ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) ਮਹਿਮੀ ਗੋਤਰ ਦਾ ਸਲਾਨਾ ਸਤੀ ਮੇਲਾ ਪਿੰਡ ਚਾਹਲ ਨੇੜੇ ਕਾਠਗੜ੍ਹ ਵਿਖੇ ਮਹਿਮੀ ਗੋਤ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 21ਅਕਤੂਬਰ ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ (ਬਿੱਟੂ)ਮਹਿਮੀ ਸਰਪੰਚ ਚਾਹਲਾਂ ,ਬਲਵੰਤ ਰਾਏ ,ਸਤਨਾਮ,ਰਾਜ ਪਾਲ ਮਹਿਮੀ, ਬਹਾਦਰ ਚੰਦ,ਗੁਰਿੰਦਰ ਸਿੰਘ (ਨਿੰਦਰ ਪੰਜਾਬ ਪੁਲਿਸ)ਸਰਪੰਚ ਬਾਬਾ ਸਤਨਾਮ ਸਿੰਘ ਧਮਾਣਾ ਭਨਿਆਰਾ ਵਾਲੇ, ਸਰਪੰਚ ਊਧਮ ਸਿੰਘ ਮਹਿਮੀ ਮਕੋਵਾਲ ਜੱਬੇ ਵਾਲੇ,ਸੈਕਟਰੀ ਸੱਤਪਾਲ ,ਭਗਤ ਮੋਹਨ ਲਾਲ, ਕਸ਼ਮੀਰ ਚੰਦ,ਨਰੰਜਣ ਅਤੇ ਹੋਰ ਸੰਗਤਾਂ ਨੇ ਦੱਸਿਆ ਕੇ ਮਹਿਮੀ ਗੋਤ ਦੇ ਮੇਲੇ ਦੌਰਾਨ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਜਾਵੇਗਾ । ਹਵਨ ਪੂਜਾ ,ਝੰਡੇ ਦੀ ਰਸਮ ਵੀ ਕੀਤੀ ਜਾਵੇਗੀ।ਮਹਿਮੀ ਗੋਤ ਦੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਮੇਲੇ ਵਿਚ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕਰਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



