ਪੁਣੇ (ਮਹਾਰਾਸ਼ਟਰ) (ਸਮਾਜ ਵੀਕਲੀ) : ਲਿੰਗ ਅਸਮਾਨਤਾ ਦਾ ਮੁੱਦਾ ਚੁੱਕਦਿਆਂ ਨੌਜਵਾਨਾਂ ਨੇ ਆਪਣੇ ਲਈ ਲਾੜੀਆਂ ਦੀ ਭਾਲ ਵਿੱਚ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਵਿੱਚ ਮਾਰਚ ਕੱਢਿਆ। ਇਸ ਮੌਕੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਮਾਰਚ ਵਿੱਚ ਸ਼ਾਮਲ ਨੌਜਵਾਨਾਂ ਲਈ ਲਾੜਿਆਂ ਦਾ ਪ੍ਰਬੰਧ ਕਰੇ। ਲਾੜੇ ਵਾਂਗ ਕਈ ਨੌਜਵਾਨ ਘੋੜੀ ‘ਤੇ ਸਵਾਰ ਹੋ ਕੇ ਬੈਂਡ ਵਾਜੇ ਨਾਲ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ਪੁੱਜੇ ਅਤੇ ਆਪਣੇ ਲਈ ਲਾੜੀ ਦੀ ਮੰਗ ਕੀਤੀ। ਮਹਾਰਾਸ਼ਟਰ ਵਿੱਚ ਇਸ ਵੇਲੇ ਲਿੰਗ ਅਨੁਮਾਤ ਵਿੱਚ ਕਾਫੀ ਵੱਡਾ ਪਾੜਾ ਹੈ। ਇਥੇ 1000 ਲੜਕਿਆਂ ਦੇ ਮੁਕਾਬਲੇ 889 ਲੜਕੀਆਂ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly