ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਸ਼ਿਵ ਮੰਦਰ ਬੰਸੀ ਨਗਰ ਅਤੇ ਬੰਸੀ ਨਗਰ ਵੈਲਫੇਅਰ ਸ਼ੂਸਾਇਟੀ ਵੱਲੋਂ ਪ੍ਰਭਾਤ ਫੇਰੀ ਕੱਢੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਡਾ: ਰਮਨ ਘਈ ਅਤੇ ਸਕੱਤਰ ਜਗਦੀਸ਼ ਮਿਨਹਾਸ ਨੇ ਦੱਸਿਆ ਕਿ ਸ਼ਿਵ ਮੰਦਰ ਬੰਸੀ ਨਗਰ ਵੱਲੋਂ 10 ਫਰਵਰੀ ਤੋਂ ਕਰਵਾਈ ਜਾ ਰਹੀਆ ਪ੍ਰਭਾਤ ਫੇਰੀਆ 26 ਫਰਵਰੀ ਨੂੰ ਸ਼ਿਵਰਾਤਰੀ ਵਾਲੇ ਦਿਨ ਸ਼ਿਵ ਮੰਦਿਰ ਬੰਸੀ ਨਗਰ ਵਿਖੇ ਸਮਾਪਤ ਹੋਣਗੀਆਂ | ਉਨ੍ਹਾਂ ਦੱਸਿਆ ਕਿ ਸ਼ਿਵ ਮੰਦਿਰ ਬੰਸੀ ਨਗਰ ਦੀ ਵਲੋਂ ਅੱਜ 25 ਫਰਵਰੀ ਨੂੰ ਸ਼ਿਵਰਾਤਰੀ ਮੌਕੇ ਸ਼ਿਵ ਮੰਦਰ ਬੰਸੀ ਨਗਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਹ ਸ਼ੋਭਾ ਯਾਤਰਾ ਬੰਸੀ ਨਗਰ ਤੋਂ ਸ਼ੁਰੂ ਹੋ ਕੇ ਰਿਸ਼ੀ ਨਗਰ, ਭਰਵਾਈ ਅੱਡਾ, ਰੇਲਵੇ ਰੋਡ, ਸੈਸ਼ਨ ਚੌਕ, ਸੁਤੈਹਰੀ ਰੋਡ, ਸਰਕਾਰੀ ਕਾਲਜ ਚੌਕ, ਫਗਵਾੜਾ ਰੋਡ, ਭਗਤ ਸਿੰਘ ਨਗਰ, ਸ਼ੰਕਰ ਨਗਰ, ਲਕਸ਼ਮੀ ਐਨਕਲੇਵ, ਮਾਊਂਟ ਐਵੀਨਿਊ ਤੋਂ ਹੁੰਦਾ ਹੋਇਆ ਸ਼ਿਵ ਮੰਦਰ ਬੰਸੀ ਨਗਰ ਵਿਖੇ ਵਿਸ਼ਰਾਮ ਕਰੇਗਾ। ਇਸ ਮੌਕੇ ਸ਼ਿਵ ਮੰਦਿਰ ਬੰਸੀ ਨਗਰ ਵਲੋਂ ਡਾ: ਰਮਨ ਘਈ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋ ਕੇ ਪ੍ਰਮਾਤਮਾ ਦਾ ਗੁਣਗਾਨ ਕਰਨ ਦਾ ਸੱਦਾ ਦਿੱਤਾ | ਇਸ ਮੌਕੇ ਦੇਸ ਰਾਜ, ਮਿਨਹਾਸ ਸਾਹਬ, ਬਿੱਲਾ, ਲੱਕੀ, ਮੌਂਟੀ, ਰਾਜਾ, ਵਿਕਰਾਂਤ, ਕਾਲੂ, ਦੀਪੂ, ਪਵਨ, ਹਰੀਸ਼ ਬੇਦੀ, ਅਸ਼ੋਕ ਕੁਮਾਰ ਗੋਲਡੀ, ਤਰੁਣ ਸਿੱਕਾ, ਮੁਨੀਸ਼, ਅਨੀਤਾ ਤਿਵਾੜੀ, ਸਿੰਮੀ, ਕਾਂਤਾ, ਅਮਨ, ਸਲੋਚਨਾ ਦੇਵੀ, ਰਾਕੇਸ਼ ਬਾਲਾ, ਪਿੰਕੀ, ਦੀਕਸ਼ਾ, ਨੋਚਾਂ, ਨੋਚਾਂ, ਨੋਚਾਂ, ਜੀ, ਕਾਂਤਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj