ਮਹਿੰਦਰ ਭਗਤ ਕੈਬਨਿਟ ਮੰਤਰੀ ਪੰਜਾਬ ਵਲੋਂ ਲਾਇਨ ਰਣਜੀਤ ਰਾਣਾ ਪੰਜਾਬ ਆਈਕਨ ਐਵਾਰਡ ਨਾਲ ਸਨਮਾਨਿਤ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਲਾਇਨਜ ਕਲੱਬ ਹੁਸ਼ਿਆਰਪੁਰ ਪ੍ਰਿੰਸ ਦੇ ਪ੍ਰੈਜੀਡੈਂਟ ਤੇ ਪੁਰਹੀਰਾਂ ਦੇ ਲੰਬੜਦਾਰ ਲਾਇਨ ਰਣਜੀਤ ਸਿੰਘ ਰਾਣਾ ਨੂੰ ਸਮਾਜ ਸੇਵਾ ਦੇ ਕੰਮਾ ਤੇ ਨੌਜੁਆਨਾ ਤੇ ਬੱਚਿਆ ਨੂੰ ਖੇਡਾ ਪ੍ਰਤੀ ਉਤਸ਼ਾਹਿਤ ਕਰਨ ਲਈ ਮਹਿੰਦਰ ਭਗਤ ਕੈਬਨਿਟ ਮੰਤਰੀ ਪੰਜਾਬ ਇੰਟਰਨੈਂਸਨਲ ਗਾਇਕ  ਸਰਬਜੀਤ ਚੀਮਾ ਤੇ ਜਲੰਧਰ ਨਗਰ ਨਿਗਮ ਦੇ ਮੇਅਰ  ਵਨੀਤ ਧੀਰ ਵਲੋ ਪੰਜਾਬ ਆਈਕਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾ ਕਿਹਾ ਕੇ ਲਾਇਨ ਰਣਜੀਤ ਸਿੰਘ ਰਾਣਾ ਨੂੰ ਇਹ ਐਵਾਰਡ ਉਸਦੇ ਵਲੋ ਕੀਤੇ ਗਏ ਸਮਾਜ ਸੇਵਾ ਦੇ ਕੰਮਾ ਕਰਕੇ ਮਿੱਲਿਆ ਹੈ ।ਜਿਸ ਤੋ ਇਹ ਪਤਾ ਲੱਗਦਾ ਹੈ ਕਿ ਲਾਇਨ ਰਾਣਾ ਸਮਾਜ ਸੇਵਾ ਲਈ ਪੂਰੀ ਤਰਾ ਸਪ੍ਰਪਿਤ ਹੈ ।ਲਾਇਨ ਰਣਜੀਤ ਸਿੰਘ ਰਾਣਾ ਦੀ ਬੇਟੀ ਸਹਿਜਪ੍ਰੀਤ ਕੋਰ ਨੇ ਕਿਹਾ ਕੇ ਮੇਰੇ ਪਾਪਾ ਨੂੰ ਇਹ ਐਵਾਰਡ ਮਿਲਣ ਤੇ ਉਹ ਬਹੁਤ ਖੁਸ਼ ਹੈ ਤੇ ਮੈਨੂੰ ਆਪਣੇ ਪਾਪਾ ਤੇ ਮਾਣ ਹੈ ਤੇ ਮੈ ਵੀ ਵੱਡੀ ਹੋ ਕੇ ਪਾਪਾ ਵਾਂਗ ਸਮਾਜ ਦੀ ਸੇਵਾ ਕਰਾਂਗੀ । ਲਾਇਨ ਰਣਜੀਤ ਸਿੰਘ ਰਾਣਾ ਵਲੋ ਹਰ ਸਾਲ ਅਧਿਆਪਕਾ ਦਾ ਰਾਜ ਪੱਧਰੀ ਸਨਮਾਨ ਸਮਾਰੋਹ ਕਰਵਾਇਆ ਜਾਂਦਾ ਹੈ ਜਿਸਦੀ ਸਹਾਰਨਾ ਡਿਪਟੀ ਕਮਿਸ਼ਨਰਹੁਸ਼ਿਆਰਪੁਰ ਵਲੋ ਵੀ ਕੀਤੀ ਜਾਂਦੀ ਹੈ । ਲਾਇਨ ਰਾਣਾ ਨੇ ਨੌਜੁਆਨਾ, ਤੇ ਬੱਚਿਆ ਨੂੰ ਖੇਡਾ ਪ੍ਰਤੀ ਉਤਸ਼ਾਹਿਤ ਕੀਤਾ ਤੇ ਵੱਖ ਵੱਖ ਖੇਡਾ ਦੇ ਟੂਰਨਾਮੈਂਟ ਕਰਵਾਏ, ਸਕੂਲਾ ਵਿਚ ਵੀ ਸਪੋਰਟਸ ਮੀਟ ਕਰਵਾਈਆ । ਖਿਡਾਰੀਆ ਨੂੰ ਸਪੋਰਟਸ ਕਿੱਟ ਤੇ ਟਰੈਕਸੂਟ ਪ੍ਰਦਾਨ ਕੀਤੇ ਜਿਸ ਨਾਲ ਲਾਇਨ ਰਣਜੀਤ ਸਿੰਘ ਰਾਣਾ ਨੇ ਸਮਾਜ ਵਿਚ ਇੱਕ ਵਧੀਆ ਸਮਾਜ ਸੇਵੀ ਦੀ ਪਹਿਚਾਣ  ਬਣਾਈ ਹੋਈ ਹੈ । ਲਾਇਨ ਰਣਜੀਤ ਸਿੰਘ ਰਾਣਾ ਹਰ ਸਮੇ ਲੋੜਵੰਦਾ ਦੀ ਮਦਦ ਲਈ ਤਿਆਰ ਰਹਿੰਦਾ ਹੈ । ਇਸ ਮੋਕੇ ਲਾਇਨ ਰਣਜੀਤ ਸਿੰਘ ਰਾਣਾ ਐਵਾਰਡ ਮਿਲਣ ਮੋਕੇ ਕਿਹਾ ਕੇ ਮੈ  ਮਹਿੰਦਰ ਭਗਤ ਕੈਬਨਿਟ ਮੰਤਰੀ ਪੰਜਾਬ ਸਰਬਜੀਤ ਚੀਮਾ ਤੇ ਜਲੰਧਰ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਤੇ ਰੇਡਿਉ ਸਿਟੀ ਤੇ ਉਸਦੇ ਸਹਿਯੋਗੀਆ ਦਾ ਤਹਿ ਦਿਲ ਤੋ ਧੰਨਵਾਦੀ ਹਾਂ ਲਾਇਨ ਰਾਣਾ ਨੇ ਕਿਹਾ ਕੇ ਇਹ ਐਵਾਰਡ ਮੈ ਆਪਣੇ ਲਾਇਨਜ ਕਲੱਬ ਹੁਸ਼ਿਆਰਪੁਰ ਪ੍ਰਿੰਸ ਦੇ ਸਾਰੇ ਮੈਂਬਰਾਂ, ਕੋਚ ਸਹਿਬਾਨ ਟੀਚਰਜ ਸਹਿਬਾਨ ਤੇ ਖਿਡਾਰੀਆ ਨੂੰ ਸਮਰਪਿਤ ਕਰਦਾ ਹਾਂ ਜਿਹਨਾ ਦੇ ਮੇਰੇ ਵਲੋ ਕੀਤੇ ਜਾਂਦੇ ਪ੍ਰੋਜੈਕਟਾ ਵਿਚ ਵਿਸ਼ੇਸ਼ ਸਹਿਯੋਗ ਰਹਿੰਦਾ ਹੈ । ਉਹਨਾ ਕਿਹਾ ਕੇ ਉਹ ਹਮੇਸਾ ਹੀ ਸਮਾਜ ਸੇਵਾ ਤੇ ਖੇਡਾ ਪ੍ਰਤੀ ਨੌਜੁਆਨਾ ਤੇ ਬੱਚਿਆ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਕੋਸਿਸ ਜਾਰੀ ਰੱਖਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleIn Solidarity: Demand Buddhist Control Over the Mahabodhi Mahavihara Temple
Next articleਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤਾਂ ਮਹਾਂਪੁਰਸ਼ਾਂ ਵਲੋੰ ਸੰਤ ਸਰਵਣ ਦਾਸ ਸਲੇਮਟਾਵਰੀ ਨੂੰ ਕੀਤਾ ਸਨਮਾਨਿਤ