ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) “ਮਾਹਾਰਿਸ਼ੀ ਭਗਵਾਨ ਵਾਲਮੀਕ ਜੀ ਮਾਹਾਰਾਜ ਦਾ ਪ੍ਰਗਟ ਦਿਵਸ ਸ਼੍ਰੀ ਗੁਰੂ ਰਵਿਦਾਸ ਭਵਨ ਬੈਡਫੋਰਡ ਵਿਖੈ ਬਹੁਤ ਸ਼ਰਧਾ ਪੂਰਵਕ ਮਨਾਇਆ ਗਿਆ “
“ਮੇਰੇ ਤਨ-ਮਨ ਦੇ ਵਿੱਚ ਵਸਿਆ ,
ਪ੍ਰਭੂ ਵਾਲਮੀਕੀ ਭਗਵਾਨ
ਜਦ ਤੱਕ ਰਹੂ ਇਹ ਦੁਨੀਆ,
ਦਾਤਾ ਰਹੂਗਾ ਤੇਰਾ ਨਾਮ
ਸ਼੍ਰੀ ਗੁਰੂ ਰਵਿਦਾਸ ਭਵਨ ਬੈਡਫੋਰਡ ( ਇੰਗਲੈਡ) ਵਿਖੈ ਦੁਨੀਆ ਦੇ ਮਹਾਨ ਵਿਦਵਾਨ , ਮਹਾਨ ਰਿਸ਼ੀ , ਮਹਾਨ ਦਾਨੀ ਮਾਹਾਰਿਸ਼ੀ ਭਗਵਾਨ ਵਾਲਮੀਕ ਜੀ ਮਾਹਾਰਾਜ ਜੀ ਦਾ ਪ੍ਰਗਟ ਦਿਵਸ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ ਜਿਸ ਵਿੱਚ ਗੁਰੂ ਘਰ ਦੇ ਕੀਰਤਨੀ ਜਥੇ ਅਤੇ ਰਵਿਦਾਸੀਆ ਕੋਮ ਅਤੇ ਵਾਲਮੀਕੀ ਕੋਮ ਦੇ ਲੀਡਰ ਅਤੇ ਪ੍ਰਚਾਰਕਾਂ ਨੇ ਭਗਵਾਨ ਵਾਲਮੀਕ ਜੀ ਮਾਹਾਰਾਜ ਦੇ ਜੀਵਨ ਤੇ ਚਾਨਣਾ ਪਾਇਆ ।ਸਮਾਗਮ ਦੀ ਸੁਰੂਆਤ ਕਰਦਿਆਂ ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਕਲਚਰ ਸੈਕਟਰੀ ਬਲਵਿੰਦਰ ਭਰੋਲੀ ਨੇ ਭਗਵਾਨ ਵਾਲਮੀਕ ਜੀ ਮਾਹਾਰਾਜ ਦੇ ਪਰਗਟ ਦਿਵਸ ਦੀ ਸਾਰੀਆ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਜੀ ਦਾ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਕਿਉਕਿ ਉਹਨਾਂ ਨੇ ਆਪਣਾ ਸਾਰਾ ਜੀਵਨ ਆਪਣੇ ਸਮਾਜ ਨੂੰ ਉੱਚਾ ਚੁੱਕਣ ਤੇ ਲਗਾਇਆਂ ਉਸਨੂੰ ਮਾਣ ਦਿਵਾਉਣ ਤੇ ਲਗਾ ਦਿੱਤਾ ਸੋ ਅੱਜ ਓੁਹਨਾ ਨੂੰ ਕਰੋੜਾਂ ਦੀ ਗਿਣਤੀ ਵਿੱਚ ਲੋਕੀ ਸਿੱਜਦੇ ਕਰਦੇ ਨੇ । ਗਿਆਨੀ ਅਮਰਜੀਤ ਸਿੰਘ ਹੁਣੀ ਗੁਰਬਾਣੀ ਦੇ ਸ਼ਬਦਾ ਦਾ ਗਾਇਨ ਕਰਦਿਆਂ ਭਗਵਾਨ ਜੀ ਦੇ ਪ੍ਰਗਟ ਦਿਵਸ ਤੇ ਆਪਣੀ ਹਾਜ਼ਰੀ ਲਗਵਾਈ । ਇਸ ਓੁਪਰੰਤ ਸਭਾ ਦੇ ਪ੍ਰਧਾਨ ਸ਼੍ਰੀ ਜਸਵਿੰਦਰ ਕੁਮਾਰ ਜੀ ਹੁਣਾ ਨੇ ਸਾਰੀ ਆਈ ਹੋਈ ਸੰਗਤ ਨੂੰ ਜੀ ਆਇਆਂ ਆਖਿਆ ਤੇ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੀ ਸਾਰੇ ਜਗਤ ਨੂੰ ਵਧਾਈ ਦਿੰਦਿਆਂ ਆਖਿਆ ਕਿ ਜਿਸ ਤਰਾ ਕਿ ਅੱਜ ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਅਤੇ ਭਗਵਾਨ ਵਾਲਮੀਕ ਸਭਾ ਗੁਰਾਂ ਦੇ ਰਲ ਕਿ ਪੁਰਬ ਮਨਾਉਂਦੀਆਂ ਇਸੇ ਤਰਾਂ ਸਾਨੂੰ ਮਿਲ ਕਿ ਸਾਡੇ ਸਾਰੇ ਕਾਰਜ ਕਰਨ ਚਾਹੀਦੇ ਹਨ ਸਭਾ ਦੇ ਜਨਰਲ ਸਕੱਤਰ ਸ਼੍ਰੀ ਪ੍ਰਿਥਵੀ ਰਾਜ ਰੰਧਾਵਾ ਜੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਾਹਾਰਿਸ਼ੀ ਵਾਲਮੀਕ ਜੀ ਹੁਣਾ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੇ ਕਲਿਆਣ ਵਾਸਤੇ ਲਾਇਆ ਸੋ ਏਸੇ ਗੁਰਾਂ ਦੇ ਹਮੇਸ਼ਾ ਬੱਲ ਬੱਲ ਜਾਈਏ । ਸਮਾਗਮ ਵਿੱਚ ਉਚੇਚੇ ਤੋਰ ਤੇ ਪਹੁੰਚੇ ਨਿੰਹਗ ਸਿੰਘ ਤਰਨਾ ਦੱਲ ਦੇ ਮੀਤ ਜਥੇਦਾਰ ਸਨੀ ਸਿੰਘ ਜੀ ਹੁਣੀ ਕਿਹਾ ਕਿ ਭਗਵਾਨ ਵਾਲਮੀਕ ਜੀ ਮਾਹਾਰਾਜ ਜੀ ਦੇ ਪਵਿੱਤਰ ਪੁਰਬ ਤੇ ਸ਼੍ਰੀ ਗੁਰੂ ਰਵਿਦਾਸ ਭਵਨ ਬੈਡਫੋਰਡ ਦੇ ਦਰ਼ਸ਼ਣ ਕਰਕੇ ਦਿਲ ਨੂੰ ਬਹੁਤ ਹੀ ਖੁਸ਼ੀ ਪ੍ਰਪੱਤ ਹੋਈ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਗੁਰੂ ਮਾਹਾਰਾਜ ਜੀ ਬਾਣੀ ਦੇ ਨਾਲ ਨਾਲ ਸਮਾਜ ਭਲਾਈ ਦੇ ਕਾਰਜ ਵੀ ਕੀਤੇ ਜਾ ਰਹੇ ਹਨ ਜੋ ਮਾਣ ਸਾਨੂੰ ਆਪਣੇ ਘਰ ਵਿੱਚ ਮਿਲਦਾ ਉਹ ਬਾਹਰ ਕਿੱਧਰੇ ਨਹੀ ਮਿਲਦਾ ਸਾਨੂੰ ਆਪਣੇ ਗੁਰੂ ਘਰਾਂ ਨਾਲ ਆਪਣੇ ਗੁਰ ਇਤਹਾਸ ਆਪਣੇ ਰਹਿਬਰਾਂ ਵਲੋ ਕੀਤੀਆਂ ਕਰਬਾਨੀਆ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ।ਸਮਾਗਮ ਨੂੰ ਸੰਬੋਧਨ ਕਰਦਿਆਂ ਭਗਵਾਨ ਵਾਲਮੀਕ ਸਭਾ ਬੈਡਫੋਰਡ ਦੇ ਪ੍ਰਧਾਨ ਸ਼੍ਰੀ ਤਰਲੋਕ ਘਾਰੂ ਜੀ ਹੁਣੀ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਏ ਕਿ ਮਾਹਾਰਿਸ਼ੀ ਵਾਲਮੀਕ ਜੀ ਦਾ ਪ੍ਰਕਾਸ਼ ਪੁਰਬ ਅੱਜ ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਵਲੋ ਸਾਂਝੇ ਤੋਰ ਤੇ ਮਨਾਇਆ ਜਾ ਰਿਹਾ ਹੈ ਦੋਨਾ ਕੋਮਾ ਦੇ ਵਿੱਚ ਗੁਰੂ ਮਾਹਾਰਾਜ ਇਸੇ ਤਰਾਂ ਏਕਤਾ ਬਣਾਈ ਰੱਖਣ ।ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਅਬੇਦਕਰ ਮਿਸ਼ਨ ਸੁਸਇਟੀ ਦੇ ਪ੍ਰਧਾਨ ਸ਼੍ਰੀ ਰਾਮਪਾਲ ਰਾਹੀਂ ਹੁਣੀ ਕਿਹਾ ਕਿ ਆਪਣੇ ਹੱਕਾਂ ਦੀ ਲੜਾਈ ਸਾਨੂੰ ਜਾਰੀ ਰੱਖਣੀ ਪਵੇਗੀ ਕਿਓਕਿ ਸਾਡੇ ਨਾਲ ਵਿਤਕਰਾ ਮੁੱਢ ਤੇ ਹੀ ਹੁੰਦਾ ਆਇਆ ਹੈ ਸਾਡੇ ਗੁਰੂ ਸਹਿਬਾਨਾ ਦੀ ਤੋਰੇ ਹੋਏ ਸ਼ੰਘਰਸ਼ ਨੂੰ ਬਾਬਾ ਸਾਹਿਬ ਨੇ ਅੱਗੇ ਵਧਾਇਆ । ਇਸ ਉਪਰੰਤ ਡਾਕਟਰ ਅਬੇਦਕਰ ਮਿਸ਼ਨ ਸੁਸਇਟੀ ਦੇ ਸਕੱਤਰ ਸ਼੍ਰੀ ਅਰੁਨ ਕੁਮਾਰ ਨੇ ਕਿਹਾ ਕਿ ਸਾਡੀ ਕੋਮ ਨੂੰ ਇਜੂਕੇਸ਼ਨ ਵੱਲ ਹੋਰ ਵਧਣ ਪਵੇਗਾ ਕਿਉਂਕਿ ਸਾਡੇ ਨਾਲ ਸਮਾਜਕ ਵਿਤਕਰਾ ਅਜੇ ਵੀ ਹੋ ਰਿਹਾ ਹੈ ਚਾਹੇ ਉਹ ਨੋਕਰੀਆ ਚ ਹੋਵੇ ਚਾਹੇ ਧਾਰਮਿਕ ਖੇਤਰ ਵਿੱਚ ਹੋਵੇ ।ਸਮਾਗਮ ਨੂੰ ਭਗਵਾਨ ਵਾਲਮੀਕ ਸਭਾ ਦੇ ਚੇਅਰਮੈਨ ਦਲੀਪ ਨਾਹਰ ਜੀ , ਸਭਾ ਦੇ ਨੁਮਾਇੰਦੇ ਤੇ ਗੀਤਕਾਰ ਕਰਤਾਰ ਚੰਦ ਹੁਣੀ ਵੀ ਸੰਬੋਧਨ ਕੀਤਾ। ਭਗਵਾਨ ਵਾਲਮੀਕ ਮੰਦਰ ਤੋ ਬੀਬੀਆਂ ਦੇ ਕੀਰਤਨੀ ਜਥੇ , ਗਿਆਨੀ ਸ਼ੱਕਤੀ ਸਿੰਘ , ਬੀਬੀ ਨਰੇਸ਼ ਅਤੇ ਮਹਿੰਦਰ ਸੰਧੂ ਹੁਣੀ ਸ਼ਬਦਾ ਨਾਲ ਗੁਰੂ ਜਸ਼ ਗਾਇਨ ਕੀਤਾ ਇਸ ਮੋਕੇ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਦੇ ਮੀਤ ਪ੍ਰਧਾਨ ਹੰਸ ਰਾਜ ਜੀ , ਅੋਡੀਟਰ ਗੋਲਡੀ ਸੰਚ ਨੰਦ , ਨੰਜੂ ਰਾਮ ਜੀ ਪੋਲ , ਕੈਸ਼ੀਅਰ ਦਿਲਬਾਗ ਬੰਗੜ ਜੀ , ਵਰਿੰਦਰ ਕੁਮਾਰ ਜੀ , ਮੋਹਣ ਲਾਲ ਟੂਰਾ ਜੀ , ਰਾਮ ਮੂਰਤੀ ਜੀ , ਪ੍ਰਸ਼ੋਤਮ ਸਾਪਲਾ ਜੀ , ਰਾਮ ਦਾਸ ਮੈਹਮੀ ਜੀ , ਪਰੀਤੂ ਰਾਮ ਜੀ ,ਬੀਬੀ ਅਵੀਨਾਸ਼ ਜੀ , ਬੀਬੀ ਰਾਣੀ ਜੀ , ਗੁਰਦੇਵ ਬੈਂਸ , ਗਿਆਨੋ ਕੋਰ , ਬਿਮਲਾ ਦੇਵੀ ਤੇ ਸਰੋਜ ਸੋਧੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly