨ। ਜਸਪ੍ਰੀਤ ਸਿੰਘ ਉਰਫ ਕੰਨੂ ਨੇ ਉਹਨਾਂ ਨੂੰ ਪੈਸਿਆ ਦਾ ਲਾਲਚ ਦੇ ਕੇ ਫਿਰੌਤੀ ਲੈਣ ਦੀ ਨੀਯਤ ਨਾਲ ਉਹਨਾਂ ਪਾਸੋਂ ਵੱਖ-ਵੱਖ ਜਗ੍ਹਾ ਅਤੇ ਮਹਿੰਦਰਾ ਹਸਪਤਾਲ ਬੰਗਾ ਦੇ ਬਾਹਰ ਗੋਲੀਆ ਚਲਵਾਈਆਂ ਸਨ। ਅਤੇ ਵਾਰਦਾਤ ਵਿਚ ਵਰਤੇ ਗਏ ਹਥਿਆਰ ਵੀ ਜਸਪ੍ਰੀਤ ਸਿੰਘ ਕੰਨੂੰ ਨੇ ਹੀ ਮੁਹੱਈਆਂ ਕਰਵਾਏ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


