HOME ਮਾਹਲ ਗਹਿਲਾ ਦੇ ਪੰਜ ਦਿਨ ਚੱਲਣ ਵਾਲੇ ਸਲਾਨਾ ਫੁੱਟਬਾਲ ਟੂਰਨਾਮੈਂਟ ਦੇ ਤੀਜੇ...

ਮਾਹਲ ਗਹਿਲਾ ਦੇ ਪੰਜ ਦਿਨ ਚੱਲਣ ਵਾਲੇ ਸਲਾਨਾ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਹੋਏ ਫਸਵੇਂ ਮੁਕਾਬਲੇ

1
ਸੁਖਦੇਵ ਸਿੰਘ ਮਾਹਲ ਕੈਨੇਡਾ ਟੀਮਾਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਟੀਮਾਂ ਦੇ ਖਿਡਾਰੀਆਂ ਨਾਲ। ਉਹਨਾਂ ਦੇ ਨਾਲ ਹਰਜੀਤ ਸਿੰਘ ਮਾਹਲ, ਬਲਵਿੰਦਰ ਸਿੰਘ ਪੀਟਾ, ਸੰਦੀਪ ਸਿੰਘ ਮਾਹਲ, ਬਹਾਦਰ ਸਿੰਘ ਮਾਹਲ, ਖੁਸ਼ਵਿੰਦਰ ਸਿੰਘ ਅਤੇ ਹੋਰ।

ਕਲੱਬ ਦੇ ਮੁਕਾਬਲਿਆਂ ਵਿੱਚ ਐਲਪੀਯੂ ਫਗਵਾੜਾ ਦੀ ਟੀਮ ਜੇਤੂ

ਬੰਗਾ  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ ) ਮਾਹਲ ਗਹਿਲਾ ਫੁੱਟਬਾਲ ਅਕੈਡਮੀ ਰਜਿ: ਵਲੋਂ ਪਿੰਡ ਮਾਹਲ ਗਹਿਲਾ ਵਿਖੇ ਐਨ ਆਰ ਆਈ, ਸਮੂਹ ਨਗਰ ਨਿਵਾਸੀਆਂ ਅਤੇ ਗਰਾਮ ਪੰਚਾਇਤ ਮਾਹਲ ਗਹਿਲਾ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼ਹੀਦ ਭਗਤ ਸਿੰਘ ਫੁੱਟਬਾਲ ਸਟੇਡੀਅਮ ਮਾਹਲ ਗਹਿਲਾ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਪੰਜ ਚੱਲਣ ਵਾਲੇ ਇਸ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਵੀ ਬੜੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਇਸ ਮੌਕੇ ਉਦਘਾਟਨੀ ਪ੍ਰਬੰਧਕਾਂ ਵਿੱਚ ਸੰਦੀਪ ਸਿੰਘ ਪ੍ਰਧਾਨ ਕਮੇਟੀ, ਸਾਬਕਾ ਪ੍ਰਿਸੀਪਲ ਹਰਜੀਤ ਸਿੰਘ ਮਾਹਲ ਸਕੱਤਰ, ਬਲਵਿੰਦਰ ਸਿੰਘ ਪੀਟਾ, ਬਹਾਦਰ ਸਿੰਘ ਮਾਹਲ, ਦਰਸ਼ਨ ਸਿੰਘ ਮਾਹਲ ਕੈਨੇਡਾ, ਗੁਰਤੇਜ ਸਿੰਘ ਤੇਜੀ, ਤਜਿੰਦਰ ਸਿੰਘ, ਰਘਵੀਰ ਸਿੰਘ, ਸੁਭਾਸ਼ ਕੌਸ਼ਲ ਆਦਿ ਹਾਜਰ ਸਨ। ਇਸ ਮੌਕੇ ਕਮੇਟੀ ਦੇ ਸਕੱਤਰ ਹਰਜੀਤ ਸਿੰਘ ਮਾਹਲ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਇਸ ਫੁੱਟਬਾਲ ਟੂਰਨਾਮੈਂਟ ਵਿੱਚ ਆਲ ਉਪਨ, ਪਿੰਡ ਪੱਧਰ, ਬੀ ਟੀਮਾਂ, ਸੀ ਟੀਮਾਂ ਅੰਡਰ 15 ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਆਲ ਉਪਨ ਜਿੱਤਣ ਵਾਲੀ ਟੀਮ ਨੂੰ 71 ਹਜਾਰ ਰੁਪਏ, ਉਪ ਜੇਤੂ ਨੂੰ 61 ਹਜਾਰ ਤੇ ਪਿੰਡ ਪੱਧਰ ਵਿੱਚ ਪਹਿਲਾ ਇਨਾਮ 45 ਹਜਾਰ ਰੁਪਏ ਤੇ ਉਪ ਜੇਤੂ ਨੂੰ 35 ਹਜਾਰ ਰੁਪਏ ਤੇ ਸੁੰਦਰ ਟਰਾਫੀਆਂ ਦਿੱਤੇ ਜਾਣਗੇ। ਇਸੇ ਤਰਾਂ ਬੀ ਟੀਮ ਨੂੰ 21 ਅਤੇ 16 ਹਜਾਰ ਤੇ ਸੀ ਟੀਮ ਨੂੰ 61 ਸੌ ਅਤੇ 51 ਸੌ ਰੁਪਏ ਨਕਦ ਤੇ ਸੁੰਦਰ ਟਰਾਫੀਆਂ ਦਿੱਤੀਆਂ ਜਾਣਗੀਆਂ। ਉਹਨਾਂ ਅੱਗੇ ਦੱਸਿਆ ਇਹਨਾਂ ਇਨਾਮਾਂ ਵਿੱਚ ਐਨ ਆਰ ਆਈ ਭਰਾਵਾਂ ਦਾ ਵੱਡਾ ਯੋਗਦਾਨ ਹੈ। ਕਲੱਬਾਂ ਦੇ ਮੈਚਾਂ ਵਿੱਚ ਮਾਹਿਲਪੁਰ ਅਕੈਡਮੀ ਅਤੇ ਐਲਪੀਯੂ ਫਗਵਾੜਾ ਦਾ ਬੜਾ ਸਖਤ ਮੁਕਾਬਲਾ ਦੇਖਣ ਨੂੰ ਜਿਸ ਵਿੱਚ ਫਗਵਾੜਾ ਦੀ ਟੀਮ ਨੇ 3-0 ਨਾਲ ਇਹ ਮੈਚ ਜਿੱਤ ਲਿਆ। ਦੂਜਾ ਮੁਕਾਬਲਾ ਫੁੱਟਬਾਲ ਅਕੈਡਮੀ ਪਾਲਦੀ ਅਤੇ ਗੜ੍ਹਸ਼ੰਕਰ ਕਾਲਜ ਦੀਆਂ ਵਿਚਕਾਰ ਕਰਵਾਇਆ ਗਿਆ। ਜਿਸ ਵਿੱਚ ਗੜ੍ਹਸ਼ੰਕਰ ਜੇਤੂ ਰਿਹਾ। ਇਸੇ ਤਰਾਂ ਪਿੰਡ ਵਰਗ ਵਿੱਚ ਮਾਹਲ ਗਹਿਲਾ ਅਤੇ ਮੋਰਾਂਵਾਲੀ ਦੀਆਂ ਟੀਮਾਂ ਵਿੱਚੋਂ ਮਾਹਲ ਗਹਿਲਾ ਜੇਤੂ ਰਿਹਾ। ਮੂਸਾਪੁਰ ਅਤੇ ਮੰਗੂਵਾਲ ਵਿੱਚੋਂ ਮੂਸਾਪੁਰ ਜੇਤੂ, ਖਾਨਖਾਨਾ ਅਤੇ ਜੀਂਦੋਵਾਲ ਵਿੱਚੋਂ ਜੀਂਦੋਵਾਲ ਜੇਤੂ, ਪਨਾਮ ਅਤੇ ਮੰਗੂਵਾਲ ਵਿਚੋਂ ਮੰਗੂਵਾਲ ਜੇਤੂ ਇਸੇ ਤਰਾਂ ਹੋਰ ਮੈਚਾਂ ਵਿੱਚ ਮਾਹਿਲ ਗਹਿਲਾ ਅਤੇ ਭੌਰਾ, ਡਘਾਮ ਅਤੇ ਪੱਲੀਝਿੱਕੀ, ਉੱਚਾ ਅਤੇ ਨੌਰਾ ਦੀਆਂ ਟੀਮਾਂ ਵਿੱਚ ਵੀ ਮੁਕਾਬਲੇ ਕਰਵਾਏ ਗਏ। ਇਸ ਮੌਕੇ ਟੀਮਾਂ ਨਾਲ ਜਾਣ ਪਹਿਚਾਣ ਸੁਖਦੇਵ ਸਿੰਘ ਮਾਹਲ ਕੈਨੇਡਾ, ਬਹਾਦਰ ਸਿੰਘ ਮਾਹਲ, ਖੁਸ਼ਵਿੰਦਰ ਸਿੰਘ, ਬਲਵੀਰ ਸਿੰਘ ਮੋਰਾਂਵਾਲੀ, ਤਜਿੰਦਰ ਸਿੰਘ ਕੈਨੇਡਾ, ਗੁਰਤੇਜ ਸਿੰਘ ਤੇਜੀ, ਕਮਲ ਮਾਹਲ ਨੇ ਮੈਚ ਸ਼ੁਰੂ ਕਰਵਾਏ। ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਵਿੱਕੀ ਮਾਹਲ ਨੇ ਨਿਭਾਈ। ਇਸ ਮੌਕੇ ਹਰ ਰੋਜ ਚਾਹ ਅਤੇ ਗੁਰੂ ਲੰਗਰ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੱਖਣ ਸਿੰਘ ਹੀਰ, ਸੁੱਚਾ ਸਿੰਘ, ਸੋਹਣ ਸਿੰਘ ਮਾਹਲ, ਮੋਹਣ ਸਿੰਘ ਮਾਹਲ, ਬਲਰਾਜ ਸਿੰਘ, ਨਰਿੰਦਰ ਸਿੰਘ, ਪਰਦੀਪ ਸਿੰਘ ਭੱਟੀ, ਰਾਜਵੀਰ ਸਿੰਘ, ਕਮਲਪ੍ਰੀਤ ਸਿੰਘ, ਬਲਦੇਵ ਸਿੰਘ ਮਾਹਲ, ਜਸਵਿੰਦਰ ਸਿੰਘ, ਹਰਨੇਕ ਸਿੰਘ, ਸਨਮੀਤ ਸਿੰਘ ਮਾਹਲ, ਮੱਖਣ ਸਿੰਘ ਹੀਰ, ਸੁੱਚਾ ਸਿੰਘ, ਸੋਹਣ ਸਿੰਘ ਮਾਹਲ, ਮੋਹਣ ਸਿੰਘ ਮਾਹਲ, ਇੰਦਰਜੀਤ ਸਿੰਘ, ਦਵਿੰਦਰ ਸਿੰਘ ਆਦਿ ਹਾਜਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਵੱਖ-ਵੱਖ ਸੜਕ ਹਾਦਸਿਆਂ ਵਿੱਚ 3 ਪੈਦਲ ਯਾਤਰੀ ਹਾਦਸਿਆ ਦਾ ਸ਼ਿਕਾਰ, 2 ਦੀ ਮੌਤ
Next articleਅੱਖਾਂ ਦਾ ਮੁਫ਼ਤ ਕੈਂਪ ਅਤੇ ਦੰਦਾਂ ਦਾ ਮੁਫ਼ਤ ਕੈਂਪ 15 ਫਰਵਰੀ ਲਗਾਇਆ ਜਾਵੇਗਾ