ਓ ਬੀ ਸੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਆਰ ਸੀ ਐੱਫ ਦੁਆਰਾ ਵਰਤਮਾਨ ਸਮਾਜਿਕ ਚੁਨੌਤੀਆਂ ਤੇ ਚਰਚਾ
ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਓ ਬੀ ਸੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਰੇਲ ਕੁਝ ਫੈਕਟਰੀ ਕਪੂਰਥਲਾ ਦੁਆਰਾ ਮਹਾਨ ਸਮਾਜ ਸਧਾਰਕ ਮਹਾਤਮਾ ਜਯੋਤੀ ਬਾਈ ਫੁਲੇ ਜੀ ਦੀ 198 ਵੀ ਜੈਯੰਤੀ ਦੇ ਸਬੰਧ ਵਿੱਚ ਇੱਕ ਆਮ ਸਭਾ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।
ਪ੍ਰੋਗਰਾਮ ਦੀ ਸ਼ੁਰੂਆਤ ਮਹਾਤਮਾ ਫੂਲੇ ਨੂੰ ਸ਼ਰਧਾਂਜਲੀ ਅਰਪਿਤ ਕਰਨ ਉਪਰੰਤ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਕਰਕੇ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸ਼ਾਦ ਤੇ ਜਨਰਲ ਸਕੱਤਰ, ਅਸ਼ੋਕ ਕੁਮਾਰ ਨੇ ਸਾਰੇ ਹੀ ਆਈਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਤੇ ਮਹਾਤਮਾ ਜੋਤਿ ਫੂਲੇ ਦੇ ਵਿਚਾਰਾਂ ਤੇ ਕੰਮਾਂ ਤੇ ਰੋਸ਼ਨੀ ਪਾਈ।
ਉਹਨਾਂ ਨੇ ਵਰਤਮਾਨ ਸਮਾਜਿਕ ਚੁਨੌਤੀਆਂ ਤੇ ਚਰਚਾ ਕਰਦੇ ਹੋਏ ਉਹਨਾਂ ਦੇ ਸਮਾਧਾਨ ਕਰਕੇ ਜਯਤੀ ਬਾਈ ਫੂਲੇ ਦੇ ਵਿਚਾਰਾਂ ਨੂੰ ਅਪਣਾਉਣ ਦੀ ਅਪੀਲ ਕੀਤੀ
ਸੰਗਠਨ ਦੇ ਖਜਾਨਚੀ ਅਜੀਤ ਕੁਮਾਰ ਨੇ ਸਾਲ 2024- 25 ਦੀ ਸਲਾਨਾ ਮੂਲਾਂਕਣ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ।
ਸਮਾਗਮ ਵਿੱਚ ਮੁੱਖ ਬੁਲਾਰੇ ਦੇ ਤੌਰ ਸਟੇਟ ਬੈਂਕ ਆਫ ਇੰਡੀਆ, ਓਬੀਸੀ ਕਰਮਚਾਰੀ ਵੈਲਫੇਅਰ ਸੁਸੇਸ਼ ਫੈਡਰੇਸ਼ਨ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ਸੈਣੀ ਨੇ ਓਬੀਸੀ ਸਮਾਜ ਦੀਆਂ ਸਮਾਜਿਕ ਰਾਜਨੀਤਿਕ ਤੇ ਪ੍ਰਸ਼ਾਸਨਿਕ ਭਾਗੀਦਾਰੀ ਦੀਆਂ ਵਿੱਚ ਉਹਨਾਂ ਮੁੱਖ ਧਾਰਾ ਤੋਂ ਦੂਰ ਰੱਖਣ ਵਾਲੇ ਲੋਕਾਂ ਤੇ ਵਿਸਥਾਰ ਨਾਲ ਵਿਚਾਰ ਰੱਖੇ।
ਇਸ ਮੌਕੇ ਤੇ ਨਾਰੀ ਸ਼ਕਤੀ ਸੰਗਠਨ ਦੁਆਰਾ ਸਮਾਜਿਕ ਨਾਟਕ ਅਨੰਦੀ ਬਾਈ ਐਕਟ ਦਾ ਸਫਲ ਮੰਚਨ ਕੀਤਾ ਗਿਆ ਜਿਸ ਦੀ ਨਿਰਦੇਸ਼ਨਾ ਕਾਵਿਆ ਯਾਦਵ ਨੇ ਕੀਤੀ ਇਸ ਵਿੱਚ ਮਹਿਲਾਵਾਂ ਦੀ ਸਿੱਖਿਆ ਤੇ ਮਹੱੱਤਤਾ ਸੰਬੰਧੀ ਪੇਸ਼ਕਾਰੀ ਕੀਤੀ ਗਈ।

ਨਾਨਕ ਫੂਲੇ ਕਲਾ ਮੰਚ ਦੁਆਰਾ ਮਿੱਟੀ ਦਾ ਭਗਵਾਨ ਨਾਟਕ ਦੀ ਸਫਲ ਪੇਸ਼ਕਾਰੀ ਕਰ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ ਗਿਆ।
ਇਸ ਮੌਕੇ ਤੇ ਈ ਐਮ ਪੀ ਐਸ ਦੇ ਉਪ ਪ੍ਰਧਾਨ ਸਤਿਆ ਪਾਲ ਐਸ ਸੀ/ ਬੀ ਸੀ ਅਧਿਆਪਕ ਸੰਘ ਦੇ ਕੁਸ਼ਲ ਕੁਮਾਰ ਸਹਿਤ ਕਈ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਵਿੱਚ ਰੇਲ ਕੋਚ ਫੈਕਟਰੀ ਦੇ ਅਧਿਕਾਰੀ ਤੇ ਸਾਬਕਾ ਅਧਿਕਾਰੀ ਛੋਟੇ ਲਾਲ, ਸ਼੍ਰੀ ਐਸ ਪੀ ਮੰਡਲ, ਨਰਿੰਦਰ ਕੁਮਾਰ ,ਡਾਕਟਰ ਕ੍ਰਿਸ਼ਨਾ ਤੇ ਡਬਲ ਐਮ ਫਰਨੀਸ਼ਿੰਗ ਅਤੁਲ ਕੁਮਾਰ ਸਹਿਤ ਹੋਰ ਸ਼ਖਸ਼ੀਅਤਾਂ ਨੇ ਆਪਣੀ ਹਾਜ਼ਰੀ ਭਰੀ ।
ਸਮਾਰੋਹ ਵਿੱਚ ਐਸ ਸੀ ਐਸਟੀ ਪ੍ਰਧਾਨ ਜੀਤ ਸਿੰਘ, ਸਕੱਤਰ ਆਰ ਸੀ ਮੀਣਾ ,ਅਤਰਵੀਰ ਸਿੰਘ ,ਆਰ ਕੇ ਪਾਲ, ਧਨੀ ਪ੍ਰਸ਼ਾਦ, ਤੇਜਪਾਲ, ਵਿਮਲਾ ਬਰਲਾ ,ਅਭਿਸ਼ੇਕ ਸਿੰਘ, ਰਜਿੰਦਰ ਸਿੰਘ, ਅੰਮ੍ਰਿਤ ਲਾਲ ਚੌਧਰੀ, ਵਿਕਾਸ ਕੁਮਾਰ ,ਜਗਦੀਸ਼ ਸਿੰਘ ਸਮੇਤ ਕਈ ਹੋਰ ਸੰਗਠਨਾਂ ਦੇ ਪ੍ਰਤੀਨਿਧੀ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ ।
ਸਮਾਰੋਹ ਦਾ ਸਫਲ ਮੰਚ ਸੰਚਾਲਨ ਜਨਰਲ ਸਕੱਤਰ ਅਸ਼ੋਕ ਕੁਮਾਰ ਤੇ ਉਪ ਪ੍ਰਧਾਨ ਸ਼੍ਰੀ ਸੁਮਨ ਕੁਮਾਰ ਦੁਆਰਾ ਕੀਤਾ ਗਿਆ ।
ਸਮਾਰੋਹ ਨੂੰ ਸਫਲ ਬਣਾਉਣ ਲਈ ਭੁਪਿੰਦਰ, ਦਿਨੇਸ਼ ਕੁਮਾਰ, ਅਜੀਤ ਕੁਮਾਰ, ਸੰਜੀਵ ਕੁਮਾਰ, ਅਭਿਨਵ ਕੁਮਾਰ, ਰਜਿੰਦਰ ਕੁਮਾਰ, ਪ੍ਰਭਾਤ ਕੁਮਾਰ, ਸੰਜੇ ਕੁਮਾਰ ਯਾਦਵ, ਆਨੰਦ ਰਾਜ, ਪਵਨ, ਹੁਸ਼ਿਆਰ ਸਿੰਘ, ਦਰਗੇਸ਼ ਪ੍ਰਭਾਕਰ, ਸਾਹਿਬ ਕੁਮਾਰ, ਰਾਹੁਲ ਕੁਛ ਵਾਹਾ ਤੇ ਅਮਰਿੰਦਰ ਕੁਮਾਰ, ਪ੍ਰਦੀਪ ਕੁਮਾਰ ,ਦੀਪ ਕੁਮਾਰ ,ਅਮਿਤ ਪਾਲ, ਨਰੇਸ਼ ਭਲਰਾ ਤੇ ਪੂਰੀ ਕਾਰਜਕਾਰਨੀ ਨੇ ਅਹਿਮ ਭੂਮਿਕਾ ਨਿਭਾਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj