ਮਹਿੰਦਰ ਸਿੰਘ ਕੇਪੀ ਦੀ ਜਿੱਤ ਯਕੀਨੀ ਮਹਿਤਪੁਰ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਇਕ ਜੂਨ ਨੂੰ ਤਕੜੀ ਦਾ ਬਟਨ ਦਬਾਓ -ਐਡਵੋਕੇਟ ਕੌਹਾੜ 
ਪੰਜ ਮਿੰਟ ਵਿਚ ਐਮ ਐਸ ਪੀ ਦੇਣ ਵਾਲੀ ਸਰਕਾਰ ਮੁਰਗ਼ੀ ਤੇ ਬਕਰੀ ਦਾ ਮੁਆਵਜ਼ਾ ਤੱਕ ਦੇਣ ਤੋਂ ਮੁਕਰੀ  -ਕੇ ਪੀ
ਮਹਿਤਪੁਰ,(ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰਡਾ)-ਲੋਕ ਸਭਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੇ ਹੱਕ ਵਿਚ ਮਹਿਤਪੁਰ ਸਰਕਲ ਦੀ ਮੀਟਿੰਗ ਸੇਤੀਆ ਪੈਲੇਸ ਵਿਚ ਕੀਤੀ ਗਈ ਜੋ ਦੇਖਦਿਆਂ ਦੇਖਦਿਆਂ ਰੈਲੀ ਦਾ ਰੂਪ ਧਾਰ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸ਼ਾਹਕੋਟ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਾਹਕੋਟ ਆਉਣ ਤੇ ਨਿਮਰਤਾ ਸਹਿਤ ਲਾਹਨਤਾਂ ਪਾਉਂਦਿਆਂ ਆਖਿਆ ਕਿ ਮਾਨ ਸਾਬ ਲੋਕਾਂ ਨਾਲ ਕੋਈ ਇਕ ਵਾਅਦਾ ਹੀ ਪੂਰਾ ਕਰ ਦਿੰਦੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਸਰਕਾਰ ਮੌਕੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਤਿਲੁਜ ਤੇ ਪੁਲ ਦਾ ਨਿਰਮਾਣ ਕਰਵਾਇਆ, ਅਜੀਤ ਸਿੰਘ ਕੋਹਾੜ ਦੇ ਸਮੇ ਮਹਿਤਪੁਰ ਨੂੰ ਸਬ ਤਹਿਸੀਲ ਮਹਿਤਪੁਰ ਤੇ ਨਗਰ ਪੰਚਾਇਤ ਦਾ ਦਰਜਾ ਮਿਲਿਆ , ਮਹਿਤਪੁਰ ਪਟਵਾਰ ਯੂਨੀਅਨ ਦਾ ਦਫ਼ਤਰ ਅਤੇ ਥਾਣਾ ਮਹਿਤਪੁਰ, ਸਾਂਝ ਕੇਂਦਰ, ਸੇਵਾ ਕੇਂਦਰ ਪਬਲਿਕ ਨੂੰ ਸਮਰਪਤ ਕੀਤੇ ਗਏ। ਭਗਵੰਤ ਮਾਨ ਦੀ ਸਰਕਾਰ ਨੇ ਮਹਿਤਪੁਰ ਦੇ ਸਰਕਾਰੀ ਹਸਪਤਾਲ ਨੂੰ ਮਹੱਲਾ ਕਲੀਨਿਕ ਵਿਚ ਤਬਦੀਲ ਕਰਕੇ ਇਲਾਕੇ ਦਾ ਬੇੜਾ ਗ਼ਰਕ ਕਰ ਦਿੱਤਾ। ਇਸ ਮੌਕੇ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਜਲੰਧਰ ਦੇ ਵਿਕਾਸ ਲਈ ਇਕ ਜੂਨ ਨੂੰ ਤੱਕੜੀ ਦਾ ਬਟਨ ਦਬਾਉਣ ਲਈ ਕਿਹਾ। ਰੈਲੀ ਨੂੰ ਲੋਕ ਸਭਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਭਰਮਾ ਕੇ ਝੂਠ ਬੋਲ ਕੇ ਪੰਜਾਬ ਵਿਚ ਸਰਕਾਰ ਬਣਾਈ । ਲੋਕਾਂ ਨਾਲ ਥੋਖਾ ਕੀਤਾ ਅਤੇ ਕੋਈ ਵਾਅਦਾ ਨਹੀਂ ਨਿਭਾਇਆ। ਪੰਜਾ ਮਿੰਟਾਂ ਵਿਚ ਕਿਸਾਨਾਂ ਨੂੰ ਫਸਲਾਂ ਤੇ ਐਮ ਐਸ ਪੀ ਦੇਣ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮੁਰਗ਼ੀ ਅਤੇ ਬਕਰੀ ਮਰੀ ਤੱਕ ਦਾ ਮੁਆਵਜ਼ਾ ਦੇਣ ਤੋਂ ਮੁਕਰ ਗਈ। ਉਨ੍ਹਾਂ ਕਿਹਾ ਖੁਦ ਨੂੰ ਮਾਸਟਰ ਮਹਿੰਦਰ ਸਿੰਘ ਦਾ ਲੜਕਾ ਦੱਸਣ ਵਾਲੇ ਭਗਵੰਤ ਮਾਨ ਨੇ ਨੋਕਰੀਆ ਮੰਗ ਰਹੇ ਨੋਜਵਾਨਾਂ ਤੇ ਰੱਜ਼ ਕੇ ਤਸ਼ੱਦਦ ਢਾਇਆ ਹੈ। ਅੱਜ ਟੀਚਰ ਟੈਂਕੀਆਂ ਤੇ ਬੈਠੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹਨ। ਉਨ੍ਹਾਂ ਭਾਜਪਾ ਸਰਕਾਰ ਵੱਲੋ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰਨ ਹੱਕੀ ਮੰਗਾਂ ਮੰਗਣ ਤੇ ਕਿਸਾਨਾਂ ਤੇ ਅਤਿਆਚਾਰ ਕਰਨ, ਨੋਟ ਬੰਦੀ ਕਰਕੇ ਦੇਸ਼ ਦਾ ਬੇੜਾ ਗ਼ਰਕ ਕਰ ਦਿੱਤਾ। ਇਸ ਮੌਕੇ ਜਥੇਦਾਰ ਦਲਜੀਤ ਸਿੰਘ ਕਾਹਲੋ ਮਹਿਤਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਕਲਿਆਣ, ਜਥੇਦਾਰ ਤਜਿੰਦਰ ਸਿੰਘ ਰਾਮਪੁਰ, ਨਰਿੰਦਰ ਸਿੰਘ ਬਾਜਵਾ, ਗੁਰਨਾਮ ਸਿੰਘ ਡਾਇਰੈਕਟਰ, ਬੂਟਾ ਸਿੰਘ ਰੋਲੀ, ਊਧਮ ਸਿੰਘ ਔਲਖ, ਅਵਤਾਰ ਸਿੰਘ ਮਾਲੋਵਾਲ, ਨੱਥਾ ਸਿੰਘ ਸੰਘਾ ਨੇ ਵੀ ਮਹਿੰਦਰ ਸਿੰਘ ਕੇਪੀ ਨੂੰ ਵੋਟਾਂ ਦੇਣ ਲਈ ਸੰਬੋਧਨ ਕੀਤਾ । ਇਸ ਮੌਕੇ ਵਰਿੰਦਰ ਸਿੰਘ ਸਾਬਕਾ ਸਰਪੰਚ ਮੰਡਿਆਲਾ, ਮੇਜ਼ਰ ਸਿੰਘ ਮੰਡਿਆਲਾ, ਬਹਾਦਰ ਸਿੰਘ ਔਲਖ ਸਾਬਕਾ ਸਰਪੰਚ, ਬਾਬਾ ਜਾਗਰ ਸਿੰਘ ਪੰਡੋਰੀ, ਮਨਿੰਦਰ ਸਿੰਘ ਮੱਟੂ ਪੰਡੋਰੀ, ਅਵਤਾਰ ਸਿੰਘ ਐਸ ਆਰ ਪੀ ਮਾਲੋਵਾਲ, ਕੁਲਦੀਪ ਸਿੰਘ ਬਾੜਾ ਸਲਾਮ, ਲਖਵੀਰ ਸਿੰਘ ਨਵਾਂ ਪਿੰਡ ਜੱਟਾਂ, ਬੂਟਾ ਸਿੰਘ ਜੋਹਨ ਪ੍ਰਧਾਨ, ਰੇਸ਼ਮ ਸਿੰਘ ਰਾਮੂਵਾਲ, ਅਵਤਾਰ ਸਿੰਘ ਮਾਨ ਰਾਮੂਵਾਲ, ਅਮਰਜੀਤ ਖੈਹਰਾ ਸਾਬਕਾ ਸਰਪੰਚ, ਪਾਲ ਸਿੰਘ ਸਾਬਕਾ ਸਰਪੰਚ ਗੋਬਿੰਦ ਪੁਰ, ਕੁਲਦੀਪ ਸਿੰਘ ਮਹੇੜੂ ਪ੍ਰਧਾਨ ਛਿੰਝ ਕਮੇਟੀ, ਰੇਸ਼ਮ ਸਿੰਘ ਸਾਬਕਾ ਸਰਪੰਚ ਧਰਮ ਸਿੰਘ ਦੀਆਂ ਛੰਨਾਂ, ਰਘੁਬੀਰ ਸਿੰਘ ਕਾਹਲੋ, ਸਤਿੰਦਰ ਸਿੰਘ ਮਹਿਸਮਪੁਰ, ਸ਼ਸ਼ਪਾਲ ਸਿੰਘ ਪੰਨੂ ਮਹਿਤਪੁਰ, ਸੰਪੂਰਨ ਸਿੰਘ ਗਿੱਲ, ਜਗੀਰ ਸਿੰਘ ਗੋਸੂਵਾਲ, ਦਰਸ਼ਨ ਸਿੰਘ ਬੀਹਲਾ, ਗੁਰਿੰਦਰ ਸਿੰਘ ਉਮਰਵਾਲ, ਨਰਿੰਦਰ ਪਾਲ ਸਿੰਘ ਗੋਰਾ ਪ੍ਰਧਾਨ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੈਨੇਡਾ ਵਿੱਚ ਆਪਣਾ ਉੱਜਲਾ ਭਵਿੱਖ ਬਣਾਉਣ ਦੀ ਬਜਾਏ ਕਿਹੜੇ ਰਾਹ ਤੁਰ ਪਏ ਹਨ ਪੰਜਾਬੀ ਨੌਜਵਾਨ?
Next articleमार डालेगा यह अकेलापन